ਸਿਵਲ ਸਰਜਨ ਦਫ਼ਤਰ ਗੁਰਦਾਸਪੁਰ ਵਿਖੇ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ ਗਿਆਵਿਸ਼ਵ ਤੰਬਾਕੂ ਰਹਿਤ ਦਿਵਸ ਦਾ ਮੁੱਖ ਥੀਮ ਅਸੀਂ ਭੋਜਨ ਚਾਹੁੰਦੇ ਹਾਂ ਤੰਬਾਕੂ ਨਹੀਂ ,ਰਮਨ ਬਹਿਲ
ਬਟਾਲਾ 02 ਜੂਨ – ( ਜ਼ਿਲ੍ਹਾ ਇੰਚਾਰਜ ਸੁਭਾਸ਼ ਸਹਿਗਲ,ਅਵਿਨਾਸ਼ ਸ਼ਰਮ )
ਦਫ਼ਤਰ ਸਿਵਲ ਸਰਜਨ ਗੁਰਦਾਸਪੁਰ ਵਿਖ਼ੇ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ ਗਿਆ ਇਸ ਵਿੱਚ ਮੁੱਖ ਮਹਿਮਾਨ ਵਜੋਂ ਸ਼੍ਰੀ ਰਮਨ ਬਹਿਲ ਚੇਅਰਮੈਨ ਹੈਲਥ ਕਾਰਪੋਰੇਸ਼ਨ ਪੰਜਾਬ ਸ਼ਾਮਿਲ ਹੋਏ|
ਇਸ ਮੌਕੇ ਸ਼੍ਰੀ ਰਮਨ ਬਹਿਲ ਨੇ ਸੰਬੋਧਨ ਕਰਦਿਆ ਦੱਸਿਆ ਕਿ ਵਿਸ਼ਵ ਤੰਬਾਕੂ ਰਹਿਤ ਦਿਵਸ ਦਾ ਮੁੱਖ ਥੀਮ “ਅਸੀਂ ਭੋਜਨ ਚਾਹੁੰਦੇ ਹਾਂ ਤੰਬਾਕੂ ਨਹੀਂ” ਇਸ ਲਈ ਸਾਨੂੰ ਆਪਣੀ ਜਿੰਦਗੀ ਵਿੱਚ ਤੰਬਾਕੂ ਸਬੰਧੀ ਚੀਜਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ, ਤੇ ਆਪਣੇ ਆਸ -ਪਾਸ ਰਹਿੰਦੇ ਲੋਕਾਂ ਨੂੰ ਵੀ ਇਸ ਦਾ ਸੇਵਨ ਨਾਂ ਕਰਨ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ ਕਿਉਂਕਿ ਤੰਬਾਕੂ ਦਾ ਸੇਵਨ ਕਰਨ ਨਾਲ ਸਿਹਤ ਤੇ ਬਹੁਤ ਹੀ ਮਾੜੇ ਪ੍ਰਭਾਵ ਪੈਂਦੇ ਹਨ| ਉਨ੍ਹਾਂ ਕਿਹਾ ਕਿ ਤੰਬਾਕੂਨੋਸ਼ੀ ਇਕ ਨਾਮੁਰਾਦ ਬਿਮਾਰੀ ਹੈ ਅਤੇ ਨੌਜਵਾਨ ਵਰਗ ਵਿਚ ਇਹ ਬੜੀ ਤੇਜ਼ੀ ਨਾਲ ਫੇਲ ਰਿਆ ਹੈ| ਉਨ੍ਹਾਂ ਕਿਹਾ ਕਿ ਇਹ ਆਦਤ ਅੱਗੇ ਵੱਧ ਕਿ ਹੋਰ ਨਸ਼ਿਆਂ ਵੱਲ ਲੈ ਜਾਂਦੀ ਹੈ ਅਤੇ ਲੋੜ ਹੈ ਕਿ ਵੱਧ ਤੋਂ ਵੱਧ ਲੋਕਾਂ ਵਿਚ ਜਾਗਰੂਕਤਾ ਵਧਾਈ ਜਾਵੀਂ ਤਾਂ ਜੋ ਤੰਬਾਕੂ ਕਾਰਨ ਓਰਲ ਕੈਂਸਰ, ਫੇਫੜਿਆ ਦਾ ਕੈਂਸਰ ਤੇ ਹੋਰ ਸਾਹ ਦੀਆਂ ਬਿਮਾਰੀਆਂ ਤੋਂ ਆਮ ਲੋਕਾਂ ਨੂੰ ਬਚਾਇਆ ਜਾ ਸਕੇ| ਇਸ ਮੌਕੇ ਡਾ ਜਯੋਤੀ ਰੰਧਾਵਾ ਡੀ ਅੱਡੀਕਸ਼ਨ ਕਾਉੰਸੈੱਲਰ ਵੱਲੋਂ ਵੀ ਤੰਬਾਕੂਨੋਸ਼ੀ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ|
ਇਸ ਸਮੇਂ ਸਹਾ : ਸਿਵਲ ਸਰਜਨ ਭਾਰਤ ਭੂਸ਼ਣ, ਡੀ. ਐਮ. ਸੀ. ਡਾ. ਰੋਮੀ ਰਾਜਾ, ਡੀ. ਡੀ. ਐਮ. ਓ. ਡਾ. ਸ਼ੈਲਾ ਮਹਿਤਾ,ਐਸ. ਐਮ. ਓ. ਡਾ. ਚੇਤਨਾ, ਡਾ. ਤੇਜਿੰਦਰ ਕੌਰ, ਡੀ. ਐਚ. ਓ.ਡੀ. ਐਚ. ਓ. ਡਾ. ਅਰਵਿੰਦ ਮਹਾਜਨ , ਡੀ. ਆਈ. ਓ. ਅਰਵਿੰਦ ਮਨਚੰਦਾ, ਡੀ. ਟੀਂ. ਓ. ਡਾ. ਰਮੇਸ਼ ਅਤਰੀ,ਡੀ. ਐਫ. ਓ. ਡਾ. ਤੇਜਿੰਦਰ ਕੌਰ, ਸ਼੍ਰੀਮਤੀ ਗੁਰਵਿੰਦਰ ਕੌਰ ਮਾਸ ਮੀਡੀਆ ਅਫ਼ਸਰ, ਸੰਦੀਪ ਕੌਰ ਬੀ ਈ. ਈ, ਸ਼੍ਰੀਮਤੀ ਜੋਤੀ ਰੰਧਾਵਾ ਕੌਂਸਲਰ, ਸ਼੍ਰੀ. ਰਛਪਾਲ ਸਿੰਘ ਸਹਾ : ਮਲੇਰੀਆਂ ਅਫ਼ਸਰ, ਸ਼੍ਰੀ ਸ਼ਿਵ ਚਰਨ ਸਹਾ : ਮਲੇਰੀਆਂ ਅਫ਼ਸਰ, ਸ੍ਰ. ਜੋਬਨਪ੍ਰੀਤ ਸਿੰਘ ਐਚ. ਆਈ,ਹਰਪ੍ਰੀਤ ਸਿੰਘ ਰੰਧਾਵਾ ਐਚ. ਆਈ, ਹਰਚਰਨ ਸਿੰਘ, ਜੁਗਲ ਕਿਸ਼ੋਰ ਤੇ ਹੋਰ ਸਿਹਤ ਕਰਮਚਾਰੀ ਹਾਜ਼ਰ ਸਨ l