ਪਠਾਨਕੋਟ ( ਜ਼ਿਲ੍ਹਾ ਇੰਚਾਰਜ ਸੁਭਾਸ਼ ਸਹਿਗਲ ਅਵਿਨਾਸ਼ ਸ਼ਰਮਾ ) ਐਸ ਐਮ ਓ ਘਰੋਟਾ ਡਾਕਟਰ ਸ਼ੈਲੀ ਬਾਜਵਾ ਦੇ ਦਿਸ਼ਾ ਨਿਰਦੇਸ਼ ਤੇ ਹੈਲਥ ਐਂਡ ਵੈਲਨੈਸ ਸੈਂਟਰ ਬਾਹਠ ਸਾਹਿਬ ਵਿਖੇ ਡਾ ਸ਼ਿਲਪਾ ਗੁਪਤਾ ਦੀ ਅਗਵਾਈ ਹੇਠ ਵਿਸ਼ਵ ਬਾਈ ਸਾਈਕਲ ਦਿਵਸ ਮਨਾਇਆ ਗਿਆ। ਜਿਸ ਵਿਚ ਆਏ ਲੋਕਾਂ ਨੂੰ ਜਾਣਕਾਰੀ ਦਿੰਦੇ ਹੋਏ ਹੈਲਥ ਵਰਕਰ ਸੁਖਦੇਵ ਸਿੰਘ ਨੇ ਦੱਸਿਆ ਕਿ ਸਾਨੂੰ ਆਪਣੇ ਰੋਜ਼ ਮਰਰਾ ਦੇ ਕੰਮਾਂ ਲਈ ਆਧੁਨਿਕ ਸਾਧਨਾਂ ਦੀ ਬਜਾਏ ਸਾਈਕਲ ਦੀ ਵਰਤੋਂ ਕਰਨੀ ਚਾਹੀਦੀ ਹੈ। ਅਜਿਹਾ ਕਰਕੇ ਅਸੀਂ ਇਕ ਪਾਸੇ ਜਿੱਥੇ ਆਪਣੇ ਸਰੀਰ ਦੀ ਕਸਰਤ ਕਰਕੇ ਇਸਨੂੰ ਤੰਦਰੁਸਤ ਰੱਖ ਸਕਦੇ ਹਾਂ ੳਥੇ ਹੀ ਆਧੁਨਿਕ ਮਸ਼ੀਨੀਕਰਨ ਦੀ ਵਰਤੋਂ ਘੱਟ ਕਰਕੇ ਆਪਣੇ ਵਾਤਾਵਰਣ ਦੇ ਹਵਾ ਪਾਣੀ ਨੂੰ ਸਾਫ ਸੁਥਰਾ ਰੱਖਣ ਵਿਚ ਆਪਣਾ ਵਡਮੁੱਲਾ ਯੋਗਦਾਨ ਪਾ ਸਕਦੇ ਹਾਂ। ਇਸ ਮੌਕੇ ਤੇ ਐਲ ਐਚ ਵੀ ਹਰਵੀਰ ਕੌਰ, ਏ ਐਨ ਐਮ ਮਨਪ੍ਰੀਤ ਅਤੇ ਆਸ਼ਾ ਵਰਕਰ ਸੁਸ਼ਮਾ ਦੇਵੀ ਹਾਜ਼ਰ ਸਨ।
ਹੈਲਥ ਐਂਡ ਵੈਲਨੈਸ ਸੈਂਟਰ ਬਾਹਠ ਸਾਹਿਬ ਵਿਖੇ ਵਿਸ਼ਵ ਬਾਈ ਸਾਈਕਲ ਦਿਵਸ ਮਨਾਇਆ ਗਿਆ
