ਬਰਨਾਲਾ/15 ਜੂਨ/ਪਾਰਸ ਜਿੰਦਲ
ਸੀ ਪਾਈਟ ਕੈਂਪ ਬੋੜਾਵਾਲ (ਮਾਨਸਾ) ਦੇ ਇੰਚਾਰਜ ਅਵਤਾਰ ਸਿੰਘ ਨੇ ਦੱਸਿਆ ਕਿ —ਸੀ.ਆਰ.ਪੀ.ਐਫ, ਬੀ. ਐਸ. ਐਫ, ਨੇਵੀ, ਏਅਰ ਫੋਰਸ ਅਤੇ ਪੰਜਾਬ ਪੁਲਿਸ ਦੀ ਭਰਤੀ ਲਈ ਬੋੜਾਵਾਲ (ਜ਼ਿਲ੍ਹਾ ਮਾਨਸਾ) ਵਿਖੇ ਸਿਖ਼ਲਾਈ ਦਿੱਤੀ ਜਾ ਰਹੀਆਂ ਹੈ । ਬਰਨਾਲਾ, ਮਾਨਸਾ ਅਤੇ ਸੰਗਰੂਰ ਜ਼ਿਲ੍ਹਿਆਂ ਦੇ ਯੁਵਕਾਂ ਨੂੰ ਪੰਜਾਬ ਸਰਕਾਰ ਰੋਜ਼ਗਾਰ ਅਤੇ ਉਤਪੱਤੀ
ਮਾਨਸਾ ਵੱਲੋਂ ਸੀ-ਪਾਈਟ ਕੈਂਪ ਬੋੜਾਵਾਲ ਵਿਖੇ ਉਪਰੋਕਤ ਲਿਖਤ ਫੋਰਸਾਂ ਵਾਸਤੇ ਟ੍ਰੇਨਿੰਗ ਸ਼ੁਰੂ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਯੁਵਕਾਂ ਨੇ ਉਪਰੋਕਤ ਫੋਰਸਾਂ ਵਿਚ ਆਨ ਲਾਈਨ ਅਪਲਾਈ ਕੀਤਾ ਹੋਇਆ ਹੈ ਉਹ ਯੂਵਕ ਇਸ ਕੈਂਪ ਵਿੱਚ ਫੀਜ਼ੀਕਲ ਅਤੇ ਲਿਖਤੀ ਪ੍ਰੀਖਿਆ ਦੀ ਤਿਆਰੀ ਸਬੰਧੀ ਸਿਖ਼ਲਾਈ ਲੈ ਸਕਦੇ ਹਨ। ਚਾਹਵਾਨ ਯੁਵਕ ਸਰਕਾਰੀ ਕੰਮਕਾਜ ਵਾਲੇ ਦਿਨ ਸਵੇਰੇ 9 ਵਜੇ ਤੋਂ 10-30 ਵਜੇ ਤੱਕ ਆਪਣੇ ਸਾਰੇ ਸਰਟੀਫਿਕੇਟਾਂ ਦੀਆਂ ਫੋਟੋ ਕਾਪੀਆਂ ਅਤੇ ਪਾਸਪੋਰਟ ਸਾਈਜ਼ ਫੋਟੋ ਸਮੇਤ ਕੈਮ੍ਪ ਵਿੱਚ ਰਿਪੋਰਟ ਕਰਨ।
ਕੈਂਪ ਇੰਚਾਰਜ ਸ੍ਰੀ ਅਵਤਾਰ ਸਿੰਘ ਨੇ ਦੱਸਿਆਂ ਇਸ ਵਕਤ ਕੈਂਪ ਵਿੱਚ ਪਟਿਆਲਾ ਏ.ਆਰ.ਓ ਵਿਖੇ ਹੋਈ ਭਰਤੀ ਰੈਲੀ ਵਿਚੋਂ ਪਾਸ ਨੌਜਵਾਨ ਫੀਜ਼ੀਕਲ ਦੀ ਤਿਆਰੀ ਜ਼ੋਰ-ਸ਼ੋਰ ਨਾਲ ਕਰ ਰਹੇ ਹਨ । ਉਹ ਨੌਜਵਾਨ ਦੀ ਕੈਂਪ ਵਿੱਚ ਫੀਜ਼ੀਕਲ ਦੀ ਤਿਆਰੀ ਵਾਸਤੇ ਸਰਟੀਫਿਕੇਟਾਂ ਦੀਆਂ ਫੋਟੋ ਕਾਪੀਆਂ ਅਤੇ ਦੋ ਪਾਸਪੋਰਟ ਸਾਈਜ਼ ਫੋਟੋ ਸਮੇਤ ਕੈਂਪ ਵਿੱਚ ਆ ਸਕਦੇ ਹਨ।
ਕੈਂਪ ਵਿੱਚ ਪੰਜਾਬ ਸਰਕਾਰ ਦੀਆਂ ਹਦਾਇਤ ਮੁਤਾਬਕ ਮੁਫ਼ਤ ਖਾਣਾ ਅਤੇ ਮੁਫਤ ਰਿਹਾਇਸ਼ ਦਾ ਪ੍ਰਬੰਧ ਕੀਤਾ ਗਿਆ ਹੈ। ਵਧੇਰੇ ਜਾਣਕਾਰੀ ਲਈ 9463289901 ਅਤੇ 9814850214 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।