ਮੇਰੀ ਲਾਈਫ ਮੇਰਾ ਸਵੱਛ ਸ਼ਹਿਰ ਪ੍ਰੋਗਰਾਮ ਤਹਿਤ ਜਾਗਰੂਕਤਾ ਰੈਲੀ
ਬਟਾਲਾ, 7 ਜੂਨ ( ਜ਼ਿਲ੍ਹਾ ਇੰਚਾਰਜ ਸੁਭਾਸ਼ ਸਹਿਗਲ )
ਨਗਰ ਨਿਗਮ ਬਟਾਲਾ ਵੱਲੋ ਅੱਜ ਵਿਸਵ ਵਾਤਾਵਰਣ ਦਿਵਸ ਨੂੰ ਸਮਰਪਿਤ ਮੇਰੀ ਲਾਈਫ ਮੇਰਾ ਸਵੱਛ ਸ਼ਹਿਰ ਪ੍ਰੋਗਰਾਮ ਤਹਿਤ ਜਾਗਰੂਕਤਾ ਰੈਲੀ ਜਲੰਧਰ ਰੋਡ ਤੋ ਸਿਟੀ ਰੇਡ ਤੱਕ ਕੱਢੀ ਗਈ,ਜਿਸ ਵਿੱਚ ਲੋਕਾਂ ਨੂੰ ਪਲਾਸਟਿਕ ਦੀ ਵਰਤੋ ਬੰਦ ਕਰਨ ਬਾਰੇ,ਆਲੇ-ਦੁਆਲੇ ਦੀ ਸਾਫ਼ ਸਫਾਈ ਅਤੇ ਰੁੱਖ ਲਗਾਉਣ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਮੌਕੇ ਸਹਿਰ ਵਿੱਚ ਵੱਖ-ਵੱਖ ਥਾਵਾਂ ਤੇ ਪੌਦੇ ਲਗਾਏ ਗਏ।
ਇਸ ਮੌਕੇ ਸੁਪਰਡੰਟ ਨਿਰਮਲ ਸਿੰਘ ,ਸੀ ਐਸ ਆਈ ਬਿਕਰਮ ਸਿੰਘ ,ਅਜੈ ਕੁਮਾਰ ਐਸ ਆਈ ਦਿਲਬਾਗ ਸਿੰਘ ਆਈ ਈ ਸੀ, ਸ੍ਰੀ ਮਤੀ ਪ੍ਰਭਜੋਤ ਕੌਰ ਸੀ ਐਫ, ਅਜੇ ਕੁਮਾਰ ਇਸ ਤੋ ਇਲਾਵਾ ਹਰਜੀਤਕੌਰ ,ਪ੍ਰਭਜੋਤ ,ਜਸਵਿੰਦਰ ,ਵਿਕਰਮ ਅਤੇ ਬਬੀਤਾ ਆਦਿ ਹਾਜਰ ਸਨ।
ਉਨ੍ਹਾਂ ਦੱਸਿਆ ਕਿ ਵਿਸ਼ਵ ਵਾਤਾਵਰਣ ਦਿਵਸ ਮੌਕੇ ਨਗਰ ਨਿਗਮ ਬਟਾਲਾ ਤੇ ਸਾਹਮਣੇ 3 ਆਰ ਆਰ ਆਰਸੈਟਰ ਖੋਲਿਆ ਗਿਆ ਹੈ। ਜਿਸ ਵਿੱਚ ਸਹਿਰ ਵਾਸੀ ਆਪਣੇ ਘਰਾਂ ਵਿੱਚ ਪਿਆ ਪੁਰਾਣਾ ਸਮਾਨ ਜਿਵੇ ਕੱਪੜੇ,, ਭਾਂਡੇ, ਖਿਡੌਣੇ , ਕਿਤਾਬਾ,ਬੈਗ ,ਬਿਜਲੀ ਉਪਰਕਣ, ਜੁੱਤੀਆਂ ਤੇ ੱਪਲਾਂ ਆਦਿ ਸੈਂਟਰ ਵਿੱਚ ਜਮ੍ਹਾ ਕਰਵਾ ਸਕਦੇ ਹਨ,ਤਾਂ ਜੋ ਲੋੜਵੰਦ ਲੋਕ ਇਥੋ ਸਮਾਨ ਲੈ ਕੇ ਜਾ ਸਕਣ।
ਉਨ੍ਹਾਂ ਦੱਸਿਆ ਕਿ ਐਮ ਆਰ ਐਸ ਭੱਲਾ ਡੀ ਏ ਵੀ ਹਾਈ ਸਕੂਲ ਬਟਾਲਾ ਵਿੱਚ ਪੀ ਟੀ ਐਮ ਤੇ ਆਰ ਆਰ ਆਰ ਸੈਟਰ ਖੋਲਿਆ ਗਿਆ।
ਇਸ ਮੌਕੇ ਆਰ ਆਰ ਆਰ ਸੈਟਰ ਵਿੱਚ ਪ੍ਰਿਸੀਪਲ ਰੀਚਾ ਮਹਾਜਨ ,ਟੀਚਰ ਸੁਮਨ , ਸੀਮਾ , ਨੇਹਾ, ਮਿਟੂ , ਸਿਵਾਨੀ , ਪਲਵੀ ਅਤੇ ਵਿਦਿਆਰਥੀਆ ਵੱਲੋ ਸਮਾਨ ਲਿਆਦਾ ਗਿਆ ।