ਵਿਧਾਇਕ ਸ਼ੈਰੀ ਕਲਸੀ, ਲੋੜਵੰਦ ਪਰਿਵਾਰਾਂ ਦੀ ਉਮੀਦ ਬਣ ਉੱਭਰੇ

ਰਾਸ਼ਨ ਕਾਰਡ ਲਾਭਪਾਤਰੀਆਂ ਨੇ ਵਿਧਾਇਕ ਸ਼ੈਰੀ ਕਲਸੀ ਦੇ ਯਤਨਾਂ ਦੀ ਕੀਤੀ ਸਰਾਹਨਾ

ਬਟਾਲਾ, 20 ਸਤੰਬਰ ( ਸੁਭਾਸ ਸਹਿਗਲ )
ਬਟਾਲਾ ਦੇ ਨੌਜਵਾਨ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਲੋੜਵੰਦ ਪਰਿਵਾਰਾਂ ਲਈ ਉਮੀਦ ਬਣੇ ਹਨ ਅਤੇ 500 ਤੋਂ ਵੱਧ ਰਾਸ਼ਨ ਕਾਰਡ ਲਾਭਪਾਤਰੀਆਂ ਨੇ ਵਿਧਾਇਕ ਸ਼ੈਰੀ ਕਲਸੀ ਦੇ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਆਪ ਪਾਰਟੀ ਦੇ ਆਗੂ, ਵਰਕਰ ਤੇ ਵਾਲੰਟੀਅਰ ਮੌਜੂਦ ਸਨ।

ਨਹਿਰੂ ਗੇਟ ਬਟਾਲਾ ਵਿਖੇ ਪਰਾਟੀ ਦੇ ਦਫਤਰ ਵਿਖੇ ਕਰਵਾਏ ਸਮਾਗਮ ਦੌਰਾਨ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਬਟਾਲਾ ਹਲਕਾ ਮੇਰਾ ਪਰਿਵਾਰ ਹੈ ਅਤੇ ਇਨਾਂ ਦਾ ਪਿਆਰ ਤੇ ਵਿਸ਼ਵਾਸ ਹੀ ਮੇਰੀ ਸ਼ਕਤੀ ਹੈ। ਉਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵਲੋਂ ਲੋੜਵੰਦ ਪਰਿਵਾਰਾਂ ਨੂੰ ਅਣਗੋਲਿਆ ਕਰਕੇ ਰੱਖਿਆ ਗਿਆ ਤੇ ਲੋੜਵੰਦ ਪਰਿਵਾਰ ਲੋਕ ਭਲਾਈ ਸਕੀਮਾਂ ਦਾ ਲਾਭ ਲੈਣ ਤੋਂ ਵਾਂਝੇ ਰਹੇ।

ਵਿਧਾਇਕ ਸ਼ੈਰੀ ਕਲਸੀ ਨੇ ਅੱਗੇ ਕਿਹਾ ਕਿ ਲੋੜਵੰਦ ਪਰਿਵਾਰਾਂ ਦੇ ਜਿਥੇ ਰਾਸ਼ਨ ਕਾਰਡ ਬਣਾਏ ਜਾ ਰਹੇ ਹਨ, ਉਸਦੇ ਨਾਲ-ਨਾਲ ਕੱਚੇ ਕੋਠਿਆਂ ਲਈ ਗਰਾਂਟਾ, ਬੁਢਾਪਾ ਪੈਨਸ਼ਨ ਸਮੇਤ ਵੱਖ-ਵੱਖ ਲੋਕ ਭਲਾਈ ਸਕੀਮਾਂ ਦਾ ਲਾਭ ਪੁਜਦਾ ਕਰਨ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।

ਇਸ ਮੌਕੇ ਰਾਸ਼ਨ ਕਾਰਡ ਲਾਭਪਾਤਰੀਆਂ ਵਾਰਡ ਨੰਬਰ 17 ਤੋਂ ਸੋਨੀਆਂ ਨੇ ਕਿਹਾ ਕਿ ਵਿਧਾਇਕ ਸ਼ੈਰੀ ਕਲਸੀ ਨੇ ਹਮੇਸ਼ਾਂ ਲੋੜਵੰਦ ਪਰਿਵਾਰ ਦੀ ਸਹਾਇਤਾ ਕੀਤੀ ਹੈ ਅਤੇ ਉਹ ਦਿਨ ਰਾਤ ਲੋਕਾਂ ਦੀ ਸੇਵਾ ਕਰ ਰਹੇ ਹਨ।

ਕਾਹਨੂੰਵਾਨ ਰੋਡ ਤੇ ਆਏ ਰਾਸ਼ਨ ਕਾਰਡ ਲਾਭਪਾਤਰੀ ਨੇ ਕਿਹਾ ਕਿ ਉਨਾਂ ਨੇ ਪਿਛਲੀਆਂ ਸਰਕਾਰਾਂ ਦੌਰਾਨ ਵੀ ਰਾਸ਼ਨ ਕਾਰਡ ਬਣਾਉਣ ਲਈ ਫਾਰਮ ਭਰੇ ਸਨ ਪਰ ਰਾਸ਼ਨ ਕਾਰਡ ਨਹੀਂ ਬਣਿਆ ਹੈ। ਉਨਾਂ ਅੱਗੇ ਕਿਹਾ ਕਿ ਹੁਣ ਰਾਸ਼ਨ ਕਾਰਡ ਬਣ ਗਿਆ ਹੈ, ਜਿਸ ਨਾਲ ਉਨਾਂ ਦੀ ਵੱਡੀ ਆਰਥਿਕ ਲੋੜ ਦੀ ਪੂਰਤੀ ਹੋਈ ਹੈ।

ਇਸੇ ਤਰਾਂ ਹੋਰਨਾਂ ਲਾਭਪਾਤਰੀਆਂ ਨੇ ਵੀ ਵਿਧਾਇਕ ਸ਼ੈਰੀ ਕਲਸੀ ਦੇ ਯਤਨਾਂ ਦੀ ਸਰਾਹਨਾ ਕਰਦਿਆਂ ਕਿਹਾ ਕਿ ਜਦ ਦੇ ਵਿਧਾਇਕ ਸ਼ੈਰੀ ਕਲਸੀ ਵਿਧਾਇਕ ਬਣੇ ਹਨ, ਉਨਾਂ ਵਲੋਂ ਹਲਕਾ ਵਾਸੀਆਂ ਦੀਆਂ ਬੁਨਿਆਦੀ ਜਰੂਰਤਾਂ ਪੂਰੀਆਂ ਕਰਕੇ, ਸ਼ਹਿਰ ਬਟਾਲਾ ਦਾ ਚਹੁਪੱਖੀ ਵਿਕਾਸ ਕਰਵਾਇਆ ਦਾ ਰਿਹਾ ਹੈ।

————————-

Leave a Reply

Your email address will not be published. Required fields are marked *