ਗੁਰਦਾਸਪੁਰ ( ਜ਼ਿਲ੍ਹਾ ਇੰਚਾਰਜ ਸੁਭਾਸ਼ ਸਹਿਗਲ,ਅਵਿਨਾਸ਼ ਸ਼ਰਮਾ,ਮਨੀ ਸ਼ਰਮਾ, ਸੰਜੀਵ ਨਈਅਰ)
ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਸ਼੍ਰੀ ਹਿਮਾਂਸ਼ੂ ਅਗਰਵਾਲ ਜੀ ਦੀ ਯੋਗ ਅਗਵਾਈ ਹੇਠ ਕੱਲ 26 ਜੂਨ ਨੂੰ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮਨਾਇਆ ਜਾਏਗਾ| ਸਿਵਲ ਸਰਜਨ ਗੁਰਦਾਸਪੁਰ ਡਾ ਹਰਭਜਨ ਰਾਮ ਮਾਂਡੀ ਜੀ ਨੇ ਦੱਸਿਆਂ ਕਿ ਨਸ਼ਾਖੋਰੀ ਦੇ ਖਿਲਾਫ ਮਨਾਏ ਜਾ ਰਿਹੇ ਦਿਵਸ ਮੌਕੇ 26ਜੂਨ ਨੂੰ ਜਿਲੇ ਦੇ ਸਮੂਹ ਓਟ ਕਲੀਨਿਕ ਅਤੇ 55 ਪਿੰਡਾਂ ਵਿਚ ਜਾਗਰੁਕਤਾ ਸਮਾਗਮ ਕੀਤੇ ਜਾਣਗੇ । ਇਸ ਸੰਬੰਧੀ ਜ਼ਿਲ੍ਹੇ ਦੇ ਸਮੂਹ ਐਸ ਐਮ ਓ, ਮੈਡੀਕਲ ਅਫਸਰ ਅਤੇ ਓਟ ਸੈਂਟਰਾਂ ਦੇ ਇੰਚਾਰਜ ਦੀਆ ਡਿਊਟੀਆਂ ਲਗਾ ਦਿਤੀਆਂ ਗਾਈਆਂ ਹਨ| ਉਨ੍ਹਾਂ ਦਸਿਆ ਕਿ ਨਸ਼ਾਖੋਰੀ ਦੇ ਖਿਲਾਫ ਲ਼ੋਕਾਂ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ| 26 ਜੂਨ ਨੂੰ ਜਿਲੇ ਵਿਚ ਸਾਰੇ ਓਟ ਕਲੀਨਿਕ ਵਿਚ ਮਰੀਜਾਂ ਅਤੇ ਹੋਰਨਾ ਲੋਕਾਂ ਨੂੰ ਨਸ਼ੇ ਦੇ ਨੁਕਸਾਨ ਤੋ ਜਾਣੂ ਕਰਵਾ ਕੇ ਨਸ਼ਾ ਨਾ ਕਰਨ ਲਈ ਪੇ੍ਰਿਤ ਕੀਤਾ ਜਾਵੇਗਾ। ਓਟ ਕਲੀਨਿਕ ਰਾਹੀ ਦਵਾਈ ਦੇਣ ਦੇ ਨਾਲ ਹੀ ਮਰੀਜਾਂ ਦੀ ਕਾਓਂਸਲਿੰਗ ਕੀਤੀ ਜਾ ਰਹੀ ਹੈ। ਨਸ਼ਾ ਛਡ ਚੁਕੇ ਮਰੀਜਾਂ ਦੀ ਆਪਬੀਤੀ ਨਾਲ ਬਾਕੀ ਮਰੀਜਾਂ ਨੂੰ ਨਸ਼ਾ ਛਡਨ ਲ਼ਈ ਪ੍ਰੇਰਿਤ ਕੀਤਾ ਜਾਵੇਗਾ।
ਇਸ ਤੋ ਇਲਾਵਾ 55 ਪਿੰਡਾਂ ਵਿਚ ਲੋਕ ਜਾਗਰੁਕਤਾ ਸਮਾਗਮ ਹੋਣਗੇ , ਜਿਥੇ ਪਿੰਡ ਵਾਸੀਆਂ ਦੇ ਨਾਲ ਹੀ ਵਲੰਟੀਅਰ ਨੂੰ ਨਸ਼ੇ ਖਿਲਾਫ ਮੁਹਿੰਮ ਵਿਚ ਬਣਦਾ ਸਹਿਯੋਗ ਕਰਨ ਲਈ ਕਿਹਾ ਜਾਵੇਗਾ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਦੇ ਵਿਸ਼ੇ `ਤੇ ਵਿਦਿਆਰਥੀਆਂ ਦੇ ਪੇਟਿੰਗ, ਪੋਸਟਰ ਤੇ ਸਲੋਗਨ ਆਦਿ ਮੁਕਾਬਲੇ ਕਰਵਾਏ ਜਾਣਗੇ |