News Riders TV : ਬੀਤੇ ਸੋਮਵਾਰ ਦੀ ਰਾਤ ਨੂੰ ਪਿੰਡ ਆਦਮਪੁਰ ਥਾਣਾ ਸਰਹਿੰਦ ਜਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਕਰੀਬ 10 ਗਊਆਂ ਨੂੰ ਗਊ ਮਾਸ ਦੇ ਸਾਮਗਲਰਾਂ ਵਲੋਂ ਸਰਹਿੰਦ ਨਹਿਰ ਦੇ ਕਿਨਾਰੇ ਤੇ ਕਤਲ ਕਰ ਦਿੱਤਾ ਗਿਆ ਸੀ ਜਿਸ ਦੇ ਸਬੰਧ ਵਿੱਚ ਅੱਜ ਸ਼੍ਰੀ ਹਿੰਦੂ ਤਖਤ ਮੁਖੀ ਸ਼੍ਰੀ ਬ੍ਰਹਮਾਨੰਦ ਗਿਰੀ ਜੀ ਮਹਾਰਾਜ ਦੀ ਹਦਾਇਤਾਂ ਦੇ ਅਨੁਸਾਰ ਸ਼੍ਰੀ ਹਿੰਦੂ ਤਖਤ ਭਾਰਤ ਯੁਵਾ ਮੋਰਚਾ ਸੂਬਾ ਪ੍ਰਧਾਨ ਪੰਡਿਤ ਪਵਨ ਭਨੋਟ ਵਲੋਂ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਜੋ ਸਰਹੰਦ ਨੇੜੇ ਗਊ ਹੱਤਿਆ ਕੀਤੀ ਗਈ ੳਹ ਬਹੁਤ ਹੀ ਦੁਖਦਾਈ ਘਟਨਾ ਹੈ ਇਸ ਤੇ ਸਰਕਾਰ ਨੂੰ ਸਖਤ ਤੋਂ ਸਖਤ ਐਕਸ਼ਨ ਲੈਣਾ ਚਾਹੀਦਾ ਹੈ ਅਤੇ ਦੋਸ਼ੀਆਂ ਨੂੰ ਫੜ ਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀਆਂ ਹੈ ਅਤੇ ਅਗਰ ਸਰਕਾਰ ਜਲਦ ਤੋਂ ਜਲਦ ਦੋਸ਼ੀਆਂ ਨੂੰ ਨਹੀਂ ਫੜਦੀ ਤੇ ਸ਼੍ਰੀ ਹਿੰਦੂ ਤਖਤ ਭਾਰਤ ਪੂਰੇ ਪੰਜਾਬ ਦੇ ਵਿੱਚ ਪ੍ਰਦਰਸ਼ਨ ਕਰੇਗੀ ਅਤੇ ਉਸ ਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਤੇ ਕੋਈ ਸਖਤ ਕਾਨੂੰਨ ਬਣਾਉਣ ਚਾਹੀਦਾ ਹੈ ਜਿਹੜੀ ਦੁਬਾਰਾ ਇਦਾਂ ਦੀ ਘਟਨਾ ਨਾ ਕਰ ਸਕੇ ਹੋ ਅਤੇ ਜਿਹੜਾ ਵੀ ਇਸ ਘਟਨਾ ਨੂੰ ਅੰਜਾਮ ਦਿੰਦਾ ਹੈ ਉਸ ਤੋਂ ਸਖਤ ਤੋਂ ਸਖਤ ਕਾਨੂੰਨ ਬਣਾ ਕੇ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।
ਸ਼੍ਰੀ ਹਿੰਦੂ ਤਖਤ ਭਾਰਤ ਵਲੋਂ ਗਊਆਂ ਦੇ ਕਤਲ ਕਰਨ ਸਬੰਧੀ ਜਤਾਇਆ ਰੋਸ:- ਪੰਡਿਤ ਪਵਨ ਭਨੋਟ
