ਪਠਾਨਕੋਟ 3 ਜੂਨ ( ਜ਼ਿਲ੍ਹਾ ਇੰਚਾਰਜ ਸੁਭਾਸ਼ ਸਹਿਗਲ, ਅਵਿਨਾਸ਼ ਸ਼ਰਮਾ) ਪੰਜਾਬ ਸਰਕਾਰ ਵੱਲੋਂ 3 ਜੂਨ ਨੂੰ ਬਾਈਸਾਈਕਲ ਦਿਵਸ ਮੌਕੇ ਸਾਈਕਲ ਫਾਰ ਹੈਲਥ ਦੇ ਥੀਮ ਤਹਿਤ ਸਾਈਕਲ ਰੈਲੀ ਕਰਨ ਦੇ ਹੁਕਮਾਂ ਅਨੁਸਾਰ ਅਤੇ ਸਿਵਲ ਸਰਜਨ ਪਠਾਨਕੋਟ ਡਾਕਟਰ ਅਦਿੱਤੀ ਸਲਾਰੀਆ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐਸ ਐਮ ਓ ਘਰੋਟਾ ਡਾਕਟਰ ਸ਼ੈਲੀ ਬਾਜਵਾ ਦੀ ਅਗਵਾਈ ਹੇਠ ਵਿਸ਼ਵ ਬਾਈ ਸਾਈਕਲ ਦਿਵਸ ਮਨਾਇਆ ਗਿਆ। ਜਿਸ ਵਿਚ ਆਏ ਲੋਕਾਂ ਨੂੰ ਜਾਣਕਾਰੀ ਦਿੰਦੇ ਹੋਏ ਐਸ ਐਮ ਓ ਨੇ ਦੱਸਿਆ ਕਿ ਸਾਨੂੰ ਆਪਣੇ ਰੋਜ਼ਾਨਾ ਦੇ ਕੰਮਾਂ ਲਈ ਆਧੁਨਿਕ ਸਾਧਨਾਂ ਦੀ ਬਜਾਏ ਸਾਈਕਲ ਦੀ ਵਰਤੋਂ ਕਰਨੀ ਚਾਹੀਦੀ ਹੈ। ਅਜਿਹਾ ਕਰਕੇ ਅਸੀਂ ਇਕ ਪਾਸੇ ਜਿੱਥੇ ਆਪਣੇ ਸਰੀਰ ਦੀ ਕਸਰਤ ਕਰਕੇ ਇਸਨੂੰ ਤੰਦਰੁਸਤ ਰੱਖ ਸਕਦੇ ਹਾਂ ੳਥੇ ਹੀ ਆਧੁਨਿਕ ਮਸ਼ੀਨੀਕਰਨ ਦੀ ਵਰਤੋਂ ਘੱਟ ਕਰਕੇ ਆਪਣੇ ਵਾਤਾਵਰਣ ਅਤੇ ਹਵਾ ਪਾਣੀ ਨੂੰ ਸਾਫ ਸੁਥਰਾ ਰੱਖਣ ਵਿਚ ਆਪਣਾ ਵਡਮੁੱਲਾ ਯੋਗਦਾਨ ਪਾ ਸਕਦੇ ਹਾਂ ।ਇਸ ਤਰ੍ਹਾਂ ਅਸੀਂ ਬੀਪੀ ਸ਼ੂਗਰ ਵਰਗੇ ਰੋਗਾਂ ਤੋਂ ਛੁਟਕਾਰਾ ਪਾਉਣ ਦੇ ਨਾਲ ਬੀਮਾਰੀਆ ਤੋਂ ਰਹਿਤ ਰਹਿ ਸਕਦੇ ਹਾਂ।ਇਸ ਮੌਕੇ ਉਨ੍ਹਾਂ ਨਾਲ ਡਾ ਸੰਦੀਪ ਕੁਮਾਰ, ਡਾ ਰੋਹਿਤ ਮਹਾਜਨ, ਡਾ ਸਾਹਿਲ ਕੁਮਾਰ, ਜਤਿੰਦਰ ਕੁਮਾਰ ਚੀਫ ਫਾਰਮੇਸੀ ਅਫ਼ਸਰ,ਸਰਿਸਟਾ ਦੇਵੀ ਐਲ ਐਚ ਵੀ, ਸੁਖਵਿੰਦਰ ਸਿੰਘ, ਕਵਲਪ੍ਰੀਤ ਸਿੰਘ, ਹਰਪ੍ਰੀਤ ਪਾਲ ਮਲਟੀਪਰਪਜ ਹੈਲਥ ਵਰਕਰ ਮੇਲ ਅਤੇ ਪਿੰਡ ਘਰੋਟਾ ਦੇ ਵਸਨੀਕ ਹਾਜ਼ਰ ਸਨ।
ਸਾਈਕਲ ਫਾਰ ਹੈਲਥ ਦੇ ਥੀਮ ਤਹਿਤ ਸੀ ਐਚ ਸੀ ਘਰੋਟਾ ਵਿਖੇ ਸਾਈਕਲ ਦਿਵਸ ਮਨਾਇਆ ਗਿਆ ਸਾਈਕਲ ਚਲਾ ਕੇ ਕਸਰਤ ਤਾਂ ਹੁੰਦੀ ਹੈ ਪਰ ਇਸ ਨਾਲ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਆਪਣਾ ਯੋਗਦਾਨ ਪਾਇਆ ਜਾ ਸਕਦਾ ਹੈ:–ਡਾ ਸ਼ੈਲੀ ਬਾਜਵਾ
