ਮਿਲਾਵਟ ਖੋਰੀ ਕਰਨ ਦੇ ਸਬੰਧ ਵਿੱਚ ਮੁੱਖ ਮੰਤਰੀ ਪੰਜਾਬ ਨੂੰ ਮਿਲ ਕੇ ਇਨਾਂ ਦੀ ਜਾਇਦਾਦ ਦੀ ਇਨਕੁਵਾਰੀ ਕਰਵਾਈ ਜਾਵੇਗੀ ਤਾਂ ਜੋ ਲੋਕਾਂ ਦੇ ਜੀਵਨ ਨਾਲ ਖਿਲਵਾੜ ਕਰਨ ਵਾਲੇ ਅਧਿਕਾਰੀਆਂ ਅਤੇ ਦੁਕਾਨਦਾਰਾਂ ਉੱਪਰ ਪਰਚੇ ਦਰਜ ਕੀਤੇ ਜਾਣ
ਬਟਾਲਾ ( ਜਤਿਨ ਸਹਿਗਲ, ਰਾਘਵ ਸਹਿਗਲ)
ਜਿਲੇ ਗੁਰਦਾਸਪੁਰ ਵਿੱਚ ਮਿਲਾਵਟ ਖੋਰਾ ਦੀ ਪਹਿਲਾਂ ਹੀ ਪੂਰੀ ਤਰਾ ਚੜਤ ਅਤੇ ਬੱਲੇ ਬੱਲੇ ਹੈ ਪ੍ਰੰਤੂ ਹੁਣ ਦਿਵਾਲੀ ਦੇ ਤਿਉਹਾਰ ਨੇੜੇ ਆਉਣ ਕਰਕੇ ਮਿਲਾਵਟੀ ਮਠਿਆਈਆਂ ਦੁੱਧ, ਪਨੀਰ,ਖੋਵਾ ਅਤੇ ਹੋਰ ਖਾਣ ਯੋਗ ਪਦਾਰਥਾਂ ਵਿੱਚ ਵੱਡੇ ਪੱਧਰ ਤੇ ਮਿਲਾਵਟ ਖੋਰੀ ਹੋ ਰਹੀ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਮਾਨਵ ਸੇਵਾ ਸੰਸਥਾਨ ਦੇ ਪ੍ਰਧਾਨ ਉੱਗੇ ਸਮਾਜ ਸੇਵਕ ਅਤੇ ਸਿਆਸਤ ਦਾਨ ਵਿਜੇ ਪ੍ਰਭਾਕਰ ਵੱਲੋਂ ਆਪਣੇ ਦਫਤਰ ਵਿਚ ਮੀਟਿੰਗ ਕੀਤੀ ਗਈ ਜਿਸ ਵਿੱਚ ਪ੍ਰਭਾਕਰ ਨੇ ਕਿਹਾ ਕਿ ਮਠਿਆਈਆਂ ਵਾਲੇ ਦੁਕਾਨਦਾਰ ਅਤੇ ਦੁੱਧ ਦੀਆਂ ਡੇਰੀਆ ਵਾਲੇ ਜਿਆਦਾ ਪੈਸੇ ਇਕੱਠੇ ਕਰਨ ਦੀ ਖਾਤਰ ਲੋਕਾਂ ਨੂੰ ਉਪਰੋਕਤ ਮਾੜੀਆਂ ਚੀਜ਼ਾਂ ਖਵਾ ਕੇ ਲੋਕਾਂ ਦੇ ਜੀਵਨ ਨਾਲ ਖਿਲਵਾੜ ਕਰਨ ਵਿਚ ਲੱਗੇ ਹੋਏ ਹਨ ਅਤੇ ਹਜ਼ਾਰਾਂ ਲੋਕ ਇਨਾ ਮਿਲਾਵਟ ਖੋਰੀ ਤੇ ਘਟੀਆ ਦੁਕਾਨਦਾਰਾਂ ਦੀ ਵਜ੍ਹਾ ਨਾਲ ਕਈ ਬਿਮਾਰੀਆਂ ਨਾਲ ਲੜ ਰਹੇ ਹਨ ਪਰੰਤੂ ਇਹ ਸਾਰਾ ਕਾਰੋਬਾਰ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਸਾਹਮਣੇ ਹੋ ਰਿਹਾ ਹੈ ਲਗਦਾ ਹੈ । ਸੂਤਰਾਂ ਮੁਤਾਬਕ ਇਸ ਸਾਰੇ ਕੰਮ ਦਾ ਸਾਥ ਦੁਕਾਨਦਾਰਾਂ ਨੂੰ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਦਿੱਤਾ ਜਾ ਰਿਹਾ ਹੈ । ਪ੍ਰਭਾਕਰ ਨੇ ਕਿਹਾ ਕਿ ਸਿਹਤ ਵਿਭਾਗ ਸਿਰਫ ਖ਼ਾਨਾਪੂਰਤੀ ਵਾਸਤੇ ਖਾਣ ਪੀਣ ਵਾਲੀਆਂ ਦੁਕਾਨਾਂ ਦੀ ਚੈਕਿੰਗ ਵੀ ਕਰਦਾ ਹੈ, ਸੈਂਪਲ ਵੀ ਭਰਦਾ ਹੈ ਪਰੰਤੂ ਇਨ੍ਹਾਂ ਕੁੱਝ ਹੋਣ ਦੇ ਬਾਵਜੂਦ ਵੀ ਸੁਧਾਰ ਕਿਊਂ ਨਹੀਂ ਹੋ ਰਿਹਾ ? ਸਾਡੇ ਸੂਤਰ ਦੱਸਦੇ ਹਨ ਕਿ ਇਹਨਾਂ ਅਧਿਕਾਰੀਆਂ ਦੇ ਦੁਕਾਨਦਾਰ ਨਾਲ ਮਹੀਨੇ ਤੈਅ ਹੋਏ ਦੱਸੇ ਜਾ ਰਹੇ ਹਨ। ਵਿਜੇ ਪ੍ਰਭਾਕਰ ਨੇ ਕਿਹਾ ਕਿ ਮਿਲਾਵਟ ਖੋਰੀ ਕਰਨ ਵਾਲੇ ਦੁਕਾਨਦਾਰਾਂ ਅਤੇ ਸਿਹਤ ਵਿਭਾਗ ਦੇ ਉੱਚੇ ਅਧਿਕਾਰੀਆਂੀ ਦੀ ਜਾਂਚ ਕਰਵਾਉਣ ਲਈ ਜਲਦੀ ਹੀ ਅਸੀਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ,ਵਿਜੀਲੈਂਸ ਵਿਭਾਗ ਨੂੰ ਮਿਲ ਕੇ ਕਾਲੀਆਂ ਕਰਤੂਤਾਂ ਕਰਨ ਵਾਲੇ ਅਧਿਕਾਰੀਆਂ ਅਤੇ ਦੁਕਾਨਦਾਰਾਂ ਦੇ ਨਾਂਮ ਵੀ ਉਜਾਗਰ ਕੀਤੇ ਜਾਣਗੇ ਅਤੇ ਇਨਾਂ ਦੀ ਗੈਰ ਤਰੀਕੇ ਨਾਲ ਬਣਾਈ ਜਾਇਦਾਦ ਦੀ ਇਨਕੁਵਾਰੀ ਵੀ ਕਰਵਾਈ ਜਾਵੇਗੀ ਤਾਂ ਜੋ ਲੋਕਾਂ ਦੇ ਜੀਵਨ ਨਾਲ ਖਿਲਵਾੜ ਕਰਨ ਵਾਲੇ ਅਧਿਕਾਰੀਆਂ ਅਤੇ ਦੁਕਾਨਦਾਰਾਂ ਉੱਪਰ ਪਰਚੇ ਦਰਜ ਕੀਤੇ ਜਾ ਸਕਣ । ਇਸ ਮੌਕੇ ਅਜੇ ਸ਼ਰਮਾ, ਸੋਨੂੰ ਕੁਮਾਰ ,ਰਜੀਵ ਸ਼ਰਮਾ ,ਲਵ ਕੁਮਾਰ ,ਸੰਨੀ ਸ਼ਰਮਾ, ਨਵਲ ਮਹਾਜਨ, ਗੋਲਡੀ ਸ਼ਰਮਾ, ਡਿੰਪਲ ਸ਼ਰਮਾ ਦੇਸ਼ਰਾਜ ,ਜਸਵੀਰ ਸਿੰਘ,ਰੋਹਿਤ ਕੁਮਾਰ, ਆਦਿ ਹਾਜ਼ਰ ਸਨ