ਕਲਾਨੌਰ ( ਸੁਭਾਸ ਸਹਿਗਲ,ਜ
ਤਿਨ ਸਹਿਗਲ)
ਸੰਯੁਕਤ ਕਿਸਾਨ ਮੋਰਚੇ ਵੱਲੋਂ ਸਿਵਲ ਹਸਪਤਾਲ ਕਲਾਨੌਰ ਵਿਖੇ ਲਾਏ ਗਏ ਧਰਨੇ ਦਾ ਅੱਜ 29ਵਾ ਦਿਨ ਹੈ। ਅੱਜ ਦੇ ਧਰਨੇ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਸੀ੍ ਮੰਗਤ ਸਿੰਘ ਨੇ ਕੀਤੀ। ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਸੀ੍ ਮੰਗਤ ਸਿੰਘ, ਗੁਰਦੀਪ ਸਿੰਘ ਕਾਮਲ ਪੁਰ ਅਤੇ ਵੈਟਰਨਰੀ ਡਾਕਟਰ ਬਲਵੀਰ ਸਿੰਘ ਪੀਰਾਂ ਬਾਗ ਨੇ ਬੋਲਦਿਆਂ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਸਰਕਾਰੀ ਅਦਾਰਿਆਂ ਵਿੱਚ ਪ੍ਰਾਈਵੇਟ ਘਰਾਣੇ ਦਖ਼ਲ ਅੰਦਾਜ਼ੀ ਕਰਨ । ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ਼ ਇੰਨਕਲਾਬ ਦਾ ਝੂਠਾ ਲਾਰਾ ਲਾ ਕੇ ਪੰਜਾਬ ਦੇ ਲੋਕਾਂ ਦੀਆਂ ਵੋਟਾਂ ਹਥਿਆਈਆਂ ਪਰ ਸੱਤਾ ਵਿਚ ਆਉਣ ਤੋਂ ਬਾਅਦ ਇਹ ਕਾਂਗਰਸੀਆਂ ਅਤੇ ਅਕਾਲੀਆਂ ਦੇ ਰਾਹ ਤੁਰ ਪੲਈ ਹੈ। ਸ਼ਹੀਦ ਭਗਤ ਸਿੰਘ ਵਰਗੀ ਪੱਗ ਬੰਨ੍ਹ ਕੇ ਇਸ ਨੇ ਪੰਜਾਬ ਦੇ ਲੋਕਾਂ ਨਾਲ ਵੱਡਾ ਝੂਠ ਬੋਲਿਆ ਹੈ। ਕਲਾਨੌਰ ਹਸਪਤਾਲ ਵਿਚ ਡਾਕਟਰ ਪੂਰੇ ਨਹੀਂ। ਜਨਤਕ ਜਥੇਬੰਦੀਆਂ ਦੇ ਦਬਾਅ ਹੇਠ ਬਾਹਰੋਂ ਡਾਕਟਰ ਡੈਪੂਟੇਸ਼ਨ ਤੇ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਸੀਨੀਅਰ ਸੈਕੰਡਰੀ ਸਕੂਲ ਵਿੱਚ ਪ੍ਰਿੰਸੀਪਲ ਅਤੇ ਪੰਜਾਬੀ ਅਧਿਆਪਕ ,ਮੈਥ ਟੀਚਰ, ਨਹੀਂ ਹਨ। ਬਿਜਲੀ ਬੋਰਡ ਅਤੇ ਤਹਿਸੀਲ ਵਿਚ ਸਟਾਫ਼ ਪੂਰਾ ਨਹੀਂ ਹੈ। ਫੂਡ ਸਪਲਾਈ ਦਫ਼ਤਰ, ਸਮਾਜਿਕ ਸੁਰੱਖਿਆ ਵਿਭਾਗ ਵਿੱਚ ਸਟਾਫ਼ ਦੀ ਵੱਡੀ ਘਾਟ ਹੈ । ਕਲਾਨੌਰ ਹਸਪਤਾਲ ਨੂੰ ਘੱਟੋ ਘੱਟ ਪੰਜਾਹ ਪਿੰਡ ਪੈਂਦੇ ਹਨ। ਲੋਕ ਪਿੰਡਾਂ ਵਿਚੋਂ ਆ ਕੇ ਖੱਜਲ ਖੁਆਰ ਹੁੰਦੇ ਹਨ। ਪਰ ਸਰਕਾਰ ਕੁੰਭਕਰਨੀ ਨੀਂਦ ਵਿਚ ਸੁੱਤੀ ਪਈ ਹੈ।
ਅੱਜ ਦੇ ਧਰਨੇ ਵਿੱਚ ਮੰਗਤ ਸਿੰਘ ਜੀਵਨ ਚੱਕ, ਭਗਵਾਨ ਸਿੰਘ ਜੀਵਨ ਚੱਕ, ਅਜ਼ੀਤ ਸਿੰਘ, ਕੁਲਦੀਪ ਸਿੰਘ ਆਸਾ ਸਿੰਘ , ਕਸ਼ਮੀਰ ਸਿੰਘ ਦੋਸਤ ਪੁਰ। ਡਾਕਟਰ ਬਲਵੀਰ ਸਿੰਘ , ਕੁਲਵਿੰਦਰ ਸਿੰਘ ਪੀਰਾਂ ਬਾਗ। ਆਤਮਾ ਸਿੰਘ, ਗੋਗੀ, ਕਸ਼ਮੀਰ ਮਸੀਹ,ਵੀਰ ਮਸੀਹ, ਹਰਜੀਤ ਸਿੰਘ ਦੋਸਤ ਪੁਰ ਅਤੇ ਸੁਰਜਨ ਸਿੰਘ ਵੀਰ ਸਿੰਘ ਕਰਤਾਰ ਸਿੰਘ ਕਲਾਨੌਰ ਆਦਿ ਹਾਜ਼ਰ ਸਨ।