ਬਟਾਲਾ- ਗਾਇਕ ਰਜਿੰਦਰ ਪਾਲੀ ਦਾ ਨਵਾਂ ਗੀਤ ‘‘ਜਾਣ ਪਿੱਛੋਂ’’ ਸੁਰ ਪ੍ਰੋਡਕਸ਼ਨ ਆਸਟ੍ਰੇਲੀਆ ਨੇ ਵੱਲੋਂ ਰਿਲੀਜ ਕੀਤਾ ਜਾ ਰਿਹਾ ਹੈ। ਰਜਿੰਦਰ ਪਾਲੀ ਜੋ ਕਿ ਪੰਜਾਬੀ ਸੱਭਿਆਚਾਰ ਨਾਲ ਜੁੜਿਆ ਹੋਇਆ ਹੈ ਜਿਸ ਨੇੇ ਗਾਇਕੀ ਦੀ ਸ਼ੁਰੂਆਤ ਭੰਗੜੇ ਦੀਆਂ ਬੋਲੀਆਂ ਤੋਂ ਸ਼ੁਰੂ ਕੀਤੀ ਜੋ ਸਕੂਲ, ਕਾਲਜ ਪੱਧਰ ਤੋਂ ਲੈ ਕੇ ਅੰਤਰਰਾਸ਼ਟਰੀ ਪੱਧਰ ਤੱਕ ਪੰਜਾਬੀ ਸੱਭਿਆਚਾਰ ਦੀ ਸੇਵਾ ਕੀਤੀ। ਰਜਿੰਦਰ ਪਾਲੀ ਜਿਸ ਨੇ ਹਿੱਕ ਦੇ ਜ਼ੋਰ ਨਾਲ ਬੋਲੀਆਂ ਪਾ ਕੇ ਦਰਸ਼ਕਾਂ ਤੋਂ ਵਾਹ ਵਾਹ ਖੱਟੀ। ਬਟਾਲਾ ਤੋਂ ਸਾਢੇ 4 ਕਿਲੋਮੀਟਰ ਦੂਰ ਪਿੰਡ ਸੁਰਜੀਤ ਸਿੰਘ ਵਾਲਾ ਦਾਖਲਾ ਦਾ ਮਿੱਟੀ ਨਾਲ ਮੋਹ ਰੱਖਣ ਵਾਲੇ ਪਾਲੀ ਨੇ ਪੰਜਾਬ ਤੋਂ ਬਾਹਰ ਲੋਕਾਂ ਦਾ ਪਿਆਰ ਹਾਸਲ ਕੀਤਾ। ਪਾਲੀ ਨੇ ਹੁਣ ਤੱਕ ਸਰਦ ਮਹਾਂਉਤਸਵ ਪਾਉਂਟਾ ਸਾਹਿਬ, ਅੰਤਰਰਾਸ਼ਟਰੀ ਸਿੰਜਰ ਮੇਲਾ ਚੰਬਾ ਅੰਤਰਰਾਸ਼ਟਰੀ ਲਵੀ ਮੇਲਾ, ਰਾਮਪੁਰ ਬੁਪਾਇਰ ਆਈ.ਏ.ਐਸ. ਅਕੈਡਮੀ ਮੰਸੂਰੀ, ਚਰਾਇਬਲ ਫੈਸਟੀਵਲ ਲਾਹੋਲ ਸਪਿਤੀ, ਅੰਤਰਰਾਸ਼ਟਰੀ ਕੁੱਲੂ ਮੇਲਾ ਤੋਂ ਇਲਾਵਾ ਮੁੰਬਈ ਪੁੂਨੇ, ਬੰਗਲੋਰ, ਮਦਰਾਸ ਵਿਖੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਿਤ ਕੀਤਾ। ਉਸ ਦਾ 20 ਅਕਤੂਬਰ ਨੂੰ ਗੀਤ ਰਿਲੀਜ ਹੋ ਰਿਹਾ ਹੈ ਜਿਸ ਵਿੱਚ ਮਿਊਜਿਕ ਪਰਸਰਾਜ, ਗੀਤਕਾਰ ਸ਼ੌਕੀ ਸਬਰਵਾਲ, ਪੇਸ਼ਕਾਸ ਸੁਰ ਪ੍ਰੋਡਕਸ਼ਨ ਆਸਟ੍ਰੇਲੀਆ ਦਾ ਯੋਗਦਾਨ, ਲੱਚਰਪੁਣੇ ਤੋਂ ਕੋਹਾ ਦੂਰ ਮਾਂ ਬੋਲੀ ਅਤੇ ਆਪਣੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਦੀ ਹਾਮੀ ਭਰਨ ਵਾਲੇ ਪਾਲੀ ਤੋਂ ਭਵਿੱਖ ਵਿੱਚ ਵੱਡੀਆਂ ਉਮੀਦਾਂ ਰੱਖੀਆਂ ਜਾ ਸਕਦੀਆਂ ਹਨ।