- ਪ੍ਰੈਸ ਨੋਟ
ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦੇ ਰਾਸ਼ਟਰੀ ਚੇਅਰਮੈਨ ਅਮਰਿੰਦਰ ਸਿੰਘ ਵਲੋਂ ਐਸੋਸੀਏਸ਼ਨ ਦੀਆਂ ਪੰਜਾਬ ਦੀਆਂ ਸਾਰੀਆਂ ਇਕਾਈਆਂ ਨੂੰ ਬਟਾਲਾ ਦੇ ਪੱਤਰਕਾਰਾਂ ਦੇ ਹੱਕ ਵਿਚ ਸੰਘਰਸ਼ ਲਈ ਤਿਆਰ ਰਹਿਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ ।
ਮਾਮਲਾ ਹੈ ਕਿ ਬਟਾਲਾ ਦੇ ਕੁਛ ਫਰਜ਼ੀ ਪੱਤਰਕਾਰਾਂ ਦੇ ਗਿਰੋਹ ਵਲੋ ਜਿੰਨਾ ਦਾ ਪਿਛੋਕੜ ਅਪਰਾਧਿਕ ਰਿਹਾ ਹੈ ਅਤੇ ਉਨ੍ਹਾਂ ਉਪਰ ਕਈ ਅਪਰਾਧਿਕ ਮਾਮਲੇ ਆਏ ਦਿਨ ਦਰਜ਼ ਹੁੰਦੇ ਰਹਿੰਦੇ ਹਨ ਵਲੋ ਬਟਾਲਾ ਦੇ ਇਮਾਨਦਾਰ ਅਤੇ ਨਿਧੜਕ ਪੱਤਰਕਾਰਾਂ ਨੂੰ ਆਪਣੇ ਅਪਰਾਧਿਕ ਜਾਲ ਵਿੱਚ ਫਸਾਉਣ ਲਈ ਝੂਠੀਆਂ ਦਰਖਾਸਤਾਂ ਦੇ ਕੇ ਕੇਸ ਦਰਜ਼ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਉਨ੍ਹਾਂ ਲੋਕਾਂ ਦੁਆਰਾ ਇਕ ਔਰਤ ਤੋਂ ਪੱਤਰਕਾਰ ਰਮੇਸ਼ ਬਹਿਲ ਅਤੇ ਰਵੀ ਰੰਧਾਵਾ ਤੇ ਸ਼ਿਕਾਇਤ ਦਰਜ਼ ਕਰਵਾਈ ਗਈ ਕਿ ਇਨ੍ਹਾਂ ਦੋਨਾਂ ਪੱਤਰਕਾਰਾਂ ਦੁਆਰਾ ਅੱਜ ਤੋਂ 6ਮਹੀਨੇ ਪਹਿਲਾਂ ਉਸ ਦਾ ਬਲਾਤਕਾਰ ਕੀਤਾ ਹੈ ।ਇਹ ਲੋਕ ਚੰਗੀ ਤਰਾ ਜਾਣਦੇ ਹਨ ਕਿ 6 ਮਹੀਨੇ ਪਹਿਲਾਂ ਦੇ ਬਲਾਤਕਾਰ ਦੀ ਮੈਡੀਕਲ ਤਰੀਕੇ ਨਾਲ ਪੁਸ਼ਟੀ ਨਹੀ ਕੀਤੀ ਜਾ ਸਕਦੀ , ਇਲਾਕੇ ਚ ਚਰਚਾ ਜ਼ੋਰਾਂ ਤੇ ਹੈ ਕਿ ਇੱਕ IPS ਅਫਸਰ ਤੇ ਬਟਾਲਾ ਪੁਲਿਸ ਦੇ ਇਮਾਨਦਾਰ ਤੇ ਸੁਲਝੇ ਹੋਏ ਅਫਸਰ ਝੂਠੇ ਇਲਜ਼ਾਮ ਲਗਾਉਣ ਵਾਲੀ ਔਰਤ ਤੇ ਮਾਸਟਰ ਮਾਈਂਡ ਨੂੰ ਬੇਨਕਾਬ ਕਿਂਉ ਨਹੀਂ ਕਰ ਸਕੇ , ਪੁਲਿਸ ਅੱਗੇ ਵੱਡੀ ਚੁਣੌਤੀ ਏ ਕਿ ਜੇ ਤੁਸੀਂ ਜ਼ੁਰਮ ਖਿਲਾਫ ਲੜਨ ਵਾਲਿਆਂ ਨਾਲ ਇਨਸਾਫ ਨਹੀਂ ਕਰੋਗੇ ਤਾਂ ਆਉਣ ਵਾਲੇ ਸਮੇਂ ਚ ਇਹ ਮਾਫੀਆ ਤੁਹਾਡੇ ਲਈ ਹੀ ਵੱਡੀ ਸਿਰਦਰਦੀ ਬਣੇਗਾ , ਤੁਹਾਡੇ ਅਫਸਰਾਂ ਖਿਲਾਫ ਵੀ ਐਸੀਆਂ ਔਰਤਾਂ ਨੂੰ ਵਰਤਣਗੇ , ਕਾਨੂੰਨ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਜੇ ਪੁਲਿਸ ਨਕੇਲ ਨਹੀਂ ਪਾਉਂਦੀ ਤਾਂ ਜ਼ੁਰਮ ਦੀ ਦੁਨੀਆ ਚ ਇੱਕ ਨਵਾਂ ਮਾਫੀਆ ਪੈਦਾ ਹੋ ਗਿਆ ਸਮਝੋ ਜਿਸਦਾ ਸ਼ਿਕਾਰ ਹਰ ਕੋਈ ਹੋਵੇਗਾ , ਅਮਰਿੰਦਰ ਸਿੰਘ ਨੇ ਕਿਹਾ ਕਿ ਫਰਜ਼ੀ ਪੱਤਰਕਾਰਾਂ ਦੁਆਰਾ ਔਰਤਾਂ ਨੂੰ ਮਿਲੇ ਕਨੂੰਨੀ ਅਧਿਕਾਰਾਂ ਦੀ ਗਲਤ ਵਰਤੋ ਕੀਤੀ ਜਾ ਰਹੀ ਹੈ ।ਇਸ ਤੋਂ ਇਲਾਵਾ ਪੂਰੇ ਦੇਸ਼ ਵਿਚ ਸ਼ਰਾਰਤੀ ਅਨਸਰਾਂ ਦੁਆਰਾ ਅਨੇਕਾਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਕੇ ਬਾਅਦ ਵਿੱਚ ਮੋਟੀਆਂ ਰਕਮਾਂ ਦੀ ਮੰਗ ਕੀਤੀ ਜਾਂਦੀ ਹੈ ਇਸ ਦੀ ਬਾਵਜੂਦ ਪੀੜਤ ਵਿਅਕਤੀ ਆਪਣੀ ਪਰਿਵਾਰਿਕ ਅਤੇ ਸਮਾਜਿਕ ਮਾਨ ਸਦਾ ਲਈ ਗਵਾ ਬੈਠਦਾ ਹੈ
ਇਸ ਲਈ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਪੱਤਰਕਾਰ ਰਮੇਸ਼ ਬਹਿਲ ਅਤੇ ਰਵੀ ਰੰਧਾਵਾ ਦੇ ਨਾਲ ਖੜੀ ਹੈ ਅਤੇ ਇਨ੍ਹਾਂ ਨੂੰ ਇਨਸਾਫ ਦਿਵਾਉਣ ਲਈ ਹਰ ਤਰਾ ਦੇ ਸੰਘਰਸ਼ ਲਈ ਤਿਆਰ ਖੜੀ ਹੈ ਉਨਾਂ ਅੱਗੇ ਕਿਹਾ ਕਿ ਇਸ ਕੇਸ ਨਾਲ ਸਬੰਧਿਤ ਹਰ ਤਰਾ ਦੇ ਸਬੂਤਾਂ ਤੇ ਐਸੋਸੀਏਸ਼ਨ ਦੇ ਮਾਹਿਰਾਂ ਵੱਲੋਂ ਜਾਂਚ ਕਰਨ ਤੇ ਇਹ ਮਾਮਲਾ ਪੂਰੀ ਤਰਾਂ ਫਰਜ਼ੀ ਪਾਇਆ ਗਿਆ ਹੈ ਅਗਰ ਇਸ ਦੇ ਬਾਵਜੂਦ ਬਟਾਲਾ ਪੁਲਿਸ ਵਲੋ ਅਗਰ ਮਾਮਲਾ ਦਰਜ ਕੀਤਾ ਜਾਂਦਾ ਹੈ ਤਾਂ ਪੂਰੇ ਪੰਜਾਬ ਵਿਚ ਬਟਾਲਾ ਪੁਲਿਸ ਅਤੇ ਇਸ ਦੇ ਅਧਿਕਾਰੀਆਂ ਖਿਲਾਫ ਸੰਘਰਸ਼ ਸ਼ੁਰੂ ਕਰ ਦਿੱਤਾ ਜਾਵੇਗਾ ਇਸ ਲਈ ਐਸੋਸੀਏਸ਼ਨ ਦੀਆ ਪੰਜਾਬ ਦੀਆਂ ਸਾਰੀਆਂ ਇਕਾਈਆਂ ਨੂੰ ਤਿਆਰ ਰਹਿਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ ।
ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਸਬੰਧੀ ਐਸਐਸਪੀ ਬਟਾਲਾ ਨੂੰ ਫੋਨ ਕੀਤੇ ਗਏ ਪਰ ਉਨ੍ਹਾਂ ਵਲੋ ਫੋਨ ਚੁੱਕਣਾ ਅਤੇ ਆਪਣੇ ਦਫਤਰ ਵਿਚ ਬੈਠ ਕੇ ਜਨਤਾ ਨੂੰ ਮਿਲਣਾ ਜਰੂਰੀ ਨਹੀਂ ਸਮਝਿਆ ਜਾਂਦਾ ।ਇਸ ਲਈ ਕੱਲ ਵੀਰਵਾਰ ਨੂੰ ਐਸਐਸਪੀ ਸਾਹਿਬ ਨੂੰ ਇਕ ਵਾਰ ਫਿਰ ਮਿਲਣ ਦੀ ਕੋਸ਼ਿਸ਼ ਕੀਤੀ ਜਾਵੇਗੀ
ਅਮਰਿੰਦਰ ਸਿੰਘ ਨੇ ਐਸ ਪੀ ਡੀ ਸਾਹਿਬ ਦੇ ਵਤੀਰੇ ਦੀ ਤਰੀਫ ਕਰਦੇ ਹੋਏ ਕਿਹਾ ਕਿ ਐਸ ਪੀ ਡੀ ਗੁਰਪ੍ਰੀਤ ਸਿੰਘ ਗਿੱਲ ਸਾਹਿਬ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਨ ਉਨ੍ਹਾਂ ਨਾਲ ਜਦ ਸੰਪਰਕ ਕੀਤਾ ਜਾਂਦਾ ਹੈ ਤਾਂ ਉਹ ਜੇਕਰ ਫੋਨ ਨਹੀ ਉਠਾ ਪਾਉਂਦੇ ਤਾਂ ਹਰ ਵਿਅਕਤੀ ਨੂੰ ਖੁਦ ਵਾਪਸੀ ਕਾਲ ਕਰਦੇ ਹਨ
ਅਮਰਿੰਦਰ ਸਿੰਘ ਨੇ ਕਿਹਾ ਕਿ ਅੱਜ ਇਹ ਮਾਮਲਾ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਭਤੀਜੀ ਬੀਬੀ ਜਸਮੀਤ ਕੌਰ ਜੋਂ ਕਿ ਸਾਡੇ ਸਰਪ੍ਰਸਤ ਹਨ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਉਸ ਤੋਂ ਬਾਅਦ ਉਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਸੰਘਰਸ਼ ਦੀ ਰਣਨੀਤੀ ਤਿਆਰ ਕੀਤੀ ਜਾਵੇਗੀ ਜਿਸ ਦਾ ਐਲਾਨ ਬਾਅਦ ਵਿੱਚ ਕਰ ਦਿੱਤਾ ਜਾਵੇਗਾ
ਜੈ ਹਿੰਦ
ਅਮਰਿੰਦਰ ਸਿੰਘ
ਚੇਅਰਮੈਨ
ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ
ਸੰਪਰਕ 9569121111