ਪਰਜਾਪਤ ਸਮਾਜ ਵਲੋਂ ਕਰਵਾਇਆ ਗਿਆ ਜਿਲਾ ਪੱਧਰ ਦਾ ਸੰਮੇਲਨ ਠਾਠਾਂ ਮਾਰਦੇ ਇਕੱਠ ਨਾਲ ਹੋਇਆ ਸੰਪੰਨ : ਹਰਬੰਸ ਸਿੰਘ ਚੈਨੇਵਾਲ

ਪਰਜਾਪਤ ਸਮਾਜ ਵਲੋਂ ਕਰਵਾਇਆ ਗਿਆ ਜਿਲਾ ਪੱਧਰ ਦਾ ਸੰਮੇਲਨ ਠਾਠਾਂ ਮਾਰਦੇ ਇਕੱਠ ਨਾਲ ਹੋਇਆ ਸੰਪੰਨ : ਹਰਬੰਸ ਸਿੰਘ ਚੈਨੇਵਾਲ

ਰਾਜਨੀਤਿਕ ਪਾਰਟੀਆਂ ਤੋਂ ਉੱਪਰ ਉੱਠ ਕੇ ਹਜ਼ਾਰਾ ਦੀ ਗਿਣਤੀ ਵਿੱਚ ਇਕ ਮੰਚ ’ਤੇ ਦਿਖਾਈ ਦਿੱਤਾ ਪਰਜਾਪਤ ਸਮਾਜ

 

ਬਟਾਲਾ, 7 ਅਗਸਤ ( ਜ਼ਿਲ੍ਹਾ ਇੰਚਾਰਜ ਸੁਭਾਸ਼ ਸਹਿਗਲ ਅਵਿਨਾਸ਼ ਸ਼ਰਮਾ,ਜਤਿਨ ਸਹਿਗਲ,ਲਾਕੇਸ ਮਿਤਲ,) – ਪਰਜਾਪਤ ਬਰਾਦਰੀ ਜਿਲਾ ਗੁਰਦਾਸਪੁਰ ਤੇ ਪਠਾਨਕੋਟ ਦਾ ਇਕ ਸੰਮੇਲਨ ਬਟਾਲਾ ਦੇ ਕਮਿਊਨਟੀ ਹਾਲ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਠੱਠਾਂ ਮਾਰਦੇ ਇਕੱਠ ਨਾਲ ਸਫ਼ਲਤਾ ਪੂਰਵਕ ਹੋਇਆ ਸੰਪੰਨ। ਇਸ ਮੌਕੇ ਸੰਬੋਧਨ ਕਰਦਿਆਂ ਪਰਜਾਪਤ ਸਮਾਜ ਦੇ ਸੀਨੀਅਰ ਆਗੂ ਅਤੇ ਅਨਾਜ ਮੰਡੀ ਬਟਾਲਾ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਬੰਸ ਸਿੰਘ ਚੈਨੇਵਾਲ ਨੇ ਪਰਜਾਪਤ ਸਮਾਜ ਨਾਲ ਗੱਲਬਾਤ ਦੌਰਾਨ ਉਹਨਾਂ ਨੇ ਅੱਗੇ ਬੋਲਦਿਆਂ ਕਿਹਾ ਕਿ ਮੀਟਿੰਗ ਦਾ ਮੁੱਖ ਏਜੰਡਾ ਪਰਜਾਪਤ ਸਮਾਜ ਦੀ ਇਕਜੁੱਟਤਾ, ਰਾਜਨੀਤਿਕ ਜਾਗਰੂਕਤਾ ਪੈਦਾ ਕਰਨਾ ਅਤੇ ਨਵੀਂ ਪੀੜੀ ਨੂੰ ਨਸ਼ਿਆਂ ਤੋਂ ਦੂਰ ਰੱਖਣਾ, ਬਜੁਰਗਾਂ ਦੀ ਸੇਵਾ ਸੰਭਾਲ ਲਈ ਨੌਜਵਾਨ ਪੀੜੀ ਨੂੰ ਪ੍ਰੇਰਿਤ ਕਰਨਾ ਸੀ। ਉਹਨਾਂ ਅੱਗੇ ਬੋਲਦਿਆਂ ਕਿਹਾ ਕਿ ਸਾਨੂੰ ਰਾਜਨੀਤਿਕ ਪਾਰਟੀਆਂ ਤੋਂ ਉਪਰ ਉਠ ਕੇ ਆਪਣੀ ਇਕਜੁੱਟਤਾ ਦਿਖਾਉਂਦੇ ਹੋਏ ਸਮਾਜ ਭਲਾਈ ਦੇ ਕੰਮਾਂ ਵਿੱਚ ਨਿਰਸਵਾਰਥ ਲੱਗਣਾ ਚਾਹੀਦਾ ਹੈ। ਇਸ ਮੀਟਿੰਗ ਵਿੱਚ ਪਰਜਾਪਤ ਸਮਾਜ ਦੇ ਬੁੱਧੀਜੀਵੀ, ਧਾਰਮਿਕ, ਸਮਾਜਕਿ ਲੋਕਾਂ ਦੇ ਆਉਣ ’ਤੇ ਜੀ ਆਇਆ ਆਖਿਆ ਤੇ ਇਸ ਸੰਮੇਲਨ ਨੂੰ ਸਫ਼ਲ ਬਣਾਉਣ ਵਿੱਚ ਜੀ ਤੋੜ ਮਿਹਨਤ ਕਰਨ ਵਾਲੇ ਸਾਥੀਆਂ ਮਾਸਟਰ ਤਿਲਕਰਾਜ, ਅਰਜਿੰਦਰ ਜੰਬਾ, ਗੁਰਵਿੰਦਰ ਨੀਲੂ, ਅਮਨ ਖੀਵਾ, ਰੋਬਿਨ ਆੜਤੀ ਵਲੋਂ ਦਿੱਤੇ ਯੋਗਦਾਨ ਦੀ ਸ਼ਲਾਘਾ ਕਰਦਾ ਹਾਂ ਅਤੇ ਵੱਖ ਵੱਖ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿੱਚੋਂ ਆਏ ਪਰਜਾਪਤ ਸਮਾਜ ਦੇ ਆਗੂਆਂ ਅਤੇ ਪਰਜਾਪਤ ਸਮਾਜ ਦੇ ਲੋਕਾਂ ਦਾ ਇਸ ਸੰਮੇਲਨ ਨੂੰ ਸਫ਼ਲ ਬਣਾਉਣ ਲਈ ਬਟਾਲਾ ਪਹੰੁਚਣ ’ਤੇ ਦਿਲੋਂ ਧੰਨਵਾਦ ਕਰਦਾ ਹਾਂ। ਇਸ ਮੀਟਿੰਗ ਵਿੱਚ ਮੁੱਖ ਬੁਲਾਰਿਆਂ ਨੇ ਅੱਗੇ ਬੋਲਦਿਆਂ ਪ੍ਰੋਫੈਸ਼ਰ ਓਮ ਪ੍ਰਕਾਸ਼ ਪ੍ਰਧਾਨ ਪਰਜਾਪਤ ਸਭਾ ਬਟਾਲਾ, ਹਰਬੰਸ ਲਾਲ ਪਰੀਦਾ ਕਾਦੀਆ, ਮੋਹਣ ਲਾਲ ਸੁਜਾਨਪੁਰ, ਡਾ. ਫਕੀਰ ਚੰਦ, ਰੂਪ ਲਾਲ ਪਠਾਨਕੋਟ, ਗੁਰਬਚਨ ਲਾਲ, ਵਿਜੇ ਟਾਕ, ਅਮਰਜੀਤ ਖੁੱਲਰ, ਰਣਜੀਤ ਸਿੰਘ ਕਲਾਨੌਰ, ਬਿੱਟੂ ਯਾਦਵ, ਰਣਜੀਤ ਸਿੰਘ ਫਤਿਹਗੜ ਚੂੜੀਆਂ, ਜਤਿੰਦਰ ਸਿੰਘ ਸ੍ਰੀ ਹਰਗੋਬਿੰਦਪੁਰ, ਸੁੱਚਾ ਸਿੰਘ ਸੁਚੇਤਗੜ, ਪਰਸ਼ੋਤਮ ਲਾਲ ਡੇਰਾ ਬਾਬਾ ਨਾਨਕ, ਜਤਿੰਦਰ ਸਿੰਘ ਲੱਧਾ ਮੰਡਾ, ਭੁਪਿੰਦਰ ਸਿੰਘ ਚੇਅਰਮੈਨ, ਕਸ਼ਮੀਰ ਲਾਲ ਬੱਬਰੀ, ਸੁਖਦੇਵ ਸਿੰਘ ਧਾਰੀਵਾਲ, ਮੁਖਤਿਆਰ ਸਿੰਘ ਉਗਰੇਵਾਲ, ਆਦਿ ਨੇ ਪਰਜਾਪਤ ਸਮਾਜ ਨੂੰ ਇਕ ਮੰਚ ’ਤੇ ਇੱਕੱਠੇ ਹੋਣ ਅਤੇ ਜੋ ਸਾਡੇ ਸਮਾਜ ਨੂੰ ਵੋਟਾਂ ਦੀ ਰਾਜਨੀਤੀ ਕਰਕੇ ਵਰਤਿਆਂ ਜਾ ਰਿਹਾ ਹੈ ਸਾਰੀਆਂ ਪਾਰਟੀਆਂ ਨੇ ਵਰਤਣ ਤੋਂ ਬਾਅਦ ਸਾਡੇ ਸਮਾਜ ਨੂੰ ਬਣਦਾ ਮਾਣ ਸਨਮਾਨ ਨਹੀਂ ਦਿੱਤਾ ਜਾਂਦਾ। ਜਿਹੜੀ ਰਾਜਨੀਤਿਕ ਪਾਰਟੀ ਸਾਡੇ ਸਮਾਜ ਨੂੰ ਬਣਦਾ ਮਾਣ ਸਨਮਾਨ ਦੇਵੇਗੀ ਅਸੀਂ ਸਾਰੇ ਸਮਾਜ ਨਾਲ ਗੱਲਬਾਤ ਕਰਕੇ ਉਸ ਪਾਰਟੀ ਲਈ ਕੋਈ ਸਮੂਹਿਕ ਫੈਸਲੇ ਬਾਰੇ ਸੋਚਾਂਗੇ। ਅੱਜ ਤੱਕ ਸਿਰਫ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਸਾਡੇ ਸਮਾਜ ਨੂੰ ਸਰਪੰਚੀ, ਪੰਚਾਇਤ ਮੈਂਬਰੀ ਜਾਂ ਐਮ.ਸੀ ਤੱਕ ਹੀ ਸੀਮਿਤ ਰੱਖਿਆ ਹੈ। ਸਾਡੇ ਸਮਾਜ ਵਿੱਚ ਬਹੁਤ ਪੜੇ ਲਿਖੇ ਇਮਾਨਦਾਰ ਅਤੇ ਦੂਰ ਅੰਦੇਸ਼ੀ ਸੋਚ ਅਤੇ ਸਮਾਜ ਨੂੰ ਚੰਗੀ ਸੇਧ ਦੇਣ ਵਾਲੇ ਲੋਕਾਂ ਦੀ ਕੋਈ ਘਾਟ ਨਹੀਂ ਹੈ। ਇਸ ਮੌਕੇ ਸਟੇਜ ਦੀ ਭੂਮਿਕਾ ਮਾਸਟਰ ਤਿਲਕਰਾਜ ਨੇ ਬਾਖੂਬੀ ਨਿਭਾਈ ਅਤੇ ਇਸ ਸੰਮੇਲਨ ਵਿੱਚ ਸ਼ਿਰਕਤ ਕਰਨ ਵਾਲੇ ਪਰਜਾਪਤ ਬਰਾਦਰੀ ਦੇ ਆਗੂਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ’ਤੇ ਮੈਨੇਜਰ ਰਤਨ ਸਿੰਘ, ਦਿਲਬਾਗ ਸਿੰਘ, ਸਤਨਾਮ ਸਿੰਘ, ਲਛਮਣ ਦਾਸ, ਪਿ੍ਰੰਸੀਪਲ ਰਤਨ ਚੰਦ, ਐਸ.ਡੀ.ਓ ਸੁਖਦੇਵ ਰਾਜ, ਗੁਰਮੀਤ ਸਿੰਘ ਬਿੱਲੂ, ਮਦਨ ਸਿੰਘ, ਰਕੇਸ਼ ਕੁਮਾਰ ਪ੍ਰਧਾਨ, ਹਰਪਾਲ ਰਾਏ, ਲਵਲੀ ਕੌਸ਼ਲ, ਤਰਲੋਕ ਆੜਤੀ, ਕਿਸ਼ਨ ਲਾਲ, ਕੁਲਦੀਪ ਸਿੰਘ, ਵਿਨੋਦ ਕੁਮਾਰ ਦੀਪੂ, ਰੋਹਿਤ ਕੁਮਾਰ, ਜਸਪਾਲ, ਜੋਗਿੰਦਰ ਕਾਲਾ ਨੰਗਲ, ਹਰਬੰਸ ਸਿੰਘ, ਵਿਜੇ ਟਾਕ, ਰੌਸ਼ਨ ਸਿੰਘ, ਸੁਰਿੰਦਰ ਕੁਮਾਰ, ਰਮੇਸ਼, ਸਤਪਾਲ, ਵੇਦ ਪ੍ਰਕਾਸ਼, ਮੋਟੀ ਲੱਡਾ, ਸੁਨੀਲ ਕੁਮਾਰ, ਗੁਰਦਿਆਲ ਚੰਦ, ਪਵਨ ਸੋਹਲ, ਅਨਿਲ ਡੋਲੀ, ਸੰਦੀਪ, ਮੌਟੀ, ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *