ਪੰਜਾਬ ਸਰਕਾਰ ਨੇ ਸੂਬੇ ਅੰਦਰ ਖੇਡ ਸੱਭਿਆਚਾਰ ਪ੍ਰਫੁੱਲਤ ਕੀਤਾ-ਵਿਧਾਇਕ ਅਤੇ ਮੁੱਖ ਪਰਬੰਧਕ ਸ਼ੈਰੀ ਕਲਸੀ

30ਵੀਆਂ ਕਮਲਜੀਤ ਖੇਡਾਂ ਦਾ ਸ਼ਾਨਦਾਰ ਆਗਾਜ਼ਸ

ਸਵ. ਹਾਕੀ ਉਲੰਪੀਅਨ ਸੁਰਜੀਤ ਸਿੰਘ ਰੰਧਾਵਾਂ ਦੇ ਬੁੱਤ ਤੋਂ ਜਲਾਈ ਗਈ ਖੇਡਾਂ ਦੀ ਮਸ਼ਾਲ

ਪੰਜਾਬ ਸਰਕਾਰ ਨੇ ਸੂਬੇ ਅੰਦਰ ਖੇਡ ਸੱਭਿਆਚਾਰ ਪ੍ਰਫੁੱਲਤ ਕੀਤਾ-ਵਿਧਾਇਕ ਅਤੇ ਮੁੱਖ ਪਰਬੰਧਕ ਸ਼ੈਰੀ ਕਲਸੀ

ਸੁਰਜੀਤ ਸਪੋਰਟਸ ਐਸ਼ੋਸ਼ੀਏਸ਼ਨ ਦਾ  ਖੇਡਾਂ ਨੂੰ ਪ੍ਰਫੁਲਤ ਕਰਨ ਵਿੱਚ ਵਿਸ਼ੇਸ਼ ਯੋਗਦਾਨ- ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ

ਐਸੋਸੀਏਸ਼ਨ ਦੇ ਪ੍ਰਧਾਨ ਪਿਰਥੀਪਾਲ ਸਿੰਘ ਬਟਾਲਾ ਨੇ ਮੁੱਖ ਮਹਿਮਾਨ, ਪ੍ਰਮੁੱਖ ਹਸਤੀਆਂ ਸਮੇਤ ਖਿਡਾਰੀਆਂ ਨੂੰ ਜੀ ਆਇਆ ਕਿਹਾ

ਓਲੰਪਿਕ ਚਾਰਟਰ ਦੀਆਂ ਖੇਡਾਂ ਦੇ ਜੇਤੂਆਂ ਨੂੰ ਲੱਖਾਂ ਰੁਪਏ ਦੇ ਨਗਦ ਇਨਾਮ ਤੇ ਮੋਟਰਸਾਈਕਲ ਦਿੱਤੇ ਜਾਣਗੇ

ਬਟਾਲਾ, 20 ਨਵੰਬਰ (     ) ਸੁਰਜੀਤ ਸਪਰੋਟਸ ਐਸੋਸੀਏਸ਼ਨ (ਰਜਿ) ਬਟਾਲਾ ਵੱਲੋਂ ਨੇੜਲੇ ਪਿੰਡ ਕੋਟਲਾ ਸ਼ਾਹੀਆ ਦੇ ਸੁਰਜੀਤ-ਕਮਲਜੀਤ ਖੇਡ ਕੰਪਲੈਕਸ ਵਿਖੇ ਕਰਵਾਈਆਂ ਜਾ ਰਹੀਆਂ ਚਾਰ ਰੋਜ਼ਾ 30ਵੀਆਂ ਕਮਲਜੀਤ ਖੇਡਾਂ-2023 ਅੱਜ ਸ਼ਾਨਦਾਰ ਰੰਗਾਰੰਗ ਉਦਘਾਟਨੀ ਸਮਾਰੋਹ ਨਾਲ ਸ਼ੁਰੂ ਹੋ ਗਈਆਂ।

ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਵਲੋਂ ਸਮਾਗਮ ਦੀ ਪ੍ਰਧਾਨਗੀ ਕੀਤੀ ਗਈ। ਇਸ ਮੌਕੇ ਬਟਾਲਾ ਦੇ ਵਿਧਾਇਕ ਅਤੇ ਖੇਡਾਂ ਦੇ ਮੁੱਖ ਪ੍ਰਬੰਧਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵਿਸ਼ੇਸ਼ ਤੋਰ ਤੇ ਮੋਜੂਦ ਸਨ। ਇਸ ਮੌਕੇ ਪੰਜਾਬ ਦੇ ਪਰਸਿੱਧ ਲੋਕ ਗਾਇਕ ਮਨਮੋਹਨ ਵਾਰਿਸ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।

ਇਸ ਮੌਕੇ ਪਿ੍ਰਥੀਪਾਲ ਸਿੰਘ ਬਟਾਲਾ, ਕਰਮਪਾਲ ਸਿੰਘ ਢਿੱਲੋਂ, ਪਿ੍ਰੰਸੀਪਲ ਵਰਿਆਮ ਸਿੰਘ ਗਿੱਲ ਅੰਮਿ੍ਤਸਰ, ਰਛਪਾਲ ਸਿੰਘ ਹੇਅਰ, ਜਸਵੰਤ ਸਿੰਘ ਜੱਸਾ ਜੀਈ,ਬਲਜੀਤ ਸਿੰਘ, ਸਿੰਘ ਫਾਊਡੇਸ਼ਨ , ਇੰਮੀਗਰੇਸ਼ਨ ਗੁਰਦਾਸ, ਪੁਿ੍ਰੰਸੀਪਲ ਕੁਲਤਾਜ ਸਿੰਘ ਮਿਲੇਨੀਅਮ ਸਕੂਲ ਬਟਾਲਾ, ਸੁਖਦੇਵ ਸਿੰਘ ਬਾਊ ਔਲਖ, ਗੁਰਦੇਵ ਸਿੰਘ, ਤਰੁਨ ਕਲਸੀ,ਯਸ਼ਪਾਲ ਚੌਹਾਨ, ਸੁਰਜੀਤ ਸਪੋਰਟਸ ਐਸ਼ੋਸ਼ੀਏਸ਼ਨ ਰਜਿ. ਬਟਾਲਾ ਦੇ ਨੁਮਾਇੰਦੇ ਨਿਸ਼ਾਨ ਸਿੰਘ ਰੰਧਾਵਾ, ਦਵਿੰਦਰ ਸਿੰਘ ਕਾਲਾ ਨੰਗਲ, ਇੰਜੀ. ਜਗਦੀਸ਼ ਸਿੰਘ ਬਾਜਵਾ, ਰਣਜੀਤ ਸਿੰਘ ਠੇਕੇਦਾਰ,  ਰਵਿੰਦਰਪਾਲ ਸਿੰਘ ਡੀ ਐਸਪੀ, ਬਲਜੀਤ ਸਿੰਘ ਕਾਲਾਨੰਗਲ , ਪਿ੍ਰੰਸੀਪਲ ਮੁਸ਼ਤਾਕ ਗਿੱਲ,  ਸੰਜੀਵ ਗੁਪਤਾ ਠੇਕੇਦਾਰ , ਰਾਜਵਿੰਦਰ ਸਿੰਘ, ਮਨਜੀਤ ਸਿੰਘ ਭੁੱਲਰ, ਦਵਿੰਦਰ ਸਿੰਘ ਕਾਲਾਨੰਗਲ, ਸਿਮਰਨਜੀਤ ਸਿੰਘ ਰੰਧਾਵਾ, ਜਸਵੰਤ ਸਿੰਘ ਢਿੱਲੋਂ, ਬਲਰਾਜ ਸਿੰਘ ਵਾਲੀਵਾਲ ਕੋਚਿੰਗ, ਖੁਸ਼ਕਰਨ ਸਿੰਘ, ਸਕੱਤਰ ਐਸੋਸੀਏਸ਼ਨ, ਰਿੰਪੀ ਖੁੰਡਾ,ਕੁਲਬੀਰ ਸਿੰਘ ਜੀਈ, ਪਰੋਫੈਸਰ ਦਲਜੀਤ ਸਿੰਘ, ਹਜੂਰ ਸਿੰਘ ,ਕੁਲਬੀਰ ਸਿੰਘ, ਦਿਲਬਾਗ ਸਿੰਘ,ਬਲਕਾਰ ਸਿੰਘ, ਸਰਮੁੱਖ ਸਿੰਘ,ਰੋਬਿਨ ਸਿੰਘ ਆਦਿ ਹਾਜਰ ਸਨ।

ਉਦਘਾਟਨੀ ਸਮਾਗਮ ਦੌਰਾਨ ਪਰੋਫੈਸਰ ਬਲਬੀਰ ਸਿੰਘ ਕੋਲਾ ਦੀ ਅਗਵਾਈ ਹੇਠ ਪੰਜਾਬ ਦੇ ਲੋਕਨਾਚ ਭੰਗੜੇ ਦੀ ਪੇਸ਼ਕਾਰੀ ਦਿੱਤੀ ਗਈ। ਗਿੱਧੇ ਦੀ ਪੇਸ਼ਕਾਰੀ ਮੈਡਮ ਕੁਵਲੀਨ ਕੌਰ ਅਤੇ ਅਨੁਦੀਪ ਕੋਰ ਦੀ ਅਗਵਾਈ ਵਿੱਚ ਪੇਸ਼ ਕੀਤੀ ਗਈ। ਗੱਤਕੇ ਦੇ ਜੌਹਰ ਜਥੇਦਾਰ ਸੰਤੋਖ ਸਿੰਘ ਦੀ ਅਗਵਾਈ ਵਿੱਚ 120 ਬੱਚਿਆਂ ਦੀ ਟੀਮ ਨੇ ਦਿਖਾਏ।

ਇਸ ਮੌਕੇ ਸੰਬੋਧਨ ਕਰਦਿਆਂ ਬਟਾਲਾ ਦੇ ਨੌਜਵਾਨ ਵਿਧਾਇਕ ਅਤੇ ਮੁੱਖ ਪ੍ਰਬੰਧਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਕਿਹਾ ਕਿਲ ਅੱਜ ਸ ਕੁਲਤਾਰ ਸਿੰਘ ਸੰਧਵਾਂ,ਮਾਣਯੋਗ ਸਪੀਕਰ ਵਿਧਾਨ ਸਭਾ ਪੰਜਾਬ ਨੇ ਪਹੁੰਚਣਾ ਸੀ, ਪਰ ਜਰੂਰੀ ਰੁਝੇਵਿਆਂ ਕਾਰਨ ਨਹੀ ਆ ਸਕੇ। ਪਰ ਉਨ੍ਹਾਂ ਸੁਰਜੀਤ ਸਪੋਰਟਸ ਐਸੋਸੀਏਸ਼ਨ ਦੇ ਉਪਰਾਲੇ ਦੀ ਭਰਵੀਂ ਕਰਦਿਆਂ ਖੇਡਾਂ  ਨੂੰ ਉਤਸ਼ਾਹਿਤ ਕਰਨ ਲਈ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ ਅਤੇ ਭਵਿੱਖ ਵਿੱਚ ਵੀ ਹਰ ਸੰਭਵ ਸਹਾਇਤਾ ਦੇਣ ਲਈ ਕਿਹਾ ਹੈ।

ਵਿਧਾਇਕ ਸ਼ੈਰੀ ਕਲਸੀ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਪੰਜਾਬ ਦੀ ਅਗਵਾਈ ਹੇਠ ਸੂਬੇ ਅੰਦਰ ਖੇਡ ਸੱਭਿਆਚਾਰ ਪ੍ਰਫੁੱਲਤ ਕਨ ਲਈ ਵਿਸ਼ੇਸ ਉਪਰਾਲੇ ਕੀਤੇ ਗਏ ਹਨ, ਜਿਸ ਦੇ ਚੱਲਦਿਆਂ ਸੂਬੇ ਅੰਦਰ ‘ ਖੇਡਾਂ ਵਤਨ ਪੰਜਾਬ ਦੀਆਂ’ ਕਰਵਾਈਆਂ ਗਈਆਂ ਸਨ, ਜਿਸ ਵਿੱਚ ਖਿਡਾਰੀਆਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ।ਰਾਸ਼ਟਰਮੰਡਲ ਖੇਡਾਂ ਦੇ ਜੇਤੂ ਖਿਡਾਰੀਆਂ ਨੂੰ ਕਰੋੜਾਂ ਰੁਪਏ ਦੇ ਨਗਦ ਇਨਾਮ ਦਿੱਤੇ ਗਏ।

ਉਨ੍ਹਾਂ ਅੱਗੇ ਕਿਹਾ ਕਿ ਨੌਜਵਾਨਾਂ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਕਰਨ ਦੇ ਮੰਤਵ ਨਾਲ ਪੰਜਾਬ ਸਰਕਾਰ ਪਿੰਡਾਂ ਤੇ ਸ਼ਹਿਰੀ ਖੇਤਰਾਂ ਵਿੱਚ ਖੇਡਾਂ ਨੂੰ ਉਤਸ਼ਾਹਤ ਕਰ ਰਹੀ ਹੈ। ਖੇਡਾਂ ਤੰਦਰੁਸਤੀ, ਅਨੁਸ਼ਾਸਨ, ਇੱਕਜੁੱਟਤਾ ਤੇ ਆਪਸੀ ਸਹਿਯੋਗ ਤੇ ਭਾਈਚਾਰਾ ਦਾ ਪ੍ਰਤੀਕ ਹਨ। ਉਨ੍ਹਾਂ ਕਮਲਜੀਤ ਖੇਡਾਂ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਨ੍ਹਾਂ ਖੇਡਾਂ ਰਾਹੀ ਖਿਡਾਰੀਆਂ ਨੂੰ ਆਪਣੀ ਕਲਾ ਦਿਖਾਉਣ ਦਾ ਮੌਕਾ ਮਿਲਦਾ ਹੈ ਅਤੇ ਨਾਮਵਰ ਖਿਡਾਰੀਆਂ ਦਾ ਮਾਣ ਸਨਮਾਨ ਕੀਤਾ ਜਾਂਦਾ ਹੈ।

ਇਸ ਮੌਕੇ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਸੁਰਜੀਤ ਸਪੋਰਟਸ ਐਸੋਸੀਏਸ਼ਨ ਦਾ ਖੇਡਾਂ ਨੂੰ ਪ੍ਰਫੁਲਤ ਕਰਨ ਵਿੱਚ ਵਿਸ਼ੇਸ਼ ਯੋਗਦਾਨ ਹੈ।

ਉਨ੍ਹਾਂ ਖਿਡਾਰੀਆਂ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੰਦਿਆਂ ਪ੍ਰੇਰਿਤ ਕੀਤਾ ਕਿ ਉਹ ਪੂਰੀ ਮਿਹਨਤ ਤੇ ਲਗਨ ਨਾਲ ਖੇਡਣ। ਉਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ, ਖਿਡਾਰੀਆਂ ਨੂੰ ਖੇਡਾਂ ਵਿੱਚ ਅੱਗੇ ਲਿਜਾਣ ਲਈ ਹਮੇਸ਼ਾਂ ਯਤਨਸ਼ੀਲ ਹੈ ਅਤੇ ਖਿਡਾਰੀਆਂ ਨੂੰ ਖੇਡਣ ਦਾ ਸਾਜਗਰ ਮਾਹੋਲ ਪ੍ਰਦਾਨ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਕਮਲਜੀਤ ਖੇਡਾਂ ਦੀ ਮਸ਼ਾਲ ਸਵ. ਹਾਕੀ ਉਲੰਪੀਅਨ ਸੁਰਜੀਤ ਸਿੰਘ ਰੰਧਾਵਾ ਦੇ ਬੁੱਤ ਤੋਂ ਜਲਾਈ ਗਈ। ਓਲੰਪੀਅਨ ਖੁਸ਼ਬੀਰ ਕੌਰ ਅਤੇ ਸਰਵਣਜੀਤ ਸਿੰਘ ਨੇ ਮਸ਼ਾਲ ਯਾਤਰਾ ਦੀ ਸ਼ੁਰੂਆਤ ਕੀਤੀ। ਮਸ਼ਾਲ ਸੁਰਜੀਤ-ਕਮਲਜੀਤ ਖੇਡ ਕੰਪਲੈਕਸ ਤੱਕ ਪ੍ਰਭਾਵਸ਼ਾਲੀ ਕਾਫ਼ਲੇ ਨਾਲ ਪੁੱਜੀ ਜਿੱਥੇ ਜਾ ਕੇ ਜਲਾਈ ਗਈ।

ਐਸੋਸੀਏਸ਼ਨ ਦੇ ਪ੍ਰਧਾਨ ਪਿਰਥੀਪਾਲ ਸਿੰਘ ਬਟਾਲਾ ਨੇ ਮੁੱਖ ਮਹਿਮਾਨ ਦਾ ਧੰਨਵਾਦ ਕਰਦਿਆਂ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਜੀ ਆਇਆ  ਆਖਿਆ ਤੇ ਧੰਨਵਾਦ ਕੀਤਾ।

ਇਸ ਮੌਕੇ ਬਾਬਾ ਸ਼ਿਵ ਜੀ, ਨਿੱਕੇ ਘੁੰਮਣਾਂ ਜੀ ਵਲੋਂ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ ਤੇ ਹਜਾਰਾਂ ਰੁਪਏ ਦੇ ਨਗਦ ਇਨਾਮਾਂ ਨਾਲ ਸਨਮਾਨਿਤ ਕੀਤਾ।

ਇਸ ਮੌਕੇ ਵਾਰਿਸ ਭਰਾਵਾਂ ਵਲੋਂ ਸੁਰਜੀਤ ਸਪੋਰਟਸ ਐਸੋਸੀਏਸ਼ਨ ਨੂੰ ਖੇਡਾਂ ਨੂੰ ਪ੍ਰਫੁਲਤ ਕਰਨ ਲਈ 50 ਹਜਾਰ ਰੁਪਏ ਦਾ ਮਾਣ ਦਿੱਤਾ।

ਅੱਜ ਉਦਘਾਟਨੀ ਮੁਕਾਬਲਿਆਂ ਵਿੱਚ 600 ਮੀਟਰ ਦੇ 14 ਸਾਲ ਵਰਗ ਦੇ ਲੜਕਿਆਂ ਦੇ ਮੁਕਾਬਲੇ ਵਿੱਚ ਪਹਿਲੇ ਸਂਥਾਨ ਤੇ ਅਨਮੋਲਦੀਪ ਸਿੰਘ ਬਟਾਲਾ, ਦੂਜੇ ਨੰਬਰ ਤੇ ਜਗਸੀਰ ਸਿੰਘ ਸਿਆਲਕਾ ਤੇ ਤੀਜੇ ਨੰਬਰ ਤੇ ਤਰਨਪਰੀਤ ਸਿੰਘ ਗੁਰਦਾਸਪੁਰ ਰਹੇ । ਲੜਕੀਆਂ ਦੇ ਮੁਕਾਬਲੇ ਵਿੱਚ ਪਹਿਲੇ ਨੰਬਰ ਤੇ ਪਰਾਚੀ ਕੁਮਾਰੀ ਵਾਸੀ ਡੱਲੀ ਭੋਗਪੁਰ, ਦੂਜੇ ਨੰਬਰ ਤੇ ਪਰਨੀਤ ਕੋਰ ਤੇ ਤੀਜੇ ਨੰਬਰ ਤੇ ਗੁਰਅਸੀਸ ਕੋਰ ਮਜੀਠਾ ਰਹੀ।

ਇਸੇ ਤਰ੍ਹਾਂ ਲੌਂਗ ਜੰਪ, ਲੜਕਿਆਂ ਦੇ ਮੁਕਾਬਲੇ ਵਿੱਚ ਪਹਿਲੇ ਸਥਾਨ ਤੇ ਸ਼ਹਿਬਾਜ ਸਿੰਘ ਗੁਰਦਾਸਪੁਰ, ਦੂਜੇ ਨੰਬਰ ਤੇ ਗੁਰਕੀਰਤ ਸਿੰਘ ਗੁਰਦਾਸਪੁਰ ਅਤੇ ਤੀਸਰੇ ਸਥਾਨ ਤੇ ਗੁਰਪ੍ਰੀਤ ਸਿੰਘ ਰਹੇ। ਲੌ਼ਗ ਜੰਪ, ਲੜਕੀਆਂ ਦੇ ਮੁਕਾਬਲੇ ਵਿੱਚ ਪਹਿਲੇ ਸਥਾਨ ਤੇ ਗੁਰਮਨਦੀਪ ਕੋਰ, ਦੂਜੇ ਨੰਬਰ ਤੇ ਹਰਮਨਪ੍ਰੀਤ ਕੋਰ ਤੇ ਤੀਜੇ ਨੰਬਰ ਤੇ ਹਰਗੁਨਪਰੀਤ ਕੋਰ ਰਹੀ।

ਇਸੇ ਤਰ੍ਹਾਂ 100 ਮੀਟਰ ਦੌੜ, ਲੜਕਿਆਂ ਦੇ ਮੁਕਾਬਲਿਆਂ ਵਿੱਚ ਪਹਿਲੇ ਨੰਬਰ ਤੇ ਗੁਰਦਾਸਪੁਰ ਦੇ ਸ਼ਹਿਬਾਜ ਸਿੰਘ, ਦੂਜੇ ਨੰਬਰ ਤੇ ਬਟਾਲਾ ਦੇ ਹਰਮਨਦੀਪ ਸਿੰਘ ਅਤੇ ਤੀਜੇ ਸਥਾਨ ਤੇ ਕਾਦੀਆਂ ਦੇ ਗੁਰਪਰੀਤ ਸਿੰਘ ਰਹੇ। 100 ਮੀਟਰ ਦੌੜ, ਲੜਕੀਆਂ ਦੇ ਮੁਕਾਬਲੇ ਵਿੱਚ ਪਹਿਲੇ ਸਥਾਨ ਤੇ ਪਰਨੀਤ ਕੋਰ ਬਟਾਲਾ, ਦੂਜੇ ਨੰਬਰ ਤੇ ਹੁਨਰਪਰੀਤ ਕੋਰ ਬਟਾਲਾ ਅਤੇ ਤੀਜੇ ਨੰਬਰ ਤੇ  ਹਰਗੁਨਪਰੀਤ ਕੋਰ,ਮਜੀਠਾ ਰਹੀ।

ਇਸੇ ਤਰ੍ਹਾਂ ਕੁੱਤਿਆਂ ਦੀ ਦੌੜਾਂ ਕਰਵਾਈਆਂ ਗਈਆਂ। ਜਿਸ ਵਿੱਚ ਬਲਜੀਤ ਸਿੰਘ ਕਾਨੂੰਗੋ ਅਤੇ ਅਕਾਸ਼ ਹੁੰਦਲ ਯੂ ਐਸ ਏ, ਜੀ ਕੇ ਗਰੁੱਪ ਦਾ ਕੁੱਤਾ, ਸਕਾਰਫੇਸ ਕਾਲਾ ਪਹਿਲੇ ਨੰਬਰ ਤੇ ਰਿਹਾ। ਗੁਰਦੇਵ ਸਿੰਘ ਭੁੱਲਰ, ਢਿੱਲੋਂ ਬਰਦਰਜ਼ ਤਿੰਮੋਵਾਲ ਦਾ ਕੁੱਤਾ ਜੋਧਾ ਕਾਲਾ ਡੱਬਾ ਦੂਸਰੇ ਨੰਬਰ ਤੇ ਰਿਹਾ। ਨੰਬਰਦਾਰ ਵਿਰਸਾ ਸਿੰਘ, ਅਰਸ਼ਦੀਪ ਸਿੰਘ ਤੇ ਪੂਰਨ ਸਿੰਘ ਫੌਜੀ ਦਾ ਕੁੱਤਾ ਟਾਈਗਰ ਲਾਲ ਤੀਸਰੇ ਸਥਾਨ ਤੇ ਰਿਹਾ।

ਇਸ ਮੌਕੇ ਪੰਜਾਬ ਸਟਾਈਲ ਕਬੱਡੀ  ਲੜਕੀਆਂ ਦੇ ਮੁਕਾਬਲੇ ਵਿੱਚ ਪੰਜਾਬ ਦੀ ਟੀਮ ਜੇਤੂ ਰਹੀ। ਪੰਜਾਬ ਦੀ ਟੀਮ ਨੇ ਹਰਿਆਣਾ ਨੂੰ 26 ਅੰਕ ਦੇ ਮੁਕਾਬਲੇ 21.5 ਅੰਕਾਂ ਨਾਲ ਮਾਤ ਦਿੱਤੀ।

ਦਫਤਰ, ਜਿਲ੍ਹਾ ਲੋਕ ਸੰਪਰਕ ਅਫਸਰ, ਬਟਾਲਾ

30ਵੀਆਂ ਕਮਲਜੀਤ ਖੇਡਾਂ ਦਾ ਸ਼ਾਨਦਾਰ ਆਗਾਜ਼

Leave a Reply

Your email address will not be published. Required fields are marked *