ਲੋਕਾਂ ਦੀ ਸਹੂਲਤ ਲਈ ਮੈਡੀਕਲ ਟੈਸਟ, ਦਵਾਈਆਂ ਅਤੇ 24 ਘੰਟੇ ਐਮਰਜੈਂਸੀ ਸੇਵਾਵਾਂ ਚਾਲੂ ਰੱਖੀਆਂ ਜਾਣਗੀਆਂ :-ਸਿਵਲ ਸਰਜਨ
ਬਟਾਲਾ, ਕਲਾਨੌਰ (ਸੁਭਾਸ ਸਹਿਗਲ, ਜਤਿਨ ਸਹਿਗਲ)
ਸਿਵਲ ਹਸਪਤਾਲ ਕਲਾਨੌਰ ਵਿਖੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਸ਼ੁਰੂ ਕੀਤੇ ਗਏ ਧਰਨੇ ਦਾ 34 ਵੇਂ ਦਿਨ ਲੋਕਾਂ ਦੇ ਵੱਡੇ ਇਕੱਠ ਵਿੱਚ ਦਿਨ ਸੋਮਵਾਰ ਸਮੁੱਚਾ ਜ਼ਿਲ੍ਹਾ ਪ੍ਰਸ਼ਾਸਨ ਜਿੰਨਾ ਵਿੱਚ ਸਿਵਲ ਸਰਜਨ,ਡੀ ਐਮ ਸੀ ਗੁਰਦਾਸਪੁਰ , ਤਹਿਸੀਲਦਾਰ ਕਲਾਨੌਰ, ਐਸ ਐਮ ਓ ਕਲਾਨੌਰ, ਅਤੇ ਹੋਰ ਸਰਕਾਰੀ ਅਮਲਾ ਲੋਕਾਂ ਦੇ ਰੁਬਰੂ ਹੋਇਆ ਅਤੇ ਲੋਕਾਂ ਦੇ ਵੱਡੇ ਇਕੱਠ ਵਿੱਚ ਐਲਾਨ ਕੀਤਾ ਕਿ ਇਸ ਵੇਲੇ ਅੱਠਾਂ ਵਿੱਚੋਂ ਸੱਤ ਡਾ ਕਲਾਨੌਰ ਸਰਕਾਰੀ ਹਸਪਤਾਲ ਵਿਚ ਹਾਜ਼ਰ ਹਨ ਅਤੇ ਕਿਸੇ ਵੀ ਡਾ ਦੀ ਬਦਲੀ ਇਸ ਹਸਪਤਾਲ ਤੋਂ ਕਿਸੇ ਹੋਰ ਜਗ੍ਹਾ ਨਹੀਂ ਕੀਤੀ ਜਾਵੇਗੀ। ਲੋਕਾਂ ਦੇ ਮੈਡੀਕਲ ਟੈਸਟ, ਦਵਾਈਆਂ ਅਤੇ 24 ਘੰਟੇ ਐਮਰਜੈਂਸੀ ਸੇਵਾਵਾਂ ਚਾਲੂ ਰੱਖੀਆਂ ਜਾਣਗੀਆਂ । ਜੇਕਰ ਫਿਰ ਵੀ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਹੁੰਦੀ ਹੈ ਤਾਂ ਹਸਪਤਾਲ ਦਾ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ। ਸਿਵਲ ਸਰਜਨ ਨੇ ਕਿਹਾ ਕਿ ਸਾਡੇ ਕੋਲ ਦਵਾਈਆਂ ਦੀ ਕੋਈ ਕਮੀ ਨਹੀਂ ਪਰ ਲੋਕਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਉਹ ਡਾਕਟਰਾਂ ਨੂੰ ਮਜਬੂਰ ਕਰਨ ਕਿ ਉਹ ਹਸਪਤਾਲ ਦੇ ਅੰਦਰ ਦੀਆਂ ਹੀ ਦਵਾਈਆਂ ਲਿਖਣ ਲਈ ਕਹਿਣ ।
ਗੁਰਦੀਪ ਸਿੰਘ ਕਾਮਲ ਪੁਰ, ਗੁਰਮੀਤ ਸਿੰਘ ਬੱਖਤ ਪੁਰ, ਅਸ਼ਵਨੀ ਕੁਮਾਰ ਲੱਖਣ ਕਲਾਂ, ਦਲਜੀਤ ਸਿੰਘ ਤਲਵੰਡੀ, ਸਤਿਬੀਰ ਸਿੰਘ, ਬਲਦੇਵ ਸਿੰਘ ਖਹਿਰਾ, ਮਾਸਟਰ ਲਖਵਿੰਦਰ ਸਿੰਘ , ਮਾਸਟਰ ਸਰਦੂਲ ਸਿੰਘ, ਹਰਜੀਤ ਸਿੰਘ, ਓਮ ਪ੍ਰਕਾਸ਼ ਸਾਬਕਾ ਸਰਪੰਚ , ਜਮਹੂਰੀ ਅਧਿਕਾਰ ਸਭਾ ਦੀ ਇਸਤਰੀ ਵਿੰਗ ਦੀ ਆਗੂ ਸਰਬਜੀਤ ਕੌਰ, ਅਤੇ ਗੁਰਵਿੰਦਰ ਜੀਵਨ ਚੱਕ ਆਦਿ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਪ੍ਰਸ਼ਾਸਨ ਵੱਲੋਂ ਸਾਰਿਆਂ ਦੀ ਹਾਜ਼ਰੀ ਵਿੱਚ ਮੰਗਾਂ ਮਨ ਲਈਆਂ ਹਨ ਇਸ ਲਈ ਅਸੀਂ ਇਹ ਧਰਨਾ ਮੁਲਤਵੀ ਕੀਤਾ ਹੈ ਅਤੇ ਜੇ ਲੋੜ ਪੈਣ ਤੇ ਅਸੀਂ ਫਿਰ ਦੁਬਾਰਾ ਧਰਨਾ ਸ਼ੁਰੂ ਕਰ ਸਕਦੇ ਹਾਂ। ਸਯੁੰਕਤ ਮੋਰਚੇ ਦੇ ਨੇਤਾ ਅਸ਼ਵਨੀ ਕੁਮਾਰ ਅਤੇ ਗੁਰਦੀਪ ਸਿੰਘ ਨੇ ਸਾਂਝੇ ਤੌਰ ਤੇ ਉਹਨਾਂ ਸਾਰੀਆਂ ਜਥੇਬੰਦੀਆਂ ,ਬਲਾਕ ਕਲਾਨੌਰ ਦੇ ਸਾਰੇ ਸਾਥੀਆਂ ਦਾ ਧਨਵਾਦ ਕੀਤਾ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਲੋਕਾ ਦਾ ਸਾਂਝਾ ਮਸਲਾ ਹੱਲ ਹੋ ਸਕਿਆ । ਉਹਨਾਂ ਨੇ ਸਾਰੇ ਮੀਡੀਆ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਦੀ ਕਵਰੇਜ ਦੀ ਬਦੌਲਤ ਸਾਡੀ ਅਵਾਜ਼ ਸਰਕਾਰ ਅਤੇ ਪ੍ਰਸ਼ਾਸਨ ਤੱਕ ਪਹੁੰਚ ਸਕੀ ।ਅੱਜ ਹੋਰਨਾਂ ਤੋਂ ਇਲਾਵਾ ਜਰਨੈਲ ਸਿੰਘ ਸਪਰਾਵਾਂ, ਲੱਖਾ ਸਿੰਘ ਬੱਖਤ ਪੁਰ, ਬਲਵੰਤ ਸਿੰਘ ਅਤੇ ਮਹਿੰਦਰ ਸਿੰਘ ਲੱਖਣ ਖੁਰਦ, ਸੁੱਚਾ ਸਿੰਘ ਕੁਲਵੰਤ ਸਿੰਘ ਡੇਹਰੀਵਾਲ, ਸ਼ਿੰਦਰ ਪਾਲ ਬਲਰਾਜ ਸਿੰਘ ਬਿਸ਼ਨ ਕੋਟ, ਪਲਵਿੰਦਰ ਸਿੰਘ ਕਿਲ੍ਹਾ ਨੱਥੂ ਸਿੰਘ ਅਤੇ ਹੋਰ ਬਹੁਤ ਸਾਰੇ ਲੋਕ ਹਾਜ਼ਰ ਸਨ।