ਚੇਅਰਮੈਨ ਸੁਦਰਸ਼ਨ ਸਿੰਘ। ਸੁਰਿੰਦਰ ਖੋਸਲਾ :- ਕਿਲਾ ਲਾਲ ਸਿੰਘ। ਨਸ਼ੇ ਦੇ ਖਿਲਾਫ ਕੰਮ ਕਰ ਰਹੀ ਸਰਵ ਸ਼ਕਤੀ ਸੈਨਾ ਗੈਰ ਰਾਜਨੀਤਕ ਸੰਗਠਨ ਦੇ ਰਾਸ਼ਟਰੀ ਪ੍ਰਧਾਨ ਨੀਰਜ ਸੇਠੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੰਗਠਨ ਵੱਲੋਂ ਨੌਜਵਾਨਾਂ ਨੂੰ ਨਸ਼ੇ ਤੋਂ ਮੁਕਤ ਕਰਵਾਉਣ ਲਈ ਨਸ਼ਾ ਮੁਕਤ ਪੰਜਾਬ ਦੀ ਇਕ ਮੁਹਿਮ ਚਲਾਈ ਜਾ ਰਹੀ ਹੈ। ਜਿਸ ਸੰਬੰਧੀ ਇਕ ਅਹਿਮ ਮੀਟਿੰਗ ਪੰਜਾਬ ਦੇ ਚੇਅਰਮੈਨ ਡਾਕਟਰ ਸੁਦਰਸ਼ਨ ਸਿੰਘ ਅਤੇ ਸੂਬਾ ਮਹਿਲਾ ਵਿੰਗ ਦੀ ਪ੍ਰਧਾਨ ਰਾਣੀ ਚੌਹਾਨ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੇਅਰਮੈਨ ਡਾਕਟਰ ਸੁਦਰਸ਼ਨ ਸਿੰਘ, ਪੰਜਾਬ ਪ੍ਰਧਾਨ ਵਿਜੇ ਤ੍ਰੇਹਨ, ਸੀਨਿਅਰ ਮੀਤ ਪ੍ਰਧਾਨ ਪੰਜਾਬ ਅਰੁਣ ਕੁਮਾਰ ਸੋਨੀ ਨੇ ਸਾਂਝੇ ਤੌਰ ਤੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਵਿਚ ਨਸ਼ੇ ਦਾ ਛੇਵਾਂ ਦਰਿਆ ਵੱਗ ਰਿਹਾ ਹੈ। ਜਿਸ ਦੀ ਵਜਾ ਨਾਲ ਵੱਡੀ ਗਿਣਤੀ ਚ ਨੌਜਵਾਨ ਇਸ ਨਸ਼ੇ ਦੀ ਦਲਦਲ ਵਿੱਚ ਫਸ ਚੁੱਕੇ ਹਨ। ਉਨਾਂ ਕਿਹਾ ਕਿ ਇਸ ਨਸ਼ੇ ਨੇ ਹੁਣ ਤਕ ਅਨੇਕਾਂ ਘਰਾਂ ਦੇ ਚਿਰਾਗ ਬੁਝਾ ਦਿੱਤੇ ਹਨ। ਅਨੇਕਾਂ ਮਾਵਾਂ ਦੀਆਂ ਗੋਦੀਆਂ ਸੁੱਨੀਆਂ ਤੇ ਅਨੇਕਾਂ ਸੁਹਾਗਨਾਂ ਦੇ ਸੁਹਾਗ ਇਸ ਨਸ਼ੇ ਦੀ ਭੇਂਟ ਚੜ ਚੁੱਕੇ ਹਨ। ਉਨਾਂ ਕਿਹਾ ਕਿ ਹੁਣ ਸਮਾਂ ਹੈ ਕਿ ਅਸੀਂ ਸਾਰੇ ਮਿਲ ਕੇ ਇਸ ਨਸ਼ੇ ਰੂਪੀ ਕੋਹੜ ਨੂੰ ਖਤਮ ਕਰਨ ਲਈ ਆਪਣਾ ਪੂਰਾ ਸਹਿਯੋਗ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਦੇਈਏ। ਉਨਾਂ ਕਿਹਾ ਕਿ ਸਰਵ ਸ਼ਕਤੀ ਸੈਨਾ ਇਸ ਨਸ਼ੇ ਨੂੰ ਜੜੋਂ ਖਤਮ ਕਰਨ ਲਈ ਵੱਡੇ ਉਪਰਾਲੇ ਕਰ ਰਹੀ ਹੈ। ਜਿਸ ਦੇ ਤਹਿਤ ਸਮੇਂ ਸਮੇਂ ਸਿਰ ਨਸ਼ੇ ਖਿਲਾਫ ਸੈਮੀਨਾਰ ਵੀ ਆਯੋਜਿਤ ਕੀਤੇ ਜਾ ਰਹੇ ਹਨ। ਸੰਗਠਨ ਦੀ ਇਸ ਮੁਹਿੰਮ ਨੂੰ ਆਮ ਲੋਕਾਂ ਵੱਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਤੇ ਵੱਡੀ ਗਿਣਤੀ ਚ ਲੋਕ ਇਸ ਸੰਗਠਨ ਵਿੱਚ ਸ਼ਾਮਿਲ ਹੋ ਰਹੇ ਹਨ। ਜਿਸਦੀ ਵਜਾ ਨਾਲ ਸਰਵ ਸ਼ਕਤੀ ਸੰਗਠਨ ਸੈਨਾ ਦੇ ਪਰਿਵਾਰ ਵਿੱਚ ਵਾਧਾ ਹੋ ਰਿਹਾ ਹੈ। ਉਨਾਂ ਕਿਹਾ ਕਿ ਹੁਣ ਵੱਡੀ ਗਿਣਤੀ ਚ ਔਰਤਾਂ ਵੱਲੋਂ ਵੀ ਸੰਗਠਨ ਵਿੱਚ ਸ਼ਾਮਿਲ ਹੋ ਕੇ ਸੰਗਠਨ ਨੂੰ ਹੋਰ ਵੀ ਮਜਬੂਤ ਕੀਤਾ ਜਾ ਰਿਹਾ ਹੈ ਤੇ ਔਰਤਾਂ ਵੀ ਨਸ਼ੇ ਦੇ ਖਿਲਾਫ ਕਰਵਾਏ ਜਾ ਰਹੇ ਸੈਮੀਨਾਰਾਂ ਵਿੱਚ ਵੱਧ ਚੜ ਕੇ ਹਿੱਸਾ ਲੈ ਰਹੀਆਂ ਹਨ। ਇਸ ਮੌਕੇ ਸੰਗਠਨ ਵੱਲੋਂ ਚਰਨਜੀਤ ਕੌਰ ਨੂੰ ਜਿਲਾ ਗੁਰਦਾਸਪੁਰ ਪ੍ਰਧਾਨ, ਰਜਵੰਤ ਕੌਰ ਜਿਲਾ ਮੀਤ ਪ੍ਰਧਾਨ, ਪ੍ਰਦੀਪ ਵਰਮਾ ਮਾਝਾ ਜ਼ੋਨ ਜਨਰਲ ਸੈਕਟਰੀ, ਕੁੰਦਨ ਲਾਲ ਹਲਕਾ ਡੇਰਾ ਬਾਬਾ ਨਾਨਕ ਇੰਚਾਰਜ, ਰਮੇਸ਼ ਕੁਮਾਰ ਸੋਨੂੰ ਮਾਝਾ ਮਹਾਮੰਤਰੀ, ਰਕੇਸ਼ ਕੁਮਾਰ ਜਿਲਾ ਗੁਰਦਾਸਪੁਰ ਸੰਗਠਨ ਮੰਤਰੀ, ਗੁਰਜੰਟ ਸਿੰਘ ਜਿਲਾ ਸੈਕਟਰੀ, ਜਸਬੀਰ ਸਿੰਘ ਵਾਰਡ ਪ੍ਰਧਾਨ, ਨਿਸ਼ਾਨ ਕੁਮਾਰ ਐਸਸੀ ਵਿੰਗ ਵਾਰਡ ਪ੍ਰਧਾਨ, ਸੰਨੀ ਪਾਰਸ ਨੂੰ ਸੰਗਠਨ ਦਾ ਮੈਂਬਰ ਨਿਯੁਕਤ ਕੀਤਾ ਗਿਆ। ਇਸ ਮੌਕੇ ਨਵ ਨਿਯੁਕਤ ਅਹੁਦੇਦਾਰਾਂ ਨੇ ਕਿਹਾ ਕਿ ਉਹ ਨਸ਼ੇ ਦੇ ਖਿਲਾਫ ਸੰਗਠਨ ਵੱਲੋਂ ਕੀਤੇ ਜਾ ਰਹੇ ਕੰਮਾਂ ਚ ਆਪਣਾ ਪੂਰਾ ਸਹਿਯੋਗ ਦੇਣਗੇ ਤੇ ਆਮ ਲੋਕਾਂ ਨੂੰ ਵੀ ਇਸ ਬਾਰੇ ਜਾਗਰੂਕ ਕਰਣਗੇ। ਇਸ ਮੌਕੇ ਸੂਰਜ ਲਖੋਤਰਾ ਸੰਗਠਨ ਮੰਤਰੀ ਪੰਜਾਬ, ਰਛਪਾਲ ਸਿੰਘ ਬਾਜਵਾ ਪੰਜਾਬ ਸਕੱਤਰ, ਮਾਝਾ ਜੋਨ ਪ੍ਰਧਾਨ ਸੂਰਜ ਸ਼ਰਮਾ, ਕੁਨਾਲ ਬਾਜਵਾ ਮਾਝਾ ਜ਼ੋਨ ਸਕੱਤਰ, ਸੁਦੇਸ਼ ਕੁਮਾਰ ਸੈਕਟਰੀ, ਧਾਰਮਿਕ ਵਿੰਗ ਜਿਲਾ ਪ੍ਰਧਾਨ ਸੁਖਦੇਵ ਸਿੰਘ, ਜੋਰਾਵਰ ਸਿੰਘ ਮਾਨ ਜਿਲਾ ਸੈਕਟਰੀ, ਬਲਵਿੰਦਰ ਸੋਨੀ ਆਦਿ ਹਾਜ਼ਰ ਸਨ।
ਸਰਵ ਸ਼ਕਤੀ ਸੈਨਾ ਸੰਗਠਨ ਦੇ ਪਰਿਵਾਰ ਚ ਹੋਇਆ ਵਾਧਾ, ਕੀਤੀਆਂ ਗਈਆਂ ਨਵੀਆਂ ਨਿਯੁਕਤੀਆਂ। ਨਸ਼ੇ ਦੇ ਖਾਤਮੇ ਲਈ ਆਮ ਲੋਕਾਂ ਦਾ ਮਿਲ ਰਿਹਾ ਭਰਭੂਰ ਸਹਿਯੋਗ:-25 ਜੁਲਾਈ ਜ਼ਿਲ੍ਹਾ ਇੰਚਾਰਜ ਸੁਭਾਸ਼ ਸਹਿਗਲ, ਰਾਜੇਸ਼ ਸ਼ਰਮਾ,ਲਾਕੇਸ ਮਿਤਲ