ਬਲੱਡ ਡੋਨਰ ਸੋਸਾਇਟੀ ਗੁਰਦਾਸਪੁਰ ਅਤੇ ਸਮਾਜਿਕ ਗਤੀਵਿਧੀਆਂ ਸੇਵਾ ਸੋਸਾਇਟੀ ਵੱਲੋਂ ਸੀ ਐਚ ਸੀ ਕਲਾਨੌਰ ਵਿੱਚ ਖ਼ੂਨਦਾਨ ਕੈਂਪ ਲਗਾਇਆ
ਬਲੱਡ ਡੋਨਰ ਵਿਸ਼ਵ ਦਾ ਨਾਰਾ ” ਖੂਨਦਾਨ ਕਰੋ,ਪਲਾਜਮਾ ਦਾਨ ਕਰੋ, ਜ਼ਿੰਦਗੀ ਬਚਾਓ “:-ਡਾ ਰਵਿੰਦਰ ਸਿੰਘ
ਬਟਾਲਾ 14 ਜੂਨ ਜ਼ਿਲ੍ਹਾ ਇੰਚਾਰਜ ਸੁਭਾਸ਼ ਸਹਿਗਲ,
ਅੱਜ ਵਿਸ਼ਵ ਡੋਨਰ ਦਿਵਸ ਦੇ ਮੌਕੇ ‘ਤੇ ਡਾ. ਰਵਿੰਦਰ ਸਿੰਘ, ਸੀਨੀਅਰ ਮੈਡੀਕਲ ਅਫ਼ਸਰ, ਸਿਵਲ ਹਸਪਤਾਲ ਬਟਾਲਾ ਦੀ ਅਗਵਾਈ ਵਿੱਚ ਬਲੱਡ ਡੋਨਰ ਸੋਸਾਇਟੀ ਗੁਰਦਾਸਪੁਰ ਅਤੇ ਸਮਾਜਿਕ ਗਤੀਵਿਧੀਆਂ ਸੇਵਾ ਸੋਸਾਇਟੀ ਵੱਲੋੰ ਸੀ.ਐਚ.ਸੀ. ਕਲਾਨੌਰ ਵਿਖੇ ਇੱਕ ਖੂਨਦਾਨ ਕੈਂਪ ਲਗਾਇਆ ਗਿਆ। ਇਸ ਦੌਰਾਨ ਸਿਵਲ ਹਸਪਤਾਲ ਬਟਾਲਾ ਦੀ ਬਲੱਡ ਬੈਂਕ ਟੀਮ ਵੱਲੋਂ ਇਸ ਖੂਨਦਾਨ ਕੈਂਪ ਵਿੱਚ ਡਿਊਟੀ ਨਿਭਾਈ ਗਈ। ਇਸ ਮੌਕੇ ‘ਤੇ ਹਾਜ਼ਰ ਮਹਿਮਾਨਾਂ ਅਤੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਡਾ. ਰਵਿੰਦਰ ਸਿੰਘ, ਸੀਨੀਅਰ ਮੈਡੀਕਲ ਅਫ਼ਸਰ, ਸਿਵਲ ਹਸਪਤਾਲ ਬਟਾਲਾ ਵੱਲੋਂ ਕਿਹਾ ਗਿਆ ਕਿ ਰਕਤਦਾਨ ਇੱਕ ਮਹਾਨ ਕਾਰਜ ਹੈ। ਖੂਨਦਾਨ ਨਾਲ਼ ਕਿਸੇ ਲੋੜਵੰਦ ਮਰੀਜ ਦੀ ਜਾਨ ਬਚਾਈ ਜਾ ਸਕਦੀ ਹੈ। ਇਸ ਮੌਕੇ ਤੇ ਡਾ. ਪ੍ਰੀਆਗੀਤ ਕੌਰ ਕਲਸੀ, ਬੀ.ਟੀ.ਓ, ਬਲੱਡ ਸੈਂਟਰ, ਸਿਵਲ ਹਸਪਤਾਲ ਬਟਾਲਾ ਵੱਲੋਂ ਦੱਸਿਆ ਗਿਆ ਕਿ ਇਸ ਵਾਰ ਵਿਸ਼ਵ ਬਲੱਡ ਡੋਨਰ ਦਿਵਸ ਦਾ ਨਾਰ੍ਹਾ “ਖੂਨਦਾਨ ਕਰੋ, ਪਲਾਜ਼ਮਾ ਦਾਨ ਕਰੋ, ਜਿੰਦਗੀ ਬਚਾਓ, ਵਾਰ-ਵਾਰ ਬਚਾਓ” ਹੈ। ਉਨ੍ਹਾਂ ਦੱਸਿਆ ਕਿ ਉਕਤ ਸੰਸਥਾ ਵਿਖੇ ਬਹੁਤ ਸਾਰੇ ਨੌਜਵਾਨਾਂ ਵੱਲੋਂ ਕਈ ਵਾਰ ਖੂਨਦਾਨ ਵਿੱਚ ਵੱਧ ਚੜ੍ਹ ਕੇ ਸਹਿਯੋਗ ਕੀਤਾ ਗਿਆ ਹੈ, ਜਿੰਨਾਂ ਵਿੱਚ ਕੁਝ ਰੈਗੂਲਰ ਡੋਨਰ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਸਿਵਲ ਹਸਪਤਾਲ ਬਟਾਲਾ ਵਿਖੇ ਗਰਭਵਤੀ ਮਹਿਲਾਵਾਂ, ਅਨੀਮੀਆ ਦੇ ਮਰੀਜਾਂ ਅਤੇ ਸੜਕ ਦੁਰਘਟਨਾ ਦੌਰਾਨ ਲੋੜੀਂਦੇ ਮਰੀਜਾਂ ਨੂੰ ਬਲੱਡ ਮੁਹੱਈਆ ਕਰਵਾਇਆ ਜਾਂਦਾ ਹੈ।
ਇਸ ਮੌਕੇ ‘ਤੇ ਰਜੇਸ਼ ਬੱਬੀ, ਦਵਿੰਦਰਜੀਤ ਸਿੰਘ, ਮਨੂੰ ਸ਼ਰਮਾ, ਪਰਵੀਨ ਅੱਤਰੀ, ਕੇ.ਪੀ.ਐਸ. ਬਾਜਵਾ, ਸੁਖਵਿੰਦਰ ਮੱਲ੍ਹੀ, ਗੁਰਸ਼ਰਨਜੀਤ ਸਿੰਘ ਪੁਰੇਵਾਲ, ਸੋਨੂੰ ਮੱਲ੍ਹੀ, ਪ੍ਰਿੰਸੀਪਲ ਦਲਜੀਤ ਸਿੰਘ, ਜਗਦੀਪ ਸਿੰਘ ਦਿਓ, ਗੁਰਦਿਆਲ ਸਿੰਘ ਸੂਬੇਦਾਰ, ਰੋਹਿਤ ਵਰਮਾ, ਦਰਸ਼ਨ ਸਿੰਘ ਪੁਰੇਵਾਲ, ਰਜਨੀ ਬਾਲਾ, ਰਜਨੀਸ਼ ਸ਼ਰਮਾ ਆਦਿ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਖੂਨਦਾਨ ਕੈਂਪ ਵਿੱਚ ਕੁੱਲ 40 ਯੂਨਿਟ ਕੂਲੈਕਟ ਕੀਤੇ ਗਏ।