ਫ਼ਤਹਿਗੜ੍ਹ ਸਾਹਿਬ/02 ਜੂਨ/ਪੰਕਜ ਬਾਂਸਲ
ਵਿਸ਼ਵ ਦੁੱਧ ਦਿਵਸ ਮੌਕੇ ਵੇਰਕਾ ਮੈਗਾ ਡੇਅਰੀ ਵੱਲੋਂ ਬਸੀ ਪਠਾਣਾ ਦੇ ਨਿੱਜੀ ਸਕੂਲਾਂ ਵਿੱਚ ਜਾਗਰੂਕਤਾ ਸਮਾਗਮ ਕਰਵਾਏ ਗਏ ਜਿਨ੍ਹਾਂ ਵਿੱਚ ਵਿਦਿਆਰਥੀਆਂ ਨੂੰ ਦੁੱਧ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਵੇਰਕਾ ਮੈਗਾ ਡੇਅਰੀ ਦੇ ਡਿਪਟੀ ਮੈਨੇਜਰ ਸ਼੍ਰੀ ਰੋਹਿਤ ਪਨਵਾਰ ਅਤੇ ਇੰਚਾਰਜ ਪ੍ਰੋਡਕਸ਼ਨ ਸ਼੍ਰੀ ਨਿਤਿਨ ਅਰੋੜਾ ਨੇ ਵਿਦਿਅਰਥੀਆਂ ਨੂੰ ਦੱਸਿਆ ਕਿ ਮਨੁੱਖੀ ਸਿਹਤ ਵਿੱਚ ਦੁੱਧ ਦੀ ਬਹੁਤ ਮਹੱਤਤਾ ਹੈ ਕਿਉਂਕਿ ਦੁੱਧ ਨਾਲ ਜਿਥੇ ਮਨੁੱਖੀ ਨੂੰ ਸਰੀਰਕ ਸ਼ਕਤੀ ਹਾਸਲ ਹੁੰਦੀ ਹੈ ਉਥੇ ਹੀ ਇਸ ਦਾ ਧੰਦਾ ਅਪਣਾ ਕੇ ਕਿਸਾਨਾਂ ਦੀ ਆਮਦਨ ਵਿੱਚ ਵੀ ਵਾਧਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਵਿਸ਼ਵ ਦੁੱਧ ਦਿਵਸ ਯੁਨਾਈਟਿਡ ਨੇਸ਼ਨ ਦੀ ਸੰਸਥਾ ਫੂਡ ਤੇ ਐਗਰੀਕਲਚਰ ਵੱਲੋਂ 2001 ਵਿੱਚ ਇਹ ਦਿਵਸ ਮਨਾਉਣਾ ਸ਼ੁਰੂ ਕੀਤਾ ਗਿਆ ਸੀ ਜਿਸ ਦਾ ਮੁੱਖ ਮੰਤਵ ਆਮ ਲੋਕਾਂ ਨੂੰ ਦੁੱਧ ਦੀ ਮਹੱਤਤਾ ਤੋਂ ਜਾਣੂ ਕਰਵਾ ਕੇ ਸਿਹਤਮੰਦ ਸਮਾਜ ਦੀ ਸਿਰਜਣਾ ਕਰਨਾ ਹੈ। ਇਸ ਮੌਕੇ ਸਕੂਲੀ ਬੱਚਿਆਂ ਦੇ ਵੱਖ-ਵੱਖ ਮੁਕਾਬਲੇ ਵੀ ਕਰਵਾਏ ਗਏ। ਸਕੂਲੀ ਵਿਦਿਆਰਥੀਆਂ ਨੂੰ ਵੇਰਕਾ ਮੈਗਾ ਡੇਅਰੀ ਦੇ ਕੰਮ ਕਾਜ ਬਾਰੇ ਵੀ ਦੱਸਿਆ ਗਿਆ।