ਐਫਸੀਆਈ ਬਟਾਲਾ-2 ਵੱਲੋਂ ਵਿਦਿਆਰਥੀਆਂ ਨੂੰ ਫੂਡ ਕਾਰਪੋਰੇਸ਼ਨ ਆਫ ਇੰਡੀਆਂ ਦੇ ਕੰਮਕਾਜ ਬਾਰੇ ਜਾਣਕਾਰੀ ਦਿੱਤੀ

ਐਫਸੀਆਈ ਬਟਾਲਾ-2 ਵੱਲੋਂ ਵਿਦਿਆਰਥੀਆਂ ਨੂੰ  ਫੂਡ ਕਾਰਪੋਰੇਸ਼ਨ ਆਫ ਇੰਡੀਆਂ ਦੇ ਕੰਮਕਾਜ ਬਾਰੇ ਜਾਣਕਾਰੀ ਦਿੱਤੀ

ਬਟਾਲਾ, 11 ਅਗਸਤ ( ਜ਼ਿਲ੍ਹਾ ਇੰਚਾਰਜ ਸੁਭਾਸ਼ ਸਹਿਗਲ,ਲਾਕੇਸ ਮਿਤਲ, ਸਾਕਸ਼ੀ ਮਿਤਲ)-

ਜੈਮਜ਼ ਕੈਮਬਿ੍ਜ ਇੰਟਰਨੈਸ਼ਨਲ ਸਕੂਲ ਅਮਿ੍ਤਸਰ ਰੋਡ ਬਟਾਲਾ ਦੇ ਵਿਦਿਆਰਥੀਆਂ ਵੱਲੋਂ ਫੂਡ ਕਾਰਪੋਰੇਸ਼ਨ ਆਫ ਇੰਡੀਆਂ, ਫੂਡ ਸਟੋਰੇਜ ਵੇਅਰ ਹਾਊਸ ਬਟਾਲਾ-2 ਦਾ ਦੌਰਾ ਕੀਤਾ ਗਿਆ ਜਿਥੇ ਉਨ੍ਹਾਂ ਨੇ ਕੰਮਕਾਜ ਬਾਰੇ ਵਿਸਥਾਰਪੂਰਵਕ ਜਾਣਕਾਰੀ ਹਾਸਿਲ ਕੀਤੀ | ਇਸ ਮੌਕੇ  ਐਫ.ਸੀ.ਆਈ. ਬਟਾਲਾ-2 ਦੇ ਕਰਮਚਾਰੀਆਂ ਜਿਸ ਵਿੱਚ ਮੈਨੇਜ਼ਰ (ਡਿਪੂ) ਕੇਦਾਰ ਸਿੰਘ ਮੀਨਾ, ਮੈਨੇਜਰ (ਕੁਆਲਿਟੀ) ਹਰਪ੍ਰੀਤ ਸਿੰਘ  ਵੱਲੋਂ ਵਿਦਿਆਰਥੀਆਂ ਨੂੰ  ਭਾਰਤੀ ਖੁਰਾਕ ਨਿਗਮ ਦੀ ਭੂਮਿਕਾ, ਉਦੇਸ਼ਾ ਅਤੇ ਕੰਮਕਾਜ ਬਾਰੇ ਵਿਦਿਆਰਥੀਆਂ ਨੂੰ  ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ | ਮੈਨੇਜਰ ਕੇਦਾਰ ਸਿੰਘ ਮੀਨਾ ਤੇ ਮੈਨੇਜ਼ਰ ਹਰਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ  ਜਾਣਕਾਰੀ ਦਿੰਦੇ ਭਾਰਤੀ ਖੁਰਾਕ ਨਿਗਮ ਤੋਂ ਕਿਸਾਨਾਂ ਨੂੰ  ਫਸਲਾਂ ਦੀ ਖਰੀਦ, ਅਨਾਜ ਦੀ ਸਟੋਰੇਜ, ਗੁਣਵੱਤਾ ਕੰਟਰੋਲ ਅਤੇ ਸਮਰਥਨ ਮੁੱਲ ‘ਤੇ ਵੰਡ ਦੀ ਪ੍ਰਕਿਰਿਆ ਬਾਰੇ ਦੱਸਿਆ | ਇਸ ਦੇ ਨਾਲ ਹੀ ਅਨਾਜ ਦੀ ਗੁਣਵੱਤਾ ਬਰਕਾਰ ਰੱਖੀ ਜਾਵੇ, ਇਸ ਲਈ ਸਮੇਂ-ਸਮੇਂ ‘ਤੇ ਅਨਾਜ ਦੀ ਜਾਂਚ ਕਰਨ ਦੀ ਵਿਵਸਥਾ ਬਾਰੇ ਵੀ ਦੱਸਿਆ ਗਿਆ | ਉਨ੍ਹਾਂ ਕਿਹਾਕਿ ਭਾਰ ਵਿੱਚ ਖੁਰਾਕ ਸੁਰੱਖਿਆ ਨੂੰ  ਯਕੀਲੀ ਬਣਾਉਣ ਲਈ ਭਾਰਤੀ ਖੁਰਾਕ ਨਿਗਮ ਕਿਸਾਨਾ ਤੋਂ ਸਮਰਥਨ ਮੁੱਲ ‘ਤੇ ਉਪਜ ਖਰੀਦਦਾ ਹੈ ਅਤੇ ਇਸਦਾ ਬਫਰ ਸਟਾਕ ਰੱਖਦਾ ਹੈ | ਇਸ ਪ੍ਰੋਗਰਾਮ ਦੌਰਾਨ ਰਮੇਸ਼ ਚੰਦਰ (ਏਜੀ-1 ਡੀ), ਦਿਨੇਸ਼ ਕੁਮਾਰ ਕੁਸ਼ਵਾਹਾ (ਏਜੀ-1 ਡੀ), ਮੋਹਨ ਬਮੋਤਰਾ (ਟੀਏ-1) ਰਾਜਕੁਮਾਰ (ਏਜੀ-2ਡੀ), ਕਿਸ਼ਨ ਕੁਮਾਰ (ਟੀਏ-2), ਤਰੁਣ ਕੁਮਾਰ ਸ੍ਰੀਵਾਸਤਵ (ਏਜੀ-3ਡੀ), ਸੁਮਿਤ ਸੈਨੀ (ਏਜੀ-3ਡੀ), ਅਕਸ਼ੈ ਜਾਖੜ (ਏਜੀ-3ਡੀ), ਨਿਖਿਲ ਮਿਸ਼ਰਾ (ਟੀਏ-3) ਵੀ ਹਾਜ਼ਰ ਸਨ | ਪ੍ਰੋਗਰਾਮ ਦੇ ਅੰਤ ਵਿੱਚ ਵਿਦਿਆਰਥੀਆਂ ਨੂੰ  ਕਰਮਚਾਰੀਆਂ ਵੱਲੋਂ ਸਨੈਕਸ ਤੇ ਲੰਚ ਕਰਵਾਇਆ | ਇਸ ਮੌਕੇ ਜੈਮਜ਼ ਕੈਮਬਿ੍ਜ ਇੰਟਰਨੈਸ਼ਨਲ ਸਕੂਲ ਦੇ ਨਾਲ ਆਏ ਸਟਾਫ ਵੱਲੋਂ ਵਿਦਿਆਰਥੀਆਂ ਨੂੰ  ਦਿੱਤੀ ਜਾਣਕਾਰੀ ‘ਤੇ ਧੰਨਵਾਦ ਜਾਹਿਰ ਕੀਤਾ ਗਿਆ |ਐਫਸੀਆਈ ਬਟਾਲਾ-2 ਵੱਲੋਂ ਵਿਦਿਆਰਥੀਆਂ ਨੂੰ ਫੂਡ ਕਾਰਪੋਰੇਸ਼ਨ ਆਫ ਇੰਡੀਆਂ ਦੇ ਕੰਮਕਾਜ ਬਾਰੇ ਜਾਣਕਾਰੀ ਦਿੱਤੀ
ਬਟਾਲਾ, 11 ਅਗਸਤ ( ਜ਼ਿਲ੍ਹਾ ਇੰਚਾਰਜ ਸੁਭਾਸ਼ ਸਹਿਗਲ,ਲਾਕੇਸ ਮਿਤਲ, ਸਾਕਸ਼ੀ ਮਿਤਲ)-
ਜੈਮਜ਼ ਕੈਮਬਿ੍ਜ ਇੰਟਰਨੈਸ਼ਨਲ ਸਕੂਲ ਅਮਿ੍ਤਸਰ ਰੋਡ ਬਟਾਲਾ ਦੇ ਵਿਦਿਆਰਥੀਆਂ ਵੱਲੋਂ ਫੂਡ ਕਾਰਪੋਰੇਸ਼ਨ ਆਫ ਇੰਡੀਆਂ, ਫੂਡ ਸਟੋਰੇਜ ਵੇਅਰ ਹਾਊਸ ਬਟਾਲਾ-2 ਦਾ ਦੌਰਾ ਕੀਤਾ ਗਿਆ ਜਿਥੇ ਉਨ੍ਹਾਂ ਨੇ ਕੰਮਕਾਜ ਬਾਰੇ ਵਿਸਥਾਰਪੂਰਵਕ ਜਾਣਕਾਰੀ ਹਾਸਿਲ ਕੀਤੀ | ਇਸ ਮੌਕੇ ਐਫ.ਸੀ.ਆਈ. ਬਟਾਲਾ-2 ਦੇ ਕਰਮਚਾਰੀਆਂ ਜਿਸ ਵਿੱਚ ਮੈਨੇਜ਼ਰ (ਡਿਪੂ) ਕੇਦਾਰ ਸਿੰਘ ਮੀਨਾ, ਮੈਨੇਜਰ (ਕੁਆਲਿਟੀ) ਹਰਪ੍ਰੀਤ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਭਾਰਤੀ ਖੁਰਾਕ ਨਿਗਮ ਦੀ ਭੂਮਿਕਾ, ਉਦੇਸ਼ਾ ਅਤੇ ਕੰਮਕਾਜ ਬਾਰੇ ਵਿਦਿਆਰਥੀਆਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ | ਮੈਨੇਜਰ ਕੇਦਾਰ ਸਿੰਘ ਮੀਨਾ ਤੇ ਮੈਨੇਜ਼ਰ ਹਰਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦੇ ਭਾਰਤੀ ਖੁਰਾਕ ਨਿਗਮ ਤੋਂ ਕਿਸਾਨਾਂ ਨੂੰ ਫਸਲਾਂ ਦੀ ਖਰੀਦ, ਅਨਾਜ ਦੀ ਸਟੋਰੇਜ, ਗੁਣਵੱਤਾ ਕੰਟਰੋਲ ਅਤੇ ਸਮਰਥਨ ਮੁੱਲ ‘ਤੇ ਵੰਡ ਦੀ ਪ੍ਰਕਿਰਿਆ ਬਾਰੇ ਦੱਸਿਆ | ਇਸ ਦੇ ਨਾਲ ਹੀ ਅਨਾਜ ਦੀ ਗੁਣਵੱਤਾ ਬਰਕਾਰ ਰੱਖੀ ਜਾਵੇ, ਇਸ ਲਈ ਸਮੇਂ-ਸਮੇਂ ‘ਤੇ ਅਨਾਜ ਦੀ ਜਾਂਚ ਕਰਨ ਦੀ ਵਿਵਸਥਾ ਬਾਰੇ ਵੀ ਦੱਸਿਆ ਗਿਆ | ਉਨ੍ਹਾਂ ਕਿਹਾਕਿ ਭਾਰ ਵਿੱਚ ਖੁਰਾਕ ਸੁਰੱਖਿਆ ਨੂੰ ਯਕੀਲੀ ਬਣਾਉਣ ਲਈ ਭਾਰਤੀ ਖੁਰਾਕ ਨਿਗਮ ਕਿਸਾਨਾ ਤੋਂ ਸਮਰਥਨ ਮੁੱਲ ‘ਤੇ ਉਪਜ ਖਰੀਦਦਾ ਹੈ ਅਤੇ ਇਸਦਾ ਬਫਰ ਸਟਾਕ ਰੱਖਦਾ ਹੈ | ਇਸ ਪ੍ਰੋਗਰਾਮ ਦੌਰਾਨ ਰਮੇਸ਼ ਚੰਦਰ (ਏਜੀ-1 ਡੀ), ਦਿਨੇਸ਼ ਕੁਮਾਰ ਕੁਸ਼ਵਾਹਾ (ਏਜੀ-1 ਡੀ), ਮੋਹਨ ਬਮੋਤਰਾ (ਟੀਏ-1) ਰਾਜਕੁਮਾਰ (ਏਜੀ-2ਡੀ), ਕਿਸ਼ਨ ਕੁਮਾਰ (ਟੀਏ-2), ਤਰੁਣ ਕੁਮਾਰ ਸ੍ਰੀਵਾਸਤਵ (ਏਜੀ-3ਡੀ), ਸੁਮਿਤ ਸੈਨੀ (ਏਜੀ-3ਡੀ), ਅਕਸ਼ੈ ਜਾਖੜ (ਏਜੀ-3ਡੀ), ਨਿਖਿਲ ਮਿਸ਼ਰਾ (ਟੀਏ-3) ਵੀ ਹਾਜ਼ਰ ਸਨ | ਪ੍ਰੋਗਰਾਮ ਦੇ ਅੰਤ ਵਿੱਚ ਵਿਦਿਆਰਥੀਆਂ ਨੂੰ ਕਰਮਚਾਰੀਆਂ ਵੱਲੋਂ ਸਨੈਕਸ ਤੇ ਲੰਚ ਕਰਵਾਇਆ | ਇਸ ਮੌਕੇ ਜੈਮਜ਼ ਕੈਮਬਿ੍ਜ ਇੰਟਰਨੈਸ਼ਨਲ ਸਕੂਲ ਦੇ ਨਾਲ ਆਏ ਸਟਾਫ ਵੱਲੋਂ ਵਿਦਿਆਰਥੀਆਂ ਨੂੰ ਦਿੱਤੀ ਜਾਣਕਾਰੀ ‘ਤੇ ਧੰਨਵਾਦ ਜਾਹਿਰ ਕੀਤਾ ਗਿਆ |

Leave a Reply

Your email address will not be published. Required fields are marked *