ਬਟਾਲਾ, ਕਲਾਨੌਰ ( ਸੁਭਾਸ ਸਹਿਗਲ,ਜਤਿਨ ਸਹਿਗਲ)
ਸੰਯੁਕਤ ਕਿਸਾਨ ਮੋਰਚੇ ਵੱਲੋਂ ਸ਼ੁਰੂ ਕੀਤੇ ਗਏ ਕਲਾਨੌਰ ਹਸਪਤਾਲ ਵਿਚ ਧਰਨੇ ਨੂੰ ਅੱਜ ਵੱਡਾ ਸਮਰਥਨ ਮਿਲਿਆ ਜਦੋਂ ਸਾਬਕਾ ਸੈਨਿਕ ਵੈਲਫੇਅਰ ਕਮੇਟੀ ਵੱਲੋਂ ਸ੍ਰੀ ਹਰਪਾਲ ਸਿੰਘ ਪਿੰਡ ਕਿਲ੍ਹਾ ਦੇਸਾ ਸਿੰਘ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਸ੍ਰੀ ਜਗਜੀਤ ਸਿੰਘ ਸੇਖਕਬੀਰ ਦੀ ਅਗਵਾਈ ਹੇਠ ਧਰਨਾ ਲਾਇਆ ਗਿਆ। ਅੱਜ ਦਾ ਧਰਨਾ ਦਸਵੇਂ 30ਵੇਂ ਦਿਨ ਦਾਖਲ ਹੋਇਆ ਹੈ। ਅੱਜ ਦੇ ਧਰਨੇ ਸੰਬੋਧਨ ਕਰਦਿਆਂ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਸ੍ਰੀ ਅਸ਼ਵਨੀ ਕੁਮਾਰ ਲੱਖਣ ਕਲਾਂ, ਹਰਜੀਤ ਸਿੰਘ ਕਾਹਲੋ, ਜਰਨੈਲ ਸਿੰਘ ਸਪਰਾਵਾਂ, ਜਗਜੀਤ ਸਿੰਘ ਤਲਵੰਡੀ, ਸ਼ਿੰਦਰਪਾਲ ਬਿਸ਼ਨ ਕੋਟ, ਅਤੇ ਹੋਰ ਆਗੂਆਂ ਨੇ ਸਪੱਸ਼ਟ ਕਿਹਾ ਕਿ ਜਿੰਨਾ ਚਿਰ ਇਸ ਹਸਪਤਾਲ ਵਿਚ ਡਾਕਟਰ ਅਤੇ ਹੋਰ ਪੈਰਾ ਮੈਡੀਕਲ ਸਟਾਫ ਦੀ ਘਾਟ ਰਹੇਗੀ ਅਸੀਂ ਇਸ ਧਰਨੇ ਨੂੰ ਜਾਰੀ ਰੱਖਾਂਗੇ। ਕਲਾਨੌਰ ਅਤੇ ਇਸ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਨੂੰ ਖੱਜਲ ਖੁਆਰ ਨਾਂ ਕੀਤਾ ਜਾਵੇ। ਸਮੇਂ ਸਮੇਂ ਦੀਆਂ ਸਰਕਾਰਾਂ ਵੱਖਰੇ ਵੱਖਰੇ ਨਾਹਰਿਆਂ ਨਾਲ ਲੋਕਾਂ ਨੂੰ ਭਰਮਾਉਣ ਦੀਆਂ ਕੋਸ਼ਿਸ਼ਾਂ ਕਰਦੀਆਂ ਹਨ। ਕਦੀ ਕਦੀ ਇਹ ਸਰਕਾਰਾਂ ਆਦਰਸ਼ ਸਕੂਲਾਂ , ਕਦੀ ਸਮਾਰਟ ਸਕੂਲਾਂ , ਅਤੇ ਕਦੀ ਐਮੀਨੈਨਸ ਸਕੂਲਾਂ ਅਤੇ ਮੁਹੱਲਾ ਕਲੀਨਕਾਂ ਦੀਆਂ ਗੱਲਾਂ ਕਰਦੀਆਂ ਹਨ, ਪਰ ਸਮੁੱਚੇ ਪੰਜਾਬ ਦੀਆਂ ਜਨਤਕ ਜਥੇਬੰਦੀਆਂ ਚਾਹੁੰਦੀਆਂ ਹਨ ਕਿ ਸਾਡਾ ਪਹਿਲਾਂ ਵਾਲਾ ਸਿਸਟਮ ਹੀ ਠੀਕ ਹੈ ਅਤੇ ਉਸੇ ਪ੍ਰਬੰਧ ਨੂੰ ਹੀ ਚਲਾਇਆ ਜਾਵੇ। ਇਹ ਨਵੇਂ ਨਾਹਰੇ ਕਾਰਪੋਰੇਟ ਘਰਾਣਿਆਂ ਦੀ ਦੇਣ ਹਨ।
ਅੱਜ ਦੇ ਧਰਨੇ ਵਿੱਚ ਹੋਰਨਾਂ ਤੋਂ ਇਲਾਵਾ ਹਰਪਾਲ ਸਿੰਘ ਕਿਲ੍ਹਾ ਦੇਸਾ ਸਿੰਘ , ਕਿਸਾਨ ਆਗੂ ਜਗਜੀਤ ਸਿੰਘ, ਗੁਲਾਬ ਸਿੰਘ ਲੰਬੜਦਾਰ, ਦਰਸ਼ਨ ਸਿੰਘ, ਪਿੰਡ ਸੇਖਕਬੀਰ। ਗੁਰਨਾਮ ਸਿੰਘ, ਗੁਰਦਿੱਤ ਸਿੰਘ, ਸੁਖਵਿੰਦਰ ਸਿੰਘ, ਦਿਲਬਾਗ ਸਿੰਘ ਪਿੰਡ ਸਪਰਾਵਾਂ। ਮੰਗਲ ਸਿੰਘ, ਸੁਖਵਿੰਦਰ ਸਿੰਘ, ਨਰਿੰਦਰ ਸਿੰਘ, ਬਲਜਿੰਦਰ ਸਿੰਘ ਪਿੰਡ ਅਟਾਰੀ। ਲੱਖਾ ਸਿੰਘ ਬੱਖਤ ਪੁਰ। ਬਸ਼ੀਰ ਗਿੱਲ ਮਸਤ ਕੋਟ। ਮਹਿੰਦਰ ਸਿੰਘ ਲੱਖਣ ਖੁਰਦ, ਫੁੰਮਣ ਸਿੰਘ ਬੱਖਤ ਪੁਰ। ਰਾਜ ਕੁਮਾਰ, ਨਰੇਸ਼ ਕੁਮਾਰ , ਜਰਨੈਲ ਸਿੰਘ ਲੱਖਣ ਕਲਾਂ ਅਤੇ ਜਗਜੀਤ ਸਿੰਘ ਕਲਾਨੌਰ ਆਦਿ ਹਾਜ਼ਰ ਸਨ। ਵੱਲੋਂ ਗੁਰਦੀਪ ਸਿੰਘ ਕਾਮਲ ਪੁਰ।