- ਸ਼੍ਰੀ ਭੈਰੋ ਨਾਥ ਜੀ ਦੀ ਮੂਰਤੀ ਸਥਾਪਨਾ 21 ਮਈ ਨੂੰ
ਡਾਕਖਾਨਾ ਚੋੰਕ ਵਿੱਚ ਭੈਰੋ ਬਾਬਾ ਅਤੇ ਮਾਂ ਭਗਵਤੀ ਦਾ ਕੀਤਾ ਜਾਵੇਗਾ ਗੁਣਗਾਣ
ਕਾਦੀਆਂ ਸੁਭਾਸ ਸਹਿਗਲ
– ਸ੍ਰੀ ਭੈਰੋਂ ਨਾਥ ਜੀ ਦੀ ਮੂਰਤੀ ਸਥਾਪਨਾ ਕਰਨ ਦੇ ਸਬੰਧ ਵਿੱਚ ਧਰਮਸ਼ਾਲਾ ਸ਼੍ਰੀ ਸਨਾਤਨ ਧਰਮ ਮਹਾਵੀਰ ਦਲ (ਰਜਿ) ਦੀ ਇੱਕ ਵਿਸ਼ੇਸ਼ ਮੀਟਿੰਗ ਗੋਬਿੰਦ ਮਾਰਕੀਟ ਗਨਪਤੀ ਕੁਲੈਕਸ਼ਨ (ਬੱਬਲ ਦੀ ਦੁਕਾਨ) ਬਾਬਾ ਭੈਰੋ ਨਾਥ ਅਤੇ ਮਾਤਾ ਪ੍ਰਧਾਨ ਪਵਨ ਕੁਮਾਰ ਵਿੱਕੀ ਭਾਮੜੀ ਅਤੇ ਵਾਈਸ ਪ੍ਰਧਾਨ ਅਮਿਤ ਭਾਟੀਆ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਭਾਰੀ ਗਿਣਤੀ ਵਿੱਚ ਕਾਦੀਆਂ ਦੇ ਲੋਕ ਹਾਜਰ ਹੋਏ। ਜਿਸ ਵਿੱਚ ਸਰਵਸਮਿਤੀ ਨਾਲ ਫੈਸਲਾ ਕੀਤਾ ਗਿਆ ਕਿ ਮਿਤੀ 21 ਜੁਲਾਈ 2024 ਦਿਨ ਐਤਵਾਰ ਰਾਤ 8:30 ਵਜੇ ਤੋਂ ਰਾਤ 12:30 ਵਜੇ ਡਾਕਘਰ ਕਾਦੀਆਂ ਦੇ ਮੈਦਾਨ ਵਿੱਚ ਭੈਰੋਂ ਬਾਬਾ ਅਤੇ ਮਾਂ ਭਗਵਤੀ ਦੇ ਨਾਮ ਦਾ ਗੁਣਗਾਣ ਕੀਤਾ ਜਾਵੇਗਾ।ਇਸ ਪ੍ਰੋਗਰਾਮ ਵਿੱਚ ਕੰਚਨ ਜੀ ਰਾਜਪੁਰਾ ਵਾਲੇ ਮਹਾਂਮਾਈ ਦੀ ਮਹਿਮਾ ਦੇ ਗੁਨਗਾਨ ਕਰਨ ਲਈ ਪਹੁੰਚ ਰਹੇ ਹਨ। ਜਿਸ ਵਿੱਚ ਹਜ਼ਾਰਾਂ ਦੀ ਤਾਦਾਤ ਵਿੱਚ ਸੰਗਤਾਂ ਪਹੁੰਚਣਗੀਆਂ। ਸਾਰੇ ਭਗਤਾਂ ਵੱਲੋਂ ਬੇਨਤੀ ਕੀਤੀ ਗਈ ਹੈ ਕਿ ਮਿਤੀ 21 ਜੁਲਾਈ 2024 ਦਿਨ ਐਤਵਾਰ ਰਾਤ 8:30 ਵਜੇ ਰਾਤ 12:30 ਵਜੇ ਡਾਕਘਰ ਕਾਦੀਆਂ ਦੇ ਮੈਦਾਨ ਵਿੱਚ ਭੈਰੋਂ ਬਾਬਾ ਅਤੇ ਮਾਂ ਭਗਵਤੀ ਦੇ ਗੁਣਗਾਣ ਸੁਣਨ ਲਈ ਹਾਜਰੀ ਭਰਣ। ਉਹਨਾਂ ਅੱਗੇ ਦੱਸਿਆ ਕਿ ਇਸ ਮੋਕੇ ਮਹਾਂ ਮਾਈ ਦਾ ਅਤੁੱਟ ਲੰਗਰ ਵੀ ਗੋਬਿੰਦ ਮਾਰਕਿਟ ਵਿੱਚ ਰਾਤ 8:00 ਵਜੇ ਸ਼ੁਰੂ ਕੀਤਾ ਜਾਵੇਗਾ।