ਸੱਤ ਪੰਚਾਇਤ ਮੈਂਬਰਾਂ ਸਮੇਤ ਕਰਮਜੀਤ ਸਿੰਘ ਬਰਾੜ ਬਣੇ ਘਣੀਏ ਕੇ ਬਾਂਗਰ ਦੇ ਸਰਪੰਚ

ਬਟਾਲਾ ‌ 22 ਅਕਤੂਬਰ ( ਸੁਭਾਸ ਸਹਿਗਲ )
ਆਮ ਆਦਮੀ ਪਾਰਟੀ ਦੇ ਕਰਮਜੀਤ ਸਿੰਘ ਬਰਾੜ ਸਰਬਸੰਮਤੀ ਨਾਲ ਸੱਤੋ ਦੇ ਸੱਤੋ ਮੈਂਬਰਾਂ ਸਮੇਤ ਪਿੰਡ ਨਵਾਂ ਘਣੀਏ ਕੇ ਬਾਂਗਰ ਦੇ ਸਰਪੰਚ ਬਣੇ ਹਨ |ਜਾਣਕਾਰੀ ਦੇਂਦਿਆਂ ਨਵੇਂ ਬਣੇ ਸਰਪੰਚ ਕਰਮਜੀਤ ਸਿੰਘ ਬਰਾੜ ਨੇ ਕਿਹਾ ਕਿ ਮੈਂ ਪੰਜਾਬ ਪਨਸਪ ਦੇ ਚੇਅਰਮੈਨ, ਹਲਕਾ ਫਤਹਿਗੜ ਚੂੜੀਆਂ ਦੇ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂ ਦਾ ਧੰਨਵਾਦ ਕਰਦਾ ਹਾਂ, ਜਿਹਨਾਂ ਨੇ ਮੈਨੂੰ ਪਿੰਡ ਘਣੀਏ ਕੇ ਬਾਂਗਰ ਦੀ ਸਰਪੰਚ ਦੀ ਜਿੰਮੇਵਾਰੀ ਦੇ ਕਾਬੁਲ ਸਮਝਿਆ, ਇਸਤੋਂ ਇਲਾਵਾ ਸਮੂਹ ਘਣੀਏ ਕੇ ਬਾਂਗਰ ਦੇ ਮੋਹਤਬਰਾਂ ਜਿਹਨਾਂ ਵਿੱਚ ਸੋਸ਼ਲ ਮੀਡਿਆ ਦੇ ਇੰਚਾਰਜ ਬਿਕਰਮਜੀਤ ਸਿੰਘ ਸੇਰਾ ਤੇ ਉਸਦੇ ਸਾਥੀਆਂ ਬਹੁਤ ਮਿਹਨਤ ਕੀਤੀ ਤੇ ਸਰਬਸੰਮਤੀ ਨਾਲ ਸਮੁੱਚੀ ਪੰਚਾਇਤ ਚੁਣੀ ਗਈ | ਇਸ ਯੋਗਦਾਨ ਲਈ ਬਹੁਤ ਧੰਨਵਾਦੀ ਹਾਂ |
ਅੰਤ ਵਿੱਚ ਉਹਨਾਂ ਕਿਹਾ ਕਿ ਮੈਂ (ਕਰਮਜੀਤ ਸਿੰਘ ਬਰਾੜ )ਤੇ ਬਲਵਿੰਦਰ ਕੌਰ ,ਪਲਵਿੰਦਰ ਕੌਰ,ਬਲਦੀਪ ਕੌਰ,ਐੱਸ ਪੀ ਸਿੰਘ,ਬਰਨਾਰਡ ਮਸੀਹ,ਨਸੀਬ, ਥੋਮਸ ਮਸੀਹ ਭੱਟੀ, ਪੂਰਨ ਸਿੰਘ ਸੱਤ ਪੰਚਾਇਤ ਮੈਂਬਰਾਂ ਨਾਲ ਮਿਲਕੇ ਬਿਨਾ ਕਿਸੇ ਭੇਦਭਾਵ ਦੇ ਕੰਮ ਕਰਾਂਗੇ |ਇਸ ਮੌਕੇ ਪਨਸਪ ਦੇ ਚੇਅਰਮੈਨ ਤੇ ਹਲਕਾ ਇੰਚਾਰਜ ਫਤਹਿਗੜ ਚੂੜੀਆਂ ਦੇ ਇੰਚਾਰਜ ਬਲਬੀਰ ਸਿੰਘ ਪੰਨੂ ਨੇ ਵਿਸ਼ਵਾਸ ਦਿੱਤਾ ਕਿ ਉਹ ਪਿੰਡਾਂ ਦੇ ਵਿਕਾਸ਼ ਲਈ ਹਰ ਤਰਾਂ ਸਹਿਯੋਗ ਦੇਣਗੇ ਜਿਸ ਨਾਲ ਪਿੰਡਾਂ ਦੀ ਨੁਹਾਰ ਬਦਲੇਗੀ |ਇਸ ਮੌਕੇ ਜਰਨੈਲ ਸਿੰਘ ਰੰਧਾਵਾ, ਬਿਕਰਮਜੀਤ ਸਿੰਘ ਸੇਰਾ ਸੋਸ਼ਲ ਮੀਡੀਆ ਇੰਚਾਰਜ,ਪਲਵਿੰਦਰ ਸਿੰਘ ਇੰਸਪੈਕਟਰ,ਸੁਖਦੇਵ ਸਿੰਘ ਰੰਧਾਵਾ,ਸਰਾਫਿਨ,ਕੁਲਬੀਰ ਸਿੰਘ ਲਖਵਿੰਦਰ ਸਿੰਘ,ਰਣਜੀਤ ਸਿੰਘ, ਪ੍ਰਿੰਸ ਗਿੱਲ ਆਦਿ ਹਾਜਿਰ ਸਨ |
ਕੈਪਸ਼ਨ : ਪੰਜਾਬ ਪਨਸਪ ਦੇ ਚੇਅਰਮੈਨ ਬਲਬੀਰ ਸਿੰਘ ਪੰਨੂ ਨਾਲ ਨਵੇਂ ਬਣੇ ਸਰਪੰਚ ਕਰਮਜੀਤ ਸਿੰਘ ਬਰਾੜ, ਸੋਸ਼ਲ ਮੀਡਿਆ ਇੰਚਾਰਜ ਬਿਕਰਮਜੀਤ ਸਿੰਘ ਸੇਰਾ ਤੇ ਪੰਚਾਇਤ ਮੈਂਬਰ
ਤਸਵੀਰ :

Leave a Reply

Your email address will not be published. Required fields are marked *