ਪੰਜਾਬ ਸਰਕਾਰ ਨੇ ਹਰੇਕ ਵਰਗ ਦੀ ਭਲਾਈ ਲਈ ਇਤਿਾਹਸਕ ਫੈਸਲੇ ਲਏ-ਵਿਧਾਇਕ ਅਮਰਪਾਲ ਸਿੰਘ

ਵਿਧਾਇਕ ਅਮਰਪਾਲ ਵੱਲੋਂ ਨਵੇਂ ਬਣੇ ਬਲਾਕ ਪ੍ਰਧਾਨਾਂ ਦਾ ਸਨਮਾਨ

ਅੱਚਲ ਸਾਹਿਬ (ਬਟਾਲਾ), 19 ਅਕਤੂਬਰ ( ਜ਼ਿਲ੍ਹਾ ਇੰਚਾਰਜ ਸੁਭਾਸ਼ ਸਹਿਗਲ,ਰਾਘਵ ਸਹਿਗਲ,ਰਾਜੇਸ਼ ਤੁਲੁ)
ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਹਰੇਕ ਵਰਗ ਦੇ ਹਿੱਤ ਵਿੱਚ ਇਤਿਹਾਸਕ ਫੈਸਲੇ ਕੀਤੇ ਹਨ ਅਤੇ ਮਹਿਜ 17 ਮਹੀਨਿਆਂ ਦੇ ਕਾਰਜਕਾਲ ਦੋਰਾਨ ਵੱਖ-ਵੱਖ ਵਿਕਾਸ ਕਾਰਜ ਕੀਤੇ ਗਏ ਹਨ। ਇਹ ਪ੍ਰਗਟਾਵਾ ਨਵ ਨਿਯੁਕਤ ਕੀਤੇ ਗਏ ਬਲਾਕ ਪ੍ਰਧਾਨਾਂ ਸੁਲਵਿੰਦਰਪਾਲ ਸਿੰਘ ਜੈਤੋ ਸਰਜਾ, ਹਰਜਿੰਦਰ ਸਿੰਘ ਜਾਹਦਪੁਰ, ਹਿਰਦੇਪਾਲ ਸਿੰਘ ਚੌਧਰੀਵਾਲ, ਰਮਨ ਸਿੰਘ ਵਰਸਾਲ ਚੱਕ, ਗੁਰਪ੍ਰੀਤ ਸਿੰਘ ਸੈਣੀ, ਨਰਿੰਦਰ ਸਿੰਘ ਭਰਥ, ਸੁਖਵਿੰਦਰ ਸਿੰਘ, ਸੁਰਜੀਤ ਸਿੰਘ, ਤੇਜਿੰਦਰ ਸਿੰਘ, ਭੁਪਿੰਦਰ ਸਿੰਘ, ਕੈਪਟਨ ਤਰਸੇਮ ਸਿੰਘ, ਹਰਭਜਨ ਸਿੰਘ, ਜਰਨੈਲ ਸਿੰਘ, ਰਮਨਪਾਲ ਸਿੰਘ, ਕਰਨਪਾਲ ਸਿੰਘ, ਕੁਲਦੀਪ ਸਿੰਘ, ਕੁਲਵੰਤ ਸਿੰਘ, ਅੰਗਰੇਜ ਸਿੰਘ ਵਿਠਵਾਂ, ਗੁਰਨਾਮ ਸਿੰਘ, ਹਰਦੀਪ ਸਿੰਘ, ਹਰਪ੍ਰੀਤ ਸਿੰਘ ਤੋਂ ਇਲਾਵਾ ਹੋਰਨਾ ਨੂੰ ਵੀ ਗੁਰੂ ਘਰ ਦੀ ਬਖਸ਼ਿਸ਼ ਸਿਰਪਾਉ ਦੇ ਕੇ ਸਨਮਾਨਿਤ ਕਰਨ ਉਪਰੰਤ ਕੀਤਾ।

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਨੇ ਕਿਹਾ ਕਿ ਅੱਜ ਨਵੇਂ ਨਿਯੁਕਤ ਪ੍ਰਧਾਨਾਂ ਜਿੱਥੇ ਸਨਮਾਨ ਕੀਤਾ ਗਿਆ ਹੈ ਉੱਥੇ ਹੀ ਹਦਾਇਤ ਵੀ ਕੀਤੀ ਗਈ ਹੈ ਕਿ ਹਰੇਕ ਬਲਾਕ ਪ੍ਰਧਾਨ ਆਪਣੇ ਏਰੀਏ ਵਿੱਚ ਰਹਿ ਕੇ ਪਾਰਟੀ ਦੀ ਮਜਬੂਤੀ ਲਈ ਦਿਨ ਰਾਤ ਮਿਹਨਤ ਕਰਨ ਅਤੇ ਦੂਸਰੇ ਬਲਾਕ ਵਿੱਚ ਦਖਲਅੰਦਾਜ਼ੀ ਨਾ ਨਾ ਕਰਨ। ਉਨਾਂ ਕਿਹਾ ਕਿ ਆਉਣ ਵਾਲੀਆਂ ਅਗਾਮੀ ਚੋਣਾਂ ਵਿੱਚ ਪਾਰਟੀ ਨੂੰ ਮਜਬੂਤ ਕਰਨ ਲਈ ਦਿਨ ਰਾਤ ਮਿਹਨਤ ਕੀਤੀ ਜਾਵੇਗੀ ਅਤੇ ਆਉਣ ਵਾਲੀਆ ਚੋਣਾਂ ਵੀ ਆਮ ਆਦਮੀ ਪਾਰਟੀ ਵੱਡੀ ਲੀਡ ਨਾਲ ਜਿੱਤੇਗੀ। ਉਹਨਾਂ ਕਿਹਾ ਕਿ ਪਾਰਟੀ ਵਿੱਚ ਮਿਹਨਤ ਕਰਨ ਵਾਲੇ ਹਰੇਕ ਵਿਅਕਤੀ ਦਾ ਮਾਨ ਸਨਮਾਨ ਬਰਕਰਾਰ ਰੱਖਿਆ ਜਾਵੇਗਾ।

ਉਨਾਂ ਨੇ ਅੱਗੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲਗਾਤਾਰ ਕੀਤੇ ਜਾ ਰਹੇ ਉਪਰਾਲਿਆਂ ਨਾਲ ਆਮ ਆਦਮੀ ਪਾਰਟੀ ਦਿਨ ਬ ਦਿਨ ਮਜਬੂਤ ਹੋ ਰਹੀ ਹੈ ਜਿਸ ਨਾਲ ਵਿਰੋਧੀ ਪਾਰਟੀਆਂ ਨੂੰ ਬਖਲਾਹਟ ਮਹਿਸੂਸ ਹੋ ਰਹੀ ਹੈ। ਆਖਰ ਵਿੱਚ ਬਲਾਕ ਪ੍ਰਧਾਨਾਂ ਨੇ ਵਿਧਾਇਕ ਅਮਰਪਾਲ ਸਿੰਘ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਮਿਲੀ ਹੋਈ ਜ਼ਿੰਮੇਵਾਰੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ।

ਇਸ ਮੌਕੇ ਅਮਰੀਕ ਸਿੰਘ ਗੋਲਡੀ, ਪ੍ਰਧਾਨ ਮੁਖਤਾਰ ਸਿੰਘ ਬੋਝਾ, ਪੀਏ ਸੁਖਦੇਵ ਸਿੰਘ ਰੋਮੀ, ਨਵ ਭਿੰਡਰ, ਪ੍ਰਧਾਨ ਬੀਰਪਾਲ ਸਿੰਘ ਪੰਜਗਰਾਈਆਂ, ਪੋਰਸ ਪੰਜਾਬ ਸਿੰਘ ਪੰਜਗਰਾਈਆਂ, ਲਖਬੀਰ ਸਿੰਘ ਲਾਲੀ ਤੇ ਰਮੇਸ਼ ਅਠਵਾਲ ਆਦਿ ਹਾਜ਼ਰ ਸਨ।————————

Leave a Reply

Your email address will not be published. Required fields are marked *