ਵਿਆਹ ਪੁਰਬ ਸਮਾਗਮ :( ਸੁਭਾਸ ਸਹਿਗਲ) ਬਟਾਲਾ ਪੁਲਿਸ ਵਲੋਂ ਚੱਪੇ-ਚੱਪੇ ‘ਤੇ ਰੱਖੀ ਜਾਵੇਗੀ ਤਿੱਖੀ ਨਜਰ -ਸ੍ਰੀਮਤੀ ਜਸਵੰਤ ਕੋਰ, ਐਸਪੀ ਬਟਾਲਾ

ਹੁੱਲੜਬਾਜੀ ਕਰਨ ਵਾਲਿਆਂ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਕੀਤਾ ਆਗਾਹ

ਸ਼ਹਿਰ ਨੂੰ 8 ਸੈਕਟਰਾਂ ਵਿੱਚ ਵੰਡਿਆਂ-ਉੱਚ ਅਧਿਕਾਰੀਆਂ ਦੀ ਨਿਗਰਾਨੀ ਹੇਠ ਕਰੀਬ 1300 ਪੁਲਿਸ ਕਰਮਚਾਰੀ ਤਾਇਨਾਤ

ਬਟਾਲਾ ਸ਼ਹਿਰ ਵਿੱਚ ਕੀਤਾ ਫਲੈਗ ਮਾਰਚ

ਬਟਾਲਾ, 6 ਸਤੰਬਰ ( ) ਬਟਾਲਾ ਪੁਲਿਸ ਵਲੋਂ ਵਿਆਹ ਪੁਰਬ ਸੁਰੱਖਿਅਤ ਅਤੇ ਸ਼ਰਧਾ ਭਾਵਨਾ ਨਾਲ ਮਨਾਉਣ ਦੇ ਮੰਤਵ ਨਾਲ ਸ੍ਰੀਮਤੀ ਜਸਵੰਤ ਕੌਰ ਐਸਪੀ (ਐਚ) ਬਟਾਲਾ ਦੀ ਅਗਵਾਈ ਹੇਠ ਬਟਾਲਾ ਸ਼ਹਿਰ ਸਮ੍ਤ ਨਗਰ ਕੀਰਤਨ ਰੂਟ ‘ਤੇ ਫਲੈਗ ਮਾਰਚ ਕੀਤਾ ਗਿਆ। ਇਸ ਮੌਕੇ ਡੀਐਸਪੀ ਐੱਚ ਤੇਜਿੰਦਰ ਪਾਲ ਸਿੰਘ, ਡੀਐਸਪੀ ਸਿਟੀ ਸੰਜੀਵ ਕੁਮਾਰ, ਡੀਐਸਪੀ ਰਜੇਸ਼ ਕੱਕੜ ਸਮੇਤ ਐਸਐਚਓਜ ਮੋਜੂਦ ਸਨ।

ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ੍ਰੀਮਤੀ ਜਸਵੰਤ ਕੌਰ ਐਸਪੀ (ਐਚ) ਨੇ ਦੱਸਿਆ ਕਿ ਵਿਆਹ ਪੁਰਬ ਸਮਾਗਮ ਵਿੱਚ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਨਤਮਸਤਕ ਹੋਣ ਲਈ ਆਉਂਦੇ ਹਨ, ਇਸ ਲਈ ਸਮੂਹ ਦੁਕਾਨਦਾਰ ਸੰਗਤਾਂ ਦੀ ਆਵਾਜਾਈ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਸ੍ਰੀ ਕੰਧ ਸਾਹਿਬ, ਗੁਰਦੁਆਰਾ ਸ੍ਰੀ ਡੇਹਰਾ ਸਾਹਿਬ, ਗੁਰਦੁਆਰਾ ਸ੍ਰੀ ਸਤਿਕਾਰਤਾਰੀਆਂ ਸਾਹਿਬ ਦੇ ਰਸਤੇ ਅਤੇ ਬਜਾਰਾਂ ਆਦਿ ਵਿੱਚ ਕੀਤੇ ਨਾਜਾਇਜ਼ ਕਬਜ਼ੇ ਹਟਾਏ ਲੈਣ ਤਾਂ ਜੋ ਸੰਗਤਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ।
ਉਨ੍ਹਾਂ ਅੱਗੇ ਕਿਹਾ ਬਟਾਲਾ ਪੁਲਿਸ ਵਲੋਂ ਸਮਾਜ ਵਿਰੋਧੀ ਅਨਸਰਾਂ ਤੇ ਹੁੱਲੜਬਾਜੀ ਕਰਨ ਵਾਲਿਆਂ ਵਿਰੁੱਧ ਵਿਸ਼ੇਸ਼ ਰਣਨੀਤੀ ਉਲੀਕੀ ਗਈ ਹੈ। ਸ਼ਹਿਰ ਨੂੰ ਅੱਠ ਸੈਕਟਰਾਂ ਵਿੱਚ ਵੰਡਿਆਂ ਗਿਆ। ਡੀਐਸਪੀਜ ਦੀ ਅਗਵਾਈ ਹੇਠ ਟੀਮਾਂ ਗਠਿਤ ਕੀਤੀਆਂ ਗਈਆਂ ਹਨ ਅਤੇ ਕਰੀਬ 1300 ਪੁਲਿਸ ਕਰਮਚਾਰੀ ਸ਼ਹਿਰ ਦੇ ਚੱਪੇ ਚੱਪੇ ‘ਤੇ ਸਖਤ ਨਜਰ ਰੱਖਣਗੇ।
ਉਨ੍ਹਾਂ ਟਰੈਕਟਰ ਚਾਲਕ, ਜੋ ਸੰਗਤਾਂ ਲੈ ਕੇ ਆਉਂਦੇ ਹਨ ਅਤੇ ਨੋਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸ਼ਰਧਾ ਭਾਵਨਾ ਨਾਲ ਗੁਰੂ ਘਰ ਆਉਣ ਤੇ ਪਰਸ਼ਾਸਨ ਨਾਲ ਸਹਿਯੋਗ ਕਰਨ।

Leave a Reply

Your email address will not be published. Required fields are marked *