ਕੋਟਪਾ ਐਕਟ 2003 ਲਾਗੂ ਹੋਣ ਦੇ ਬਾਵਜੂਦ ਹਰ ਸ਼ਹਿਰ,ਕਸਬੇ, ਪਿੰਡ, ਗਲੀ, ਮੁਹੱਲੇ ਵਿੱਚ ਬੇਖੌਫ ਖੁਲੇਆਮ ਤੰਬਾਕੂ ਪ੍ਰੋਡੈਕਟ ਵੇਚੇ ਜਾ ਰਹੇ ਹਨ
ਇਹ ਸਾਰਾ ਕੁਝ ਪ੍ਰਸ਼ਾਸਨ, ਅਫ਼ਸਰਾਂ, ਨੇਤਾਵਾਂ ਅਤੇ ਸਮਾਜ ਦੀ ਸੇਵਾ ਕਰਨ ਵਾਲਿਆਂ ਦੇ ਸਾਹਮਣੇ ਹੋ ਰਿਹਾ ਹੈ
ਬਟਾਲਾ 7 ਅਗਸਤ ਜ਼ਿਲ੍ਹਾ ਇੰਚਾਰਜ ਸੁਭਾਸ਼ ਸਹਿਗਲ, ਅਵਿਨਾਸ਼ ਸ਼ਰਮਾ,ਲਾਕੇਸ ਮਿਤਲ
ਸਿਗਰਟ, ਬੀੜੀਆਂ ਜਾਂ ਹੁੱਕਾ ਨਾ ਪੀਣ ਵਾਲੇ ਮਾਸੂਮ ਲੋਕਾਂ ਨੂੰ ਕੈਂਸਰ ਅਤੇ ਤੰਬਾਕੂ ਦੇ ਧੂੰਏਂ ਦੇ ਹੋਰ ਮਾੜੇ ਪ੍ਰਭਾਵਾਂ ਤੋਂ ਬਚਾਉਣ ਅਤੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਤੰਬਾਕੂ ਤੋਂ ਦੂਰ ਰੱਖਣ ਲਈ ਸਿਗਰੇਟ ਅਤੇ ਹੋਰ ਤੰਬਾਕੂ ਉਤਪਾਦਨ ਐਕਟ 2003 ਦੇਸ਼ ਭਰ ਵਿੱਚ ਲਾਗੂ ਕੀਤਾ ਗਿਆ ਹੈ ਜਿਸ ਵਿਚ ਸੈਕਸ਼ਨ-4 ਜਨਤਕ ਥਾਵਾਂ ‘ਤੇ ਤੰਬਾਕੂਨੋਸ਼ੀ ਦੀ ਮਨਾਹੀ, ਤੰਬਾਕੂ ਉਤਪਾਦਾਂ ਦਾ ਕਿਸੇ ਵੀ ਤਰੀਕੇ ਨਾਲ ਪ੍ਰਚਾਰ ਕਰਨਾ, ਜਿਵੇਂ ਕਿ ਤੰਬਾਕੂ ਉਤਪਾਦ ਪ੍ਰਕਾਸ਼ਤ ਕਰਨਾ ਧਾਰਾ-5 ਦੀ ਉਲੰਘਣਾ ਕਰਨ ‘ਤੇ ਪੰਜ ਸਾਲ ਦੀ ਕੈਦ ਅਤੇ 5 ਹਜ਼ਾਰ ਰੁਪਏ ਜੁਰਮਾਨਾ ਹੋ ਸਕਦਾ ਹੈ। ਧਾਰਾ-6ਏ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਨੂੰ ਤੰਬਾਕੂ ਉਤਪਾਦ ਵੇਚਣ ‘ਤੇ ਪਾਬੰਦੀ, ਧਾਰਾ-6ਬੀ ਕਿਸੇ ਵੀ ਸਿੱਖਿਅਕ ਆਦਾਰੇ ਦੇ 100 ਮੀਟਰ ਨੇੜੇ ਤੰਬਾਕੂ ਵੇਚਣ ‘ਤੇ ਪਾਬੰਦੀ, ਪਰ ਐਕਟ 2003 ਲਾਗੂ ਹੋਣ ਦੇ ਬਾਵਜੂਦ ਹਰ ਸ਼ਹਿਰ, ਪਿੰਡ, ਗਲੀ-ਮੁਹੱਲੇ ‘ਚ ਖੁੱਲ੍ਹੇਆਮ ਤੰਬਾਕੂ ਉਤਪਾਦ ਵੇਚੇ ਜਾ ਰਹੇ ਹਨ | ਇਲਾਕੇ ਦੇ ਕਰਿਆਨੇ ਦੀਆਂ ਦੁਕਾਨਾਂ, ਚਾਹ ਦੀਆਂ ਦੁਕਾਨਾਂ, ਖੋਖੇ, ਢਾਬੇ ਪਾਨ ਦੀਆਂ ਦੁਕਾਨਾਂ ਸਜਾ ਕੇ ਖੁੱਲੀ ਸਿਗਰਟਾਂ ਸਮੇਤ ਤੰਬਾਕੂ ਉਤਪਾਦ ਵੇਚ ਰਹੇ ਹਨ।
ਡਿਪਟੀ ਕਮਿਸ਼ਨਰ ਦੀ ਤਰਫੋਂ ਕਾਫੀ ਲੰਬੀ ਸੂਚੀ ਦੇ ਕੇ ਵਿਭਾਗਾਂ ਦੇ ਪ੍ਰਬੰਧਕਾਂ ਨੂੰ ਕੋਟਪਾ ਐਕਟ 2003 ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਨ ਅਤੇ ਚਲਾਨ ਕੱਟਣ ਦੀਆਂ ਹਦਾਇਤਾਂ ਕੀਤੀਆਂ ਜਾਂਦੀਆਂ ਹਨ ਪਰ ਸਾਡੇ ਸੂਤਰਾਂ ਅਨੁਸਾਰ ਸਿਰਫ ਸਿਹਤ ਵਿਭਾਗ ਹੀ ਖਾਨਾ ਪੂਰਤੀ ਕਰਨ ਲਈ ਚਲਾਨ ਕੱਟ ਰਿਹਾ ਹੈ ਅਤੇ ਥੋੜ੍ਹਾ ਜਾਗਰੂਕ ਵੀ ਕਰ ਰਿਹਾ ਹੈ । ਦੂਸਰੇ ਵਿਭਾਗ ਇਸ ਕੰਮ ਨੂੰ ਬੇਕਾਰ ਕੰਮ ਮੰਨਦੇ ਹੋਏ ਕੋਸ਼ਿਸ਼ ਕਰਦੇ ਵੀ ਨਹੀਂ ਵੇਖੇ ਜਾ ਰਹੇ। ਮਿਸਾਲ ਵਜੋਂ ਸ਼ਹਿਰ ਵਿੱਚ ਨਗਰ ਨਿਗਮ ਅਤੇ ਪਿੰਡ ਵਿੱਚ ਪੰਚਾਇਤ ਦੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਪਰ ਇਹ ਵੀ ਆਪਣੀ ਜ਼ਿਮੇਵਾਰੀ ਨਿਭਾਉਣ ਤੋਂ ਬਹੁਤ ਦੂਰ ਹਨ । ਭਰੋਸੇ ਯੋਗ ਸੂਤਰ ਦੱਸਦੇ ਹਨ ਕਿ ਲੋਕਾਂ ਨੂੰ ਤੰਬਾਕੂ ਤੋਂ ਹੋਣ ਵਾਲੇ ਨੁਕਸਾਨਾਂ ਤੋਂ ਜਾਣੂ ਕਰਵਾਉਣ ਲਈ ਸਰਕਾਰ ਵੱਲੋਂ ਹਰ ਸਾਲ ਬਜਟ ਦੇ ਰੂਪ ਵਿਚ ਵੱਡੀ ਰਕਮ ਤੰਬਾਕੂ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕਰਨ ਲਈ ਅਲਾਟ ਕੀਤੀ ਜਾਂਦੀ ਹੈ ਅਤੇ ਸਕੂਲਾਂ, ਕਾਲਜਾਂ ਜਾਂ ਵਿਭਾਗਾਂ ਵਿਚ ਚੰਗੀ ਅਵੇਅਰਨੇਸ ਕਰਨ ਵਾਲਿਆਂ ਨੂੰ ਸਨਮਾਨ ਪੱਤਰ ਵੀ ਦਿੱਤੇ ਜਾਂਦੇ ਹਨ । ਪਰ ਲੱਗਦਾ ਹੈ ਕਿ ਇਹ ਸਭ ਕੁੱਝ ਕਾਗਜ਼ਾਂ ਅਤੇ ਰੋਜ਼ਾਨਾ ਪੇਪਰਾਂ ਵਿੱਚ ਸੁਰਖੀਆਂ ਬਟੋਰਨ ਤੱਕ ਹੀ ਸੀਮਤ ਰਹਿ ਗਿਆ ਹੈ।
ਹਰ ਕੋਈ ਜਾਣਦਾ ਹੈ ਕਿ ਤੰਬਾਕੂ ਉਤਪਾਦ ਜੋ ਕੈਂਸਰ ਦਾ ਮੁੱਖ ਕਾਰਨ ਹਨ ਅਤੇ ਕਈ ਨੌਜਵਾਨ ਸਿਗਰਟਾਂ ਵਿਚ ਨਸ਼ੇ ਵਾਲੀਆਂ ਚੀਜ਼ਾਂ ਭਰ ਕੇ ਆਪਣੇ ਨਸ਼ੇ ਦੀ ਪੂਰਤੀ ਕਰਦਾ ਹਨ । ਪਰ ਇਹਨਾ ਗੰਭੀਰ ਵਿਸ਼ਾ ਹੋਣ ਦੇ ਬਾਵਜੂਦ ਇਹ ਸਾਰਾ ਕੁਝ ਸਾਡੀਆਂ ਸਮਾਜਿਕ ਸੰਸਥਾਵਾਂ ਵੀ ਇਸ ਪ੍ਰੋਗਰਾਮ ਨੂੰ ਨਜ਼ਰਅੰਦਾਜ਼ ਕਰ ਰਹੀਆਂ ਹਨ। ਇਹ ਸਾਰਾ ਕੁਝ ਪ੍ਰਸ਼ਾਸਨ, ਅਫ਼ਸਰਾਂ , ਨੇਤਾਵਾਂ ਅਤੇ ਸਮਾਜ ਦੀ ਸੇਵਾ ਕਰਨ ਵਾਲਿਆਂ ਦੇ ਸਾਹਮਣੇ ਹੋ ਰਿਹਾ ਹੈ ਪਰ ਉਹ ਵੀ ਅਨਜਾਣ ਬਣ ਕੇ ਅੱਖੀਆਂ ਬੰਦ ਨਿਕਲ ਜਾਂਦੇ ਹਨ। ਜਿੰਨਾ ਚਿਰ ਅਸੀਂ ਸਾਰੇ ਇਕਜੁੱਟ ਹੋ ਕੇ ਇਸ ਨਾਮੁਰਾਦ ਤੰਬਾਕੂ ਉਤਪਾਦ ਦੇ ਵਿਰੁੱਧ ਲੜਾਈ ਨਹੀਂ ਲੜਦੇ, ਬਚਾਅ ਸੰਭਵ ਨਹੀਂ ਹੈ।