ਗੋਲਡ ਮੈਡਲ ਕੌਮੀ ਖਿਡਾਰੀ ਭਰਤਪ੍ਰੀਤ ਸਿੰਘ ਦੇ ਸਨਮਾਨ ਮੌਕੇ ‘ਮਜ਼ਬੂਤ ਰਾਸ਼ਟਰ ਸੰਗਠਨ’ ਵੱਡੇ ਸਮਾਗਮ ਵਿੱਚ ਕੀਤਾ ਗਿਆ ਲੋਕ ਅਰਪਿਤ* *ਵਿਦਿਆਰਥੀਆਂ ਨੂੰ ਸਹੀ ਦਿਸ਼ਾ ਵੱਲ ਤੋਰਨ ਲਈ ‘ਮਜ਼ਬੂਤ ਰਾਸ਼ਟਰ ਸੰਗਠਨ’ ਕਰੇਗਾ ਅਹਿਮ ਉਪਰਾਲਾ- ਪ੍ਰਧਾਨ ਜੋਗਿੰਦਰ ਅੰਗੂਰਾਲਾ* *ਡਾਕਟਰ ਗੁਰਵੰਤ ਸਿੰਘ ਪੰਜਾਬੀ ਵਿਭਾਗ ਅਤੇ ਮਜ਼ਬੂਤ ਰਾਸ਼ਟਰ ਦੇ ਪੰਜਾਬ ਇੰਚਾਰਜ ਈਸ਼ੂ ਰਾਂਚਲ਼ ਵਲੋ ਸਟੇਜ ਦੀ ਭੂਮਿਕਾ ਬਾਖੂਬੀ ਨਿਭਾਈ ਗਈ*

ਬਟਾਲਾ, 20 ਜੂਨ (ਜ਼ਿਲ੍ਹਾ ਇੰਚਾਰਜ ਸੁਭਾਸ਼ ਸਹਿਗਲ,ਜਤਿਨ ਸਹਿਗਲ)

ਸਾਬਕਾ ਰਾਸ਼ਟਰਪਤੀ ਡਾ. ਏ.ਪੀ.ਜੇ ਅਬਦੁੱਲ ਕਲਾਮ ਦੀ ਸੋਚ ਨੂੰ ਸਮਰਪਿਤ ‘ਮਜ਼ਬੂਤ ਰਾਸ਼ਟਰ ਸੰਗਠਨ’ ਲੋਕ ਅਰਪਣ ਸ਼੍ਰੀ ਜੋਗਿੰਦਰ ਅੰਗੂਰਾਲਾ ਨੇ ਆਪਣੇ ਜਨਮ ਦਿਨ ਵਾਲੇ ਦਿਨ ਐਸ.ਐਲ.ਬਾਵਾ.ਡੀ.ਏ.ਵੀ. ਕਾਲਜ ਦੇ ਸੈਮੀਨਾਰ ਹਾਲ ਵਿੱਚ ਕੀਤਾ। ਇਸ ਮੌਕੇ ਸ਼੍ਰੀ ਅੰਗੂਰਾਲਾ ਨੇ ਕਿਹਾ ਕਿ ‘ਮਜ਼ਬੂਤ ਰਾਸ਼ਟਰ ਸੰਗਠਨ’ ਦੇਸ਼ ਦੀ ਮਜ਼ਬੂਤੀ ਅਤੇ ਨੌਜ਼ਵਾਨ ਪੀੜੀ ਨੂੰ ਸਹੀ ਦਿਸ਼ਾ ਦੇਣ ਲਈ ਇਹ ਸੰਗਠਨ ਹਮੇਸ਼ਾਂ ਯਤਨਸ਼ੀਲ ਰਹੇਗਾ। ਉਨਾਂ ਕਿਹਾ ਕਿ ਵਿਦਿਆਰਥੀਆਂ ਅੰਦਰ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਅਤੇ ਉਨਾਂ ਦੇ ਉਜਵੱਲ ਭਵਿੱਖ ਲਈ ਮਜ਼ਬੂਤ ਰਾਸ਼ਟਰ ਸੰਗਠਨ ਵਿਸ਼ੇਸ ਤੌਰ ’ਤੇ ਕੰਮ ਕਰੇਗਾ। ਡਿਸਕਸ ਥ੍ਰੋ ਵਿੱਚ 48 ਦੇਸ਼ਾਂ ਨੂੰ ਹਰਾ ਕੇ ਗੋਲਡ ਮੈਡਲ ਪ੍ਰਾਪਤ ਕਰਨ ਵਾਲੇ ਨੈਸ਼ਨਲ ਖਿਡਾਰੀ ਭਰਤਪ੍ਰੀਤ ਸਿੰਘ ਦਾ ਇਸ ਸਮਾਗਮ ਵਿੱਚ ਵਿਸ਼ੇਸ ਤੌਰ ’ਤੇ ਸਨਮਾਨ ਕੀਤਾ ਗਿਆ। ਸਮਾਗਮ ਦੇ ਮੁੱਖ ਮਹਿਮਾਨ ਵਿਦਿਆਰਥੀ ਭਲਾਈ ਸੁਸਾਇਟੀ ਦੇ ਪ੍ਰਧਾਨ ਅਤੇ ਬਿਰਧ ਆਸ਼ਰਮ ਬਟਾਲਾ ਦੇ ਸੰਚਾਲਕ ਸ਼੍ਰੀ ਕੁਲਦੀਪ ਸ਼ਰਮਾ ਜੀ ਸਨ। ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ਼੍ਰੀ ਨਰੇਸ਼ ਗੋਇਲ, ਐਸ.ਐਲ.ਬਾਵਾ.ਕਾਲਜ ਦੇ ਪਿੰ੍ਰਸੀਪਲ ਡਾ. ਦਿਨੇਸ਼ ਕੁਮਾਰ ਨੇ ਇਸ ਸਮਾਗਮ ਵਿੱਚ ਵਿਸ਼ੇਸ ਤੌਰ ’ਤੇ ਸ਼ਿਰਕਤ ਕੀਤੀ। ਭਾਜਪਾ ਦੇ ਸੀਨੀ. ਆਗੂ ਇੰਦਰ ਸੇਖੜੀ ਨੇ ਕਿਹਾ ਕਿ ਕੌਮੀ ਖਿਡਾਰੀ ਭਰਤਪ੍ਰੀਤ ਸਿੰਘ ਨੇ ਭਾਰਤ ਦਾ ਨਾਮ ਉਚਾ ਕੀਤਾ ਹੈ ਅਤੇ ਇਸ ਖਿਡਾਰੀ ਦੇ ਉਜਵੱਲ ਭਵਿੱਖ ਲਈ ਸਾਨੂੰ ਸਾਰਿਆਂ ਨੂੰ ਅੱਗੇ ਆਉਣ ਦੀ ਲੋੜ ਹੈ। ਵੀ.ਜੀ.ਡੀ 2 ਲਾਇਨ ਕਲੱਬ ਬਟਾਲਾ ਸਮਾਇਲ ਦੇ ਸੀਨੀ. ਆਗੂ ਅਤੇ ਪ੍ਰਸਿੱਧ ਉਦਯੋਗਪਤੀ ਸ਼੍ਰੀ ਵੀ.ਐਮ.ਗੋਇਲ ਨੇ ‘ਮਜ਼ਬੂਤ ਰਾਸ਼ਟਰ ਸੰਗਠਨ’ ਦੀ ਸਥਾਪਨਾ ਤੇ ਵਧਾਈ ਦਿੰਦਿਆਂ ਕਿਹਾ ਕਿ ਇਹ ਸੰਗਠਨ ਸਮਾਜ ਦੀ ਤਰੱਕੀ ਅਤੇ ਉਨੱਤੀ ਲਈ ਬਹੁਤ ਜ਼ਰੂਰੀ ਹਨ। ਆਈ.ਟੀ.ਆਈ. ਕਾਦੀਆ ਦੇ ਚੇਅਰਮੈਨ ਅਤੇ ਸੁਖਜਿੰਦਰਾ ਫਾਊਂਡਰੀ ਦੇ ਮਾਲਕ ਸ. ਸੁਖਜਿੰਦਰ ਸਿੰਘ ਨੇ ਖਿਡਾਰੀ ਭਰਤਪ੍ਰੀਤ ਸਿੰਘ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਸਮਾਜ ਦੇ ਲੋਕ ਉਨਾਂ ਦੇ ਨਾਲ ਖੜੇ ਹਨ ਅਤੇ ਉਨਾਂ ਦੇ ਉਜਵੱਲ ਭਵਿੱਖ ਦੀ ਕਾਮਨਾ ਕਰਦੇ ਹਨ। ਹਿਮਾਲਿਆ ਪਰਿਵਾਰ ਦੇ ਕੌਮੀ ਵਾਇਸ ਪ੍ਰਧਾਨ ਅਤੇ ਪ੍ਰਸਿੱਧ ਉਦਯੋਗਪਤੀ ਸ. ਪਰਮਜੀਤ ਸਿੰਘ ਗਿੱਲ ਨੇ ‘ਮਜ਼ਬੂਤ ਰਾਸ਼ਟਰ ਸੰਗਠਨ’ ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕੌਮੀ ਖਿਡਾਰੀ ਭਰਤਪ੍ਰੀਤ ਸਿੰਘ ਨੂੰ ਅੱਗੇ ਵਧਣ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ ਦੀ ਅਪੀਲ ਕੀਤੀ। ਅਖਿਲ ਭਾਰਤੀ ਅਗਰਵਾਲ ਸੰਮੇਲਨ ਪੰਜਾਬ ਦੇ ਵਾਇਸ ਪ੍ਰਧਾਨ ਜੈਦੀਪ ਅਗਰਵਾਲ ਨੇ ਕੌਮੀ ਖਿਡਾਰੀ ਭਰਤਪ੍ਰੀਤ ਸਿੰਘ ਨੂੰ ਵਧਾਈ ਦਿੰਦਿਆਂ ਉਨਾਂ ਦੀ ਇਸ ਪ੍ਰਾਪਤੀ ਤੇ ਜ਼ੋਰਦਾਰ ਸ਼ਲਾਘਾ ਕੀਤੀ। ਅਗਰਵਾਲ ਸਭਾ ਬਟਾਲਾ ਦੇ ਪ੍ਰਧਾਨ ਬੁਧੀਸ਼ ਅਗਰਵਾਲ, ਦੀਪਕ ਅਗਰਵਾਲ ਅਤੇ ਅਨਿਲ ਅਗਰਵਾਲ ਨੇ ਵੀ ਆਪਣੇ ਵਿਚਾਰ ਰੱਖੇ। ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਸ. ਕੁਲਦੀਪ ਸਿੰਘ ਕਾਹਲੋਂ ਨੇ ‘ਮਜ਼ਬੂਤ ਰਾਸ਼ਟਰ ਸੰਗਠਨ’ ਨੂੰ ਮਿਲਾਵਟਖੋਰੀ ਦੇ ਖਿਲਾਫ਼ ਅਵਾਜ਼ ਬੁਲੰਦ ਕਰਨ ਲਈ ਕਿਹਾ। ਸ. ਕਾਹਲੋਂ ਨੇ ਕਿਹਾ ਕਿ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਵਿੱਚ ਹੋ ਰਹੀ ਮਿਲਾਵਟ ਸਭ ਤੋਂ ਵੱਧ ਖ਼ਤਰਨਾਕ ਹੈ। ਲਾਇਨਜ਼ ਕਲੱਬ ਬਟਾਲਾ ਸਫਾਇਰ ਸੇਵਾ ਦੇ ਪ੍ਰਧਾਨ ਅਤੇ ਨੀਂਵ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਰਾਜੀਵ ਬੱਬੂ ਵਿੱਗ ਨੇ ‘ਮਜ਼ਬੂਤ ਰਾਸ਼ਟਰ ਸੰਗਠਨ’ ਦੀ ਸ਼ੁਰੂਆਤ ’ਤੇ ਵਧਾਈ ਦਿੰਦਿਆਂ ਇੱਕ ਸ਼ੁੱਭ ਸਗਨ ਦੱਸਿਆ। ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਸੀਨੀ. ਆਗੂ ਮੈਨੇਜਰ ਅਤਰ ਸਿੰਘ, ਬਾਲ ਵਿਕਾਸ ਵਿਭਾਗ ਦੇ ਅਧਿਕਾਰੀ ਅਤੇ ਪ੍ਰਮੁੱਖ ਮਹਿਲਾ ਆਗੂ ਸਮਾਜ ਸੇਵਕ ਕੰਚਨ ਚੌਹਾਨ, ਖਿਡਾਰੀ ਭਰਤਪ੍ਰੀਤ ਸਿੰਘ ਦੇ ਮਾਤਾ ਸ਼੍ਰੀਮਤੀ ਰਜਨੀ ਬਾਲਾ, ਜਿਲਾ ਭਾਸ਼ਾ ਵਿਭਾਗ ਦੇ ਅਧਿਕਾਰੀ ਅਤੇ ਨੈਸ਼ਨਲ ਐਵਾਰਡੀ ਪਰਮਜੀਤ ਸਿੰਘ ਕਲਸੀ, ਡੀ.ਏ.ਵੀ. ਸੈਨੇਟਰੀ ਸਕੂਲ ਤੋਂ ਵਿਪਨ ਪੁਰੀ, ਐਡਵਾਇਜਰੀ ਟੈਲੀਫੋਨ ਕਮੇਟੀ ਦੇ ਮੈਂਬਰ ਅਤੇ ਸੀਨੀ. ਭਾਜਪਾ ਆਗੂ ਭੁੂਸ਼ਨ ਬਜਾਜ ਨੇ ਸਮਾਗਮ ਨੂੰ ਸੰਬੋਧਨ ਕੀਤਾ। ਪ੍ਰੋਗਰਾਮ ਵਿੱਚ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਬੰਸ ਸਿੰਘ ਚੈਨੇਵਾਲ, ਜਿਲਾ ਕਾਂਗਰਸ ਕਮੇਟੀ ਦੇ ਵਾਇਸ ਪ੍ਰਧਾਨ ਗੋਤਮ ਸੇਠ, ਲਾਇਨਜ਼ ਕਲੱਬ ਬਟਾਲਾ ਲੋਟਸ ਦੇ ਪ੍ਰਧਾਨ ਯੋਗੇਸ਼ ਬੇਰੀ, ਲਾਇਨਜ਼ ਕਲੱਬ ਬਟਾਲਾ ਮੁਸਕਾਨ ਦੇ ਪ੍ਰਧਾਨ ਭਾਰਤ ਭੂਸ਼ਣ ਡੋਗਰਾ, ਲਾਇਨ ਕਲੱਬ ਫਤਿਹ ਦੇ ਪ੍ਰਧਾਨ ਵਰਿੰਦਰ ਆਸ਼ਟ, ਲਾਈਨ ਕਲੱਬ ਸਮਾਇਲ ਦੇ ਪ੍ਰਧਾਨ ਨਰੇਸ਼ ਲੂਥਰਾ, ਰਾਜੂ ਢੱਲ, ਸ਼ਸੀ ਢੱਲ, ਰਮੇਸ਼ ਸ਼ਰਮਾ ਪ੍ਰਧਾਨ ਫੋਕਲ ਪੁਆਇੰਟ, ਸੀਨੀਅਰ ਕਾਂਗਰਸੀ ਆਗੂ ਸਵਰਨ ਮੁੱਢ, ਨੀਵ ਵੈਲਫੇਅਰ ਸੁਸਾਇਟੀ ਦੇ ਉਪ ਪ੍ਰਧਾਨ ਸਾਹਬਿ ਗੁਪਤਾ, ਬਲਜੀਤ ਸਿੰਘ ਕਾਲੇਨੰਗਲ, ਵਿਨੋਦ ਸਚਦੇਵਾ ਸਮਾਜ ਸੇਵਕ, ਸ਼ਿਵ ਸੈਨਾ ਸਮਾਜਵਾਦੀ ਤੋਂ ਰਜੀਵ ਮਹਾਜਨ, ਬਿੱਟੂ ਯਾਦਵ, ਨੀਰਜ ਕਾਂਸਰਾ, ਤਿਲਕ ਰਾਜ, ਨਿਖਲ ਅਗਰਵਾਲ, ਅਖਿਲ ਭਾਰਤੀ ਅਗਰਵਾਲ ਸਭਾ ਦੇ ਪ੍ਰਧਾਨ ਸਿਮਰਨ, ਨਿਤਿਨ ਅਗਰਵਾਲ, ਇੰਨਰਵੀਲ ਕਲੱਬ ਮਿਡਟਾਊਨ ਤੋਂ ਸ਼ੈਫਾਲੀ ਅਗਰਵਾਲ, ਮਮਤਾ ਬੁੱਧੀਰਾਜਾ ਸੈਕਟਰੀ, ਮੋਨਾ ਮਰਵਾਹਾ, ਕਾਂਗਰਸ ਸੇਵਾ ਦਲ ਦੇ ਜਿਲਾ ਪ੍ਰਧਾਨ ਰਮਨ ਨਈਅਰ, ਜਨਰਲ ਸਕੱਤਰ ਰਜਤ ਕਪੂਰ, ਭਾਜਪਾ ਦੇ ਸੀਨੀਅਰ ਆਗੂ ਨੀਰਜ ਢੋਲਾ, ਬਬਲੂ ਕਲਿਆਣ, ਸਹਾਰਾ ਕਲੱਬ ਤੋਂ ਮਾਸਟਰ ਜੋਗਿੰਦਰ ਸਿੰਘ ਅੱਚਲੀ ਗੇਟ, ਰਤਨ ਬਟਵਾਲ, ਖੁੱਲਰ ਸਾਬ, ਸਾਬਕਾ ਬੈਂਕ ਮੈਨੇਜਰ ਨਰੇਸ਼ ਮਹਾਜਨ, ਜੋਸ਼ੀ ਸਾਬ, ਬੰਟੀ ਭੰਡਾਰੀ ਆੜਤੀ, ਪ੍ਰਸਿੱਧ ਸਮਾਜ ਸੇਵਕ ਕੇ.ਐਲ.ਗੁਪਤਾ, ਐਂਨ ਆਰ ਆਈ ਚੈਨਲ ਦੇ ਹੈਡ ਰਸ਼ਪਾਲ ਬਿੱਟੂ, ਸੀਨੀ. ਪੱਤਰਕਾਰ ਅਰੁਣ ਸੇਖੜੀ, ਸੀਨੀਅਰ ਆਪ ਆਗੂ ਦਿਨੇਸ਼ ਖੋਸਲਾ , ਪ੍ਰਸਿੱਧ ਸਮਾਜ ਸੇਵਕ ਡਾਕਟਰ ਵਿਨੋਦ ਸ਼ਰਮਾ, ਦੇਵ ਸੱਤੀ , ਵਿਸ਼ਵਾਸ ਫਾਊਂਡੇਸ਼ਨ ਦੇ ਪ੍ਰਧਾਨ ਸ਼ੰਮੀ ਕਪੂਰ, ਸਮੇਤ ਸ਼ਹਿਰ ਦੀਆਂ ਪ੍ਰਮੁੱਖ ਹਸਤੀਆਂ ਹਾਜ਼ਰ ਸਨ। ਇਸ ਸਮਾਗਮ ਨੂੰ ਸਫਲ ਬਣਾਉਣ ਲਈ ਪੰਜਾਬ ਟੀਮ ਵਿੱਚ ਇੰਚਾਰਜ ਈਸ਼ੂ ਰਾਂਚਲ, ਪੰਜਾਬ ਟੀਮ ਵਿੱਚ ਲਵਲੀ ਕੁਮਾਰ, ਵਿਨੋਦ ਗੋਰਾ, ਜੱਸ ਦਾਲਮ, ਪ੍ਰਤੀਕ ਅੰਗੂਰਾਲਾ, ਨਿਖਲ ਅਗਰਵਾਲ, ਆਸ਼ੂ ਅਗਰਵਾਲ, ਹੈਪੀ ਟੋਕਾ ਦਾ ਵਿਸ਼ੇਸ ਯੋਗਦਾਨ ਰਿਹਾ। ਸੁਨਹਿਰਾ ਭਾਰਤ ਤੋਂ ਖਜ਼ਾਨਚੀ ਰਵੀ ਸ਼ਰਮਾ, ਸੀਨੀ. ਵਾਇਸ ਪ੍ਰਧਾਨ ਗੁੁਰਵਿੰਦਰ ਸ਼ਰਮਾ ਗੁੱਲੂ , ਮਨੀਸ਼ ਤ੍ਰੇਹਨ ਆਦਿ ਨੇ ਪ੍ਰੋਗਰਾਮ ਦੀ ਸ਼ੋਭਾ ਵਧਾਈ।

Leave a Reply

Your email address will not be published. Required fields are marked *