ਖੇਡਾਂ ਵਤਨ ਪੰਜਾਬ ਦੀਆਂ ਚ ਜ਼ਿਲ੍ਹਾ ਗੁਰਦਾਸਪੁਰ ਗਤਕਾ ਐਸੋਸੀਏਸ਼ਨ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਬਟਾਲਾ 3 ਅਕਤੂਬਰ ( ਸੁਭਾਸ ਸਹਿਗਲ,ਰਾਘਵ ਸਹਿਗਲ)
ਮੁੱਖ ਮੰਤਰੀ ਭਗਵੰਤ ਮਾਨ ਦੀ ਰਹਿਨੁਮਾਈ ਹੇਠ ਸੂਬਾ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਗਈਆਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਜਿਲਾ ਗੁਰਦਾਸਪੁਰ ਗਤਕਾ ਐਸੋਸੀਏਸ਼ਨ ਦੇ ਗਤਕਾ ਖਿਡਾਰੀਆਂ ਵੱਲੋਂ ਚੰਗਾ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ਪ੍ਰਾਪਤ ਕੀਤੇ ਗਏ ਹਨ। ਜ਼ਿਲਾ ਗੁਰਦਾਸਪੁਰ ਗਤਕਾ ਐਸੋਸੀਏਸ਼ਨ ਦੇ ਪ੍ਰਧਾਨ ਕਮ ਚੇਅਰਮੈਨ ਰਵਿੰਦਰ ਸਿੰਘ ਮਠਾਰੂ ਅਤੇ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਅਤੇ ਗਤਕੇ ਦੇ ਸੀਨੀਅਰ ਕੋਚ ਜੋਧਵੀਰ ਸਿੰਘ ਤੋਂ ਇਲਾਵਾ ਐਸੋਸੀਏਸ਼ਨ ਦੇ ਹੋਰ ਅਹੁਦੇਦਾਰਾਂ ਤੇ ਮੈਂਬਰਾਂ ਦੇ ਯਤਨਾਂ ਸਦਕਾ ਗਤਕਾ ਖਿਡਾਰੀਆਂ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਵੱਧ ਚੜ ਕੇ ਮੱਲਾਂ ਮਾਰੀਆਂ ਗਈਆਂ ਹਨ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਕਮ ਚੇਅਰਮੈਨ ਰਵਿੰਦਰ ਸਿੰਘ ਮਠਾਰੂ ਅਤੇ ਜਨਰਲ ਸੈਕਟਰੀ ਜੋਧਵੀਰ ਸਿੰਘ ਨੇ ਦੱਸਿਆ ਕਿ ਅੰਡਰ 17 ਸਾਲ ਦੇ ਵਿੱਚ ਅਭੀਜੀਤ ਸਿੰਘ, ਪ੍ਰਿਤਪਾਲ ਸਿੰਘ, ਅਮਿਤਪਾਲ ਸਿੰਘ, ਸਿਮਰਨਜੀਤ ਸਿੰਘ, ਮਨਜੀਤ ਸਿੰਘ, ਦਰਸ਼ਨੀਤ ਸਿੰਘ, ਸੁਖਜੀਤ ਸਿੰਘ, ਆਕਰਸ਼ ਪ੍ਰੀਤ ਸਿੰਘ, ਆਦਿ ਵੱਲੋਂ ਪ੍ਰਦਰਸ਼ਨੀ ਸ਼ਾਸਤਰ ਦੇ ਵਿੱਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਕੇ ਗੋਲਡ ਮੈਡਲ ਪ੍ਰਾਪਤ ਕੀਤੇ ਗਏ ਹਨ। ਐਸੋਸੀਏਸ਼ਨ ਦੇ ਪ੍ਰਧਾਨ ਕਮ ਚੇਅਰਮੈਨ ਰਵਿੰਦਰ ਸਿੰਘ ਮਠਾਰੂ ਅਤੇ ਜਨਰਲ ਸਕੱਤਰ ਜੋਧਵੀਰ ਸਿੰਘ ਨੇ ਦੱਸਿਆ ਕਿ ਇਸੇ ਤਰ੍ਹਾਂ ਅੰਡਰ 14 ਸਾਲ ਲੜਕਿਆਂ ਦੇ ਵਿੱਚ ਨਵਜੀਤ ਸਿੰਘ, ਗੁਰਪ੍ਰੀਤ ਸਿੰਘ, ਅਰਸ਼ਪ੍ਰੀਤ ਸਿੰਘ, ਏਕਮਜੋਤ ਸਿੰਘ, ਅਰਮਾਨ ਦੀਪ ਸਿੰਘ, ਹਰਜੋਤ ਸਿੰਘ, ਰਘੂਵੀਰ ਸਿੰਘ , ਕਮਲਨੈਣ ਸਿੰਘ, ਪ੍ਰਭਕੀਰਤ ਸਿੰਘ, ਸੰਦੀਪ ਸਿੰਘ, ਇੰਦਰਪ੍ਰੀਤ ਸਿੰਘ, ਸੁਰਜੀਤ ਸਿੰਘ ਆਦਿ ਨੇ ਚੰਗੀ ਖੇਡ ਦਾ ਪ੍ਰਦਰਸ਼ਨ ਕਰਕੇ ਡੈਮੋ ਮੁਕਾਬਲੇ ਵਿੱਚ ਗੋਲਡ ਮੈਡਲ ਪ੍ਰਾਪਤ ਕੀਤੇ ਹਨ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਲੜਕੀਆਂ ਦੇ ਵਿੱਚ ਜਸਮੀਤ ਕੌਰ, ਏਜਲ ਕੌਰ, ਸੁਮਨਦੀਪ ਕੌਰ, ਰਜਵੰਤ ਕੌਰ ਵੱਲੋਂ ਵੀ ਗੋਲਡ ਮੈਡਲ ਪ੍ਰਾਪਤ ਕਰਕੇ ਆਪਣੇ ਮਾਤਾ ਪਿਤਾ ਅਤੇ ਜਿਲਾ ਗੁਰਦਾਸਪੁਰ ਗਤਕਾ ਐਸੋਸੀਏਸ਼ਨ ਦਾ ਨਾਮ ਰੋਸ਼ਨ ਕੀਤਾ ਗਿਆ ਹੈ। ਅੱਵਲ ਆਏ ਇਹਨਾਂ ਗਤਕਾ ਖਿਡਾਰੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਨ ਦੇ ਲਈ ਮੁੱਖ ਮਹਿਮਾਨ ਵਜੋਂ ਗੁਰਦੁਆਰਾ ਗੁਰੂ ਨਾਨਕ ਨਗਰ ਸਾਹਿਬ ਦੇ ਪ੍ਰਧਾਨ ਅਤੇ ਸਮਾਜ ਸੇਵੀ ਸ਼ਖਸ਼ੀਅਤ ਐਡਵੋਕੇਟ ਨਰੋਤਮ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ। ਜਦਕਿ ਜਿਲ੍ਹਾ ਗੁਰਦਾਸਪੁਰ ਗਤਕਾ ਐਸੋਸੀਏਸ਼ਨ ਦੇ ਪ੍ਰਧਾਨ ਕਮ ਚੇਅਰਮੈਨ ਰਵਿੰਦਰ ਸਿੰਘ ਮਠਾਰੂ , ਐਸੋਸੀਏਸ਼ਨ ਦੇ ਜਨਰਲ ਸਕੱਤਰ ਤੇ ਸੀਨੀਅਰ ਕੋਚ ਜੋਧਵੀਰ ਸਿੰਘ, ਤੇਜਪਾਲ ਸਿੰਘ ਪਾਲ ਆਟੋ, ਰਜਿੰਦਰ ਸਿੰਘ ਹੈਪੀ , ਹਰਵਿੰਦਰ ਸਿੰਘ ਟਿੰਕੂ, ਇੰਦਰਪ੍ਰੀਤ ਸਿੰਘ ਰਿੱਕੀ, ਗਗਨਦੀਪ ਸਿੰਘ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਦਇਆ ਸਿੰਘ ਅਤੇ ਹੋਰ ਮੈਂਬਰਾਂ ਵੱਲੋਂ ਗਤਕਾ ਖਿਡਾਰੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਦਿਆਂ ਜਿੱਥੇ ਮੁਬਾਰਕਬਾਦ ਦਿੱਤੀ ਗਈ, ਉੱਥੇ ਨਾਲ ਹੀ ਬੱਚਿਆਂ ਦੇ ਉਜਵ ਭਵਿੱਖ ਦੀ ਕਾਮਨਾ ਵੀ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਐਡਵੋਕੇਟ ਨਰੋਤਮ ਸਿੰਘ ਨੇ ਕਿਹਾ ਕਿ ਜਿਲਾ ਗੁਰਦਾਸਪੁਰ ਗਤਕਾ ਐਸੋਸੀਏਸ਼ਨ ਵੱਲੋਂ ਬੱਚਿਆਂ ਨੂੰ ਖੇਡਾਂ ਦੇ ਨਾਲ ਜੋੜਨਾ ਬਹੁਤ ਹੀ ਉੱਤਮ ਕਾਰਜ ਹੈ, ਜਦ ਕਿ ਅੱਜ ਮੁੰਡੇ ਅਤੇ ਕੁੜੀਆਂ ਗਤਕਾ ਖੇਡ ਦੇ ਵਿੱਚ ਅੱਗੇ ਵਧ ਕੇ ਮੱਲਾਂ ਮਾਰ ਰਹੇ ਹਨ। ਉਹਨਾਂ ਕਿਹਾ ਕਿ ਜਿਲਾ ਗੁਰਦਾਸਪੁਰ ਗਤਕਾ ਐਸੋਸੀਏਸ਼ਨ ਦਾ ਹਰ ਪ੍ਰਕਾਰ ਦੇ ਨਾਲ ਸਾਥ ਦਿੱਤਾ ਜਾਵੇਗਾ, ਤਾਂ ਜੋ ਗਤਕਾ ਖੇਡ ਨੂੰ ਹੋਰ ਪ੍ਰਫੁੱਲਿਤ ਕੀਤਾ ਜਾ ਸਕੇ । ਇਸ ਮੌਕੇ ਹੋਰ ਵੀ ਮੈਂਬਰ ਅਤੇ ਬੱਚਿਆਂ ਦੇ ਮਾਤਾ ਪਿਤਾ ਹਾਜ਼ਰ ਸਨ।

ਕੈਪਸ਼ਨ…..
ਖੇਡਾਂ ਵਤਨ ਪੰਜਾਬ ਦੀਆਂ ਅਵਲ ਆਏ ਖਿਡਾਰੀਆਂ ਨੂੰ ਸਨਮਾਨਿਤ ਕਰਦੇ ਹੋਏ ਐਡਵੋਕੇਟ ਨਰੋਤਮ ਸਿੰਘ, ਪ੍ਰਧਾਨ ਰਵਿੰਦਰ ਸਿੰਘ ਮਠਾਰੂ, ਕੋਚ ਜੋਧਵੀਰ ਸਿੰਘ ਤੇ ਹੋਰ ਮੈਂਬਰ।

Leave a Reply

Your email address will not be published. Required fields are marked *