ਜਿਲ੍ਹਾ ਜਲੰਧਰ (ਦਿਹਾਤੀ) ਦੇ ਥਾਣਾ ਲੋਹੀਆ ਦੀ ਪੁਲਿਸ ਪਾਰਟੀ ਵੱਲੋ 01 ਪੀ.ੳ ਨੂੰ ਵੱਖ-ਵੱਖ ਮੁਕੱਦਮਿਆ ਵਿੱਚ ਜੇਰੇ ਧਾਰਾ 299 CrPc ਤਹਿਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।

ਜਲੰਧਰ ਦਿਹਾਤੀ ਲੋਹੀਆ (ਜਸਕੀਰਤ ਰਾਜਾ)
ਸ੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ-ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਨਸ਼ਾ ਤਸਕਰਾਂ ਅਤੇ ਭਗੌੜਿਆ ਖਿਲਾਫ ਚਲਾਈ ਗਈ ਵਿਸ਼ੇਸ ਮੁਹਿੰਮ ਤਹਿਤ ਸ੍ਰੀ ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐਸ. ਪੁਲਿਸ ਕਪਤਾਨ, (ਤਵਤੀਸ਼) ਜਲੰਧਰ ਦਿਹਾਤੀ ਅਤੇ ਸ੍ਰੀ ਹਰਜੀਤ ਸਿੰਘ ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਥਾਨਿਕ ਕਮ ਸਬ ਡਵੀਜਨ ਸ਼ਾਹਕੋਟ ਦੀ ਅਗਵਾਈ ਹੇਠ ਸਬ ਇੰਸਪੈਕਟਰ ਯਾਦਵਿੰਦਰ ਸਿੰਘ ਮੁੱਖ ਅਫਸਰ ਥਾਣਾ ਲੋਹੀਆ ਦੀ ਪੁਲਿਸ ਪਾਰਟੀ ਨੇ 01 ਪੀ.ੳ (ਭਗੜਾ) ਨੂੰ ਵੱਖ-ਵੱਖ ਮੁਕਦਮਿਆ ਵਿੱਚ ਜੇਰੇ ਧਾਰਾ 299 CrPc ਤਹਿਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਹਰਜੀਤ ਸਿੰਘ ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਥਾਨਿਕ ਕਮ ਸਬ ਡਵੀਜਨ ਸ਼ਾਹਕੋਟ ਜਲੰਧਰ ਦਿਹਾਤੀ ਜੀ ਨੇ ਦੱਸਿਆਂ ਕਿ ਮਿਤੀ 17.06.2023 ਨੂੰ ਐਸ.ਆਈ ਗੋਵਿੰਦਰ ਸਿੰਘ ਥਾਣਾ ਲੋਹੀਆ ਨੇ ਸਮੇਤ ਪੁਲਿਸ ਪਾਰਟੀ ਦੇ ਮੁਕੱਦਮਾ ਨੰਬਰ 111 ਮਿਤੀ 28,10,2018 ਜੁਰਮ 458,380,411,120-B PC ਥਾਣਾ ਲੋਹੀਆ ਦੇ ਭਗੜੇ ਦੋਸ਼ੀ ਸੁਖਜਿੰਦਰ ਸਿੰਘ ਉਰਫ ਗੰਗੂ ਪੁੱਤਰ ਚੰਬਾ ਸਿੰਘ ਵਾਸੀ ਵਾੜਾ ਕਿਸ਼ਨਪੁਰਾ ਥਾਣਾ ਕੋਟਭਾਈ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੂੰ ਗ੍ਰਿਫਤਾਰ ਕੀਤਾ ਹੈ।ਜਿਸ ਨੂੰ ਮਾਨਯੋਗ ਅਦਾਲਤ ਮਿਸ ਖੁਸ਼ਦੀਪ ਕੌਰ IMIC ਨਕੋਦਰ ਵਲੋਂ ਮਿਤੀ 27,02,2023 ਨੂੰ ਭਗੌੜਾ ਕਰਾਰ ਦਿਤਾ ਗਿਆ ਸੀ ਅਤੇ ਮੁਕਦਮਾ ਨੰਬਰ 116 ਮਿਤੀ 06.11.2018 ਜੁਰਮ 399,402 (PC,15/18/21-61-85 NDPS ACT ਥਾਣਾ ਲੋਹੀਆ ਵਿੱਚ ਦੋਸ਼ੀ ਸੁਖਜਿੰਦਰ ਸਿੰਘ ਉਰਫ ਗੰਗੂ ਉਕਤ ਨੂੰ ਬਾ ਅਦਾਲਤ ਸ੍ਰੀ ਯੁਗਤੀ ਗੋਇਲ ਅਡੀਸ਼ਨ ਸ਼ੈਸ਼ਨ ਜੱਜ ਜਲੰਧਰ ਵੱਲੋਂ ਮਿਤੀ 01.07.2023 ਦੇ ਅਰੈਸਟ ਵਾਰੰਟ ਜਾਰੀ ਹੋਏ ਹਨ।ਜਿਸ ਨੂੰ ਅੱਜ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ ਅਤੇ ਦੋਸ਼ੀ ਸੁਖਜਿੰਦਰ ਸਿੰਘ ਉਰਫ ਗੰਗੂ ਉਕਤ ਜੋ ਮੁਕਦਮਾ ਨੰਬਰ 6, ਮਿਤੀ 06.11.2018 ਜੁਰਮ 3798,201,34 IPC ਥਾਣਾ ਫਤਿਹਗੜ ਜਿਲ੍ਹਾ ਮੋਗਾ ਅਤੇ ਮੁਕੱਦਮਾ ਨੰਬਰ 61 ਮਿਤੀ 24.11.2019 ਜੁਰਮ 420,4898,4896,4890,34 IPC ਥਾਣਾ ਫਤਿਹਗੜ ਜਿਲ੍ਹਾ ਮੋਗਾ ਵਿਚ ਮਿਤੀ 14,11,2022 ਨੂੰ ਬਾ ਅਦਾਲਤ ਸ੍ਰੀ ਹਰਜੀਤ ਸਿੰਘ ਅਡੀਸ਼ਨ ਸ਼ੈਸ਼ਨ ਜੱਜ ਮੋਗਾ ਵੱਲੋਂ ਪੀ.ੳ ਕਰਾਰ ਦਿਤਾ ਗਿਆ ਹੈ।

ਪੀ.ੳ ਦੋਸ਼ੀ ਦੇ ਖਿਲਾਫ ਹੇਠ ਲਿਖੇ ਮੁਕੱਦਮੇ ਦਰਜ ਰਜਿਸਟਰ ਹਨ:- 05

1.ਮੁਕੱਦਮਾ ਨੰਬਰ 111 ਮਿਤੀ 28.10.2018 ਜੁਰਮ 458,380,411,1208 PC ਥਾਣਾ ਲੋਹੀਆ (ਪੀ.ੳ 27.02.23)

2. ਮੁਕਦਮਾ ਨੰਬਰ 116 ਮਿਤੀ 06,11.2018 ਜੁਰਮ 399,402 IPC,15/18/21-61-85 NDPS ACT ਥਾਣਾ ਲੋਹੀਆ (ਅਰੈਸਟ ਵਾਰੰਟ ਮਿਤੀ 01.07.23) (ਪੀ.ੳ 14.11.22)

3.ਮੁਕਦਮਾ ਨੰਬਰ 60 ਮਿਤੀ (6.11.2018 ਜੁਰਮ 3798,201,34 IPC ਥਾਣਾ ਫਤਿਹਗੜ ਜਿਲ੍ਹਾ ਮੋਗਾ (ਪੀ.ੳ 14.11.22)

4.ਮੁਕੱਦਮਾ ਨੰਬਰ 61 ਮਿਤੀ 24.11.2019 ਜੁਰਮ 420,4898,489C,4890,34 IPC ਥਾਣਾ ਫਤਿਹਗਡ਼ ਜਿਲ੍ਹਾ ਮੋਗਾ (ਪੀ.ੳ 14.11.22)

5 ਮੁਕਦਮਾ ਨੰਬਰ 113 ਮਿਤੀ 11.08.2020 ਜੁਰਮ 25-54-59 ਆਰਮ ਐਕਟ ਥਾਣਾ ਸਿਧਵਾ ਬੇਟ ਜਗਰਾਉਂ

Leave a Reply

Your email address will not be published. Required fields are marked *