ਸਮਾਜ ਇਨਸਾਨ ਦੀ ਚੰਗੀ ਅਤੇ ਮਾੜੀ ਸਖਸ਼ੀਅਤ ਤੈਅ ਕਰਦਾ ਹੈ।ਸਖਸ਼ੀਅਤ ਇਨਸਾਨ ਦੇ ਕੀਤੇ ਗਏ ਕੰਮਾਂ ਤੇ ਨਿਰਭਰ ਕਰਦੀ ਹੈ।
ਕੁਦਰਤ ਦਾ ਅਸੂਲ ਹੈ ਕਿ ਬਹੁਤ ਘੱਟ ਲੋਕਾਂ ਦੇ ਹਿੱਸੇ ਚੰਗੇ ਕੰਮ ਅਤੇ ਵੱਧ ਲੋਕਾਂ ਦੇ ਹਿੱਸੇ ਮਾੜੇ ਕੰਮ ਆਉਂਦੇ ਹਨ।ਕਿਉੰਕਿ ਚੰਗੇ ਗੁਣ ਪਰਮਾਤਮਾ ਦੀ ਬਖਸ਼ਿਸ (ਗੋਡ ਗਿਫ਼ਟ) ਹੁੰਦੇ ਹਨ । ਉਹਨਾਂ ਵਿੱਚੋ ਇਕ ਸਖਸ਼ੀਅਤ ਸੀ ਪਵਨ ਕੁਮਾਰ ਬਾਂਸਲ ਜੀ ਇਸੇ ਗੱਲਾਂ ਕਾਰਨ ਸਮਾਜ ਨੂੰ ਉਹਨਾਂ ਦੇ ਅੰਤਿਮ ਵਿਛੋੜੇ ਮਗਰੋਂ ਇਕ ਵੱਡੀ ਘਾਟ ਮਹਿਸੂਸ ਹੋ ਰਹੀ ਹੈ। ਪਿੱਛਲੇ 30 ਸਾਲਾਂ ਤੋਂ ਬਟਾਲਾ ਸ਼ਹਿਰ ਵਿੱਚ ਲੋਹੇ ਦਾ ਵਪਾਰ ਕਰਨ ਕਾਰਨ ਉਹਨਾਂ ਦਾ ਬਟਾਲਾ ਸ਼ਹਿਰ ਦੀ ਇੰਡਸਟਰੀ ਵਿੱਚ ਵੀ ਪੂਰਾ ਨਾਮ ਸੀ। 27 ਅਪ੍ਰੈਲ ਨੂੰ ਸਦਾ ਲਈ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿਣ ਕਾਰਨ ਮੰਡੀ ਗੋਬਿੰਦਗੜ ਅਤੇ ਬਟਾਲਾ ਦੇ ਸ਼ਹਿਰ ਦੇ ਵਾਪਰਿਆ ਦੀਆ ਅੱਖਾਂ ਨਮ ਹੋਣ ਤੇ ਨਹੀਂ ਰਹਿ ਸਕਿਆ।
ਵੱਲੋ: ਚੀਫ ਐਡੀਟਰ ਕਰਨ ਸੇਠੀ ਜਲੰਧਰ (ਕਰਨ ਸੇਠੀ)