ਗੁਰਦਾਸਪੁਰ 20 ਜੂਨ ਜ਼ਿਲ੍ਹਾ ਇੰਚਾਰਜ ਸੁਭਾਸ਼ ਸਹਿਗਲ,ਰਾਜੇਸ਼ ਤੁਲੀ,ਜਤਿਨ ਸਹਿਗਲ
ਸੀਨੀਅਰ ਮੈਡੀਕਲ ਅਫ਼ਸਰ ਡਾ ਵਿਨੇ ਸਿੰਘ ਜਮਵਾਲ ਵੱਲੋਂ ਅੱਜ ਬਲਾਕ ਨਰੋਟ ਜੈਮਲ ਸਿੰਘ ਦੀਆਂ ਏ ਐੱਨ ਐੱਮ, ਆਸ਼ਾ ਫੈਸਿਲੀਟੇਟਰਜ ਅਤੇ ਆਸ਼ਾ ਵਰਕਰਾਂ ਨਾਲ ਸੀ ਐੱਚ ਸੀ ਨਰੋਟ ਜੈਮਲ ਸਿੰਘ ਵਿਖੇ ਮੀਟਿੰਗ ਕੀਤੀ ਗਈ । ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾਕਟਰ ਵਿਨੇ ਜਮਵਾਲ ਨੇ ਕਿਹਾ ਕਿ ਬਲਾਕ ਵਿੱਚ ਐੱਮ ਸੀ ਐੱਚ ਦੇ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਉਹਨਾਂ ਕਿਹਾ ਕਿ ਜਿੰਨੀ ਜਲਦੀ ਹੋ ਸਕੇ ਗਰਭਵਤੀ ਔਰਤਾਂ ਦੀ ਰਜਿਸਟ੍ਰੇਸ਼ਨ ਕਰਨੀ, ਉਹਨਾਂ ਦੇ ਸਮੇਂ ਸਮੇਂ ਤੇ ਜ਼ਰੂਰੀ ਟੈਸਟ ਕਰਵਾਉਣੇ ਅਤੇ ਬੱਚਿਆਂ ਦਾ ਟੀਕਾਕਰਨ 100% ਕਰਨਾ ਬਹੁਤ ਜ਼ਰੂਰੀ ਹੈ ਅਤੇ ਮਾਈਗ੍ਰੇਟਰੀ ਅਬਾਦੀ ਦੇ ਬੱਚਿਆਂ ਦਾ ਪ੍ਰੋਗਰਾਮ ਇੰਦਰ ਧਨੁਸ਼ ਤਹਿਤ ਟੀਕਾਕਰਨ 100%ਕੀਤਾ ਜਾਵੇ ।ਉਹਨਾਂ ਆਸ਼ਾ ਵਰਕਰਾਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਗਰਭਵਤੀ ਔਰਤਾਂ ਨੂੰ ਜਣੇਪਾ ਸਰਕਾਰੀ ਹਸਪਤਾਲਾ ਵਿੱਚ ਹੀ ਕਰਵਾਉਣ ਸਬੰਧੀ ਪ੍ਰੇਰਿਤ ਕੀਤਾ ਜਾਵੇ ਅਤੇ ਜੇ ਕੋਈ ਆਸ਼ਾ ਵਰਕਰ ਜਾਂ ਟਰੇਂਡ ਦਾਈ ਘਰ ਵਿੱਚ ਜਣੇਪਾ ਕਰਦੀ ਹੈ ਜਾਂ ਕਿਸੇ ਅਣਅਧਿਕਾਰਤ ਹਸਪਤਾਲ ਵਿਖੇ ਮਰੀਜ਼ ਭੇਜਦੀ ਹੈ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਹੈਲਥ ਇੰਸਪੈਕਟਰ ਰਾਜ ਅੰਮ੍ਰਿਤ ਸਿੰਘ, ਐੱਲ ਐੱਚ ਵੀ ਰਮਨ ਲਤਾ, ਅਕਾਊਂਟੈਂਟ ਰਣਜੀਤ ਸਿੰਘ, ਅਨਿਲ ਕੁਮਾਰ, ਏ ਐੱਨ ਐੱਮ ਪਲਵਿੰਦਰ ਕੌਰ , ਰੀਨਾ ਰਾਏ, ਬਲਜਿੰਦਰ ਕੌਰ, ਜਸਵੰਤ ਕੌਰ, ਸੁਖਵਿੰਦਰ ਕੌਰ ,ਦੀਪਾਲੀ ,ਸੁਮਨ ਲਤਾ, ਕੁਲਬੀਰ ਕੌਰ ਆਦਿ ਹਾਜ਼ਰ ਸਨ।