ਬਟਾਲਾ ( ਸੁਭਾਸ ਸਹਿਗਲ,ਜਤਿਨ ਸਹਿਗਲ,ਰਾਘਵ ਸਹਿਗਲ)
ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਅੱਜ ਬੁੱਚੇ ਨੰਗਲ , ਭਿਖਾਰੀ ਵਾਲ, ਵਡਾਲਾ ਬਾਂਗਰ ਅਤੇ ਕਲਾਨੌਰ ਦੀਆਂ ਮੰਡੀਆਂ ਦਾ ਦੌਰਾ ਕੀਤਾ। ਭਿਖਾਰੀ ਵਾਲ ਦੇ ਆੜਤੀਆਂ ਨੇ ਦੱਸਿਆ ਕਿ ਇਥੇ ਕੋਈ ਸਰਕਾਰੀ ਖਰੀਦ ਏਜੰਸੀਆਂ ਦਾ ਇੰਸਪੈਕਟਰ ਨਹੀਂ ਪਹੁੰਚਿਆ ਅਤੇ ਨਾ ਹੀ ਮੌਸਚਰ ਚੈੱਕ ਕਰਨ ਵਾਲੀ ਮਸ਼ੀਨ ਆਈ ਹੈ। ਕਈ ਥਾਂਵਾਂ ਤੇ ਬਾਰਦਾਨੇ ਦੀ ਕਮੀ ਹੈ। ਮੰਡੀਆਂ ਵਿੱਚ ਸਰਕਾਰੀ ਕੰਡੇ ਭੇਜੇ ਜਾਣੇ ਚਾਹੀਦੇ ਹਨ । ਆੜਤੀਆਂ ਨੇ ਦੱਸਿਆ ਕਿ ਲਿਫਟਿੰਗ ਦੀ ਸਮੱਸਿਆ ਆ ਰਹੀ ਹੈ। ਸੈ਼ਲਰਾ ਦੀ ਕੋਈ ਅਲਾਟਮੈਟ ਨਹੀਂ ਹੈ। ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਕਿਹਾ ਹੈ ਕਿ 17 ਮੌਸਚਰ ਵਾਲਾ ਝੋਨਾ 2320 ਤੋਂ ਘੱਟ ਨਾ ਖਰੀਦਿਆ ਪਰ ਕੁਝ ਥਾਵਾਂ ਤੇ ਅਜੇ ਵੀ 2150 ਰੁਪਏ ਨੂੰ ਖਰੀਦਿਆ ਜਾ ਰਿਹਾ ਹੈ । ਸਰਕਾਰੀ ਏਜੰਸੀਆਂ ਵੱਲੋਂ ਅਜੇ ਨਾਮਾਤਰ ਖਰੀਦ ਕੀਤੀ ਜਾ ਰਹੀ ਹੈ। ਮੰਡੀਆਂ ਵਿੱਚ ਝੋਨੇ ਦੇ ਅੰਬਾਰ ਲੱਗੇ ਹੋਏ ਹਨ। ਸਰਕਾਰ ਵੱਲੋਂ ਪਹਿਲੀ ਤਰੀਕ ਨੂੰ ਝੋਨੇ ਦੀ ਖਰੀਦ ਸ਼ੁਰੂ ਕਰਂਨੀ ਸੀ ਪਰ ਅੱਜ 20 ਤਰੀਕ ਹੋ ਚੁੱਕੀ ਹੈ ਪਰ ਕਿਸਾਨਾਂ ਦੀ ਫ਼ਸਲ ਨੂੰ ਕਿਸੇ ਤਣ ਪੱਤਣ ਲਾਉਣ ਦਾ ਕੋਈ ਉਪਰਾਲਾ ਨਹੀਂ ਕੀਤਾ ਗਿਆ। ਲਗਭਗ ਪਿਛਲੇ 20 ਸਾਲਾਂ ਵਿੱਚ ਪਹਿਲੀ ਵਾਰ ਕਿਸਾਨਾਂ ਨੂੰ ਇਸ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਹੈ। ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਸਰਕਾਰੀ ਅਦਾਰਿਆਂ ਨੂੰ ਮੰਡੀਆਂ ਵਿੱਚ ਭੇਜੇ ਤਾਂ ਕਿ ਕਿਸਾਨਾਂ ਦੀ ਫ਼ਸਲ
ਦੀ ਬਰਬਾਦ ਨਾ ਹੋਵੇ। ਕਿਸਾਨ ਮਾਰਕੀਟ ਕਮੇਟੀ ਦੇ ਸੈਕਟਰੀ ਨੂੰ ਮਿਲੇ ਅਤੇ ਮੰਡੀਆਂ ਵਿੱਚ ਕਿਸਾਨਾਂ ਨੂੰ ਆ ਰਹੀਆਂ ਸਮੱਸਿਆਵਾਂ ਤੋਂ ਜਾਣੂ ਕਰਾਇਆ।
ਅੱਜ ਦੀ ਇਸ ਕਾਰਵਾਈ ਵਿੱਚ ਹਰਜੀਤ ਸਿੰਘ ਕਾਹਲੋ , ਮਾਸਟਰ ਸਰਦੂਲ ਸਿੰਘ , ਅਸ਼ਵਨੀ ਕੁਮਾਰ ਲੱਖਣ ਕਲਾਂ, ਜਰਨੈਲ ਸਿੰਘ ਸਪਰਾਵਾਂ ਅਤੇ ਹੋਰ ਆਗੂ ਸ਼ਾਮਲ ਸਨ।