ਲਗਾਤਾਰ ਡੇਂਗੂ ਦੇ ਵਧਦੇ ਮਰੀਜ਼ਾਂ ਦਾ ਜਾਇਜਾ ਲੈਣ ਲਈ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ ਸਾਕਸ਼ੀ ਪਿੰਡ  ਕੋਠੀ ਪੰਡਤਾ ਪਹੁਚੇ

ਡਾ. ਸੰਦੀਪ ਕੁਮਾਰ ਮੈਡੀਕਲ ਅਫ਼ਸਰ ਦੀ ਅਗਵਾਈ ਵਿੱਚ  ਟੀਮਾਂ ਸਰਵੇ ਕਰਨ ਲਈ ਕੋਠੀ ਪੰਡਿਤਾਂ ਵਿਖੇ ਪਹੁੰਚੀਆਂ

ਪਠਾਨਕੋਟ 11,ਅਗਸਤ

ਜ਼ਿਲਾ ਇੰਚਾਰਜ ਸੁਭਾਸ਼ ਸਹਿਗਲ, ਸਾਕਸ਼ੀ ਮਿਤਲ, ਅਵਿਨਾਸ਼ ਸ਼ਰਮਾ

ਸੀਨੀਅਰ ਮੈਡੀਕਲ ਅਫ਼ਸਰ ਸੀ ਐਚ ਸੀ ਘਰੋਟਾ ਡਾਕਟਰ ਨੀਲਮ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਿੰਡ ਕੋਠੀ ਪੰਡਿਤਾਂ ਦੀ ਅਧੀਨ ਸੀ ਐਚ ਸੀ ਘਰੋਟਾ ਜਿਲਾ ਪਠਾਨਕੋਟ ਵਿਖੇ ਡੇਂਗੂ ਪਾਜ਼ਿਟਿਵ ਕੇਸਾਂ ਦੀ ਲਗਾਤਾਰ ਵਧ ਰਹੀ ਗਿਣਤੀ ਨੂੰ ਧਿਆਨ ਵਿੱਚ ਰੱਖਦਿਆਂ ਡਾਕਟਰ ਸੰਦੀਪ ਕੁਮਾਰ ਮੈਡੀਕਲ ਅਫ਼ਸਰ ਦੀ ਅਗਵਾਈ ਵਿੱਚ ਇੱਕ ਟੀਮ ਕੋਠੀ ਪੰਡਿਤਾਂ ਵਿਖੇ ਸੁਪਰਵਿਜਨ ਲਈ ਗਈ।ਇਸ ਬਾਰੇ ਜਾਣਕਾਰੀ ਦਿੰਦਿਆਂ ਡਾਕਟਰ ਸੰਦੀਪ ਕੁਮਾਰ ਨੇ ਦੱਸਿਆ ਮਿਤੀ 1ਅਗਸਤ ਨੂੰ ਕੋਠੀ ਪੰਡਿਤਾਂ ਵਿਖੇ 2 ਡੇਂਗੂ ਪਾਜ਼ਿਟਿਵ ਕੇਸ ਆਏ ਸਨ ਜਿਨ੍ਹਾਂ ਸਬੰਧੀ ਸਰਵੇ ਕਰਨ ਲਈ ਦਿਲਬਾਗ ਸਿੰਘ ਹੈਲਥ ਇੰਸਪੈਕਟਰ ਦੀ ਅਗਵਾਈ ਵਿੱਚ 2 ਟੀਮਾਂ ਮਲਟੀਪਰਪਜ ਹੈਲਥ ਵਰਕਰ ਮੇਲ ਦੀਆਂ ਅਤੇ ਇਕ ਸਪਰੇਅ ਟੀਮ ਨੂੰ ਸਰਵੇ ਕਰਨ ਲਈ ਭੇਜਿਆ ਗਿਆ ਸੀ ਅਤੇ ਇਸ ਪਿੰਡ ਵਿੱਚ ਪਾਜ਼ਿਟਿਵ ਕੇਸਾਂ ਦੇ ਲਗਾਤਾਰ ਨਿਕਲਣ ਕਰਕੇ ਸੀ ਐਚ ਸੀ ਘਰੋਟਾ ਦੀਆਂ ਟੀਮਾਂ ਇਥੇ ਰੋਜ਼ਾਨਾ ਸਰਵੇ ਕਰ ਰਹੀਆਂ ਅਤੇ ਜਿਹਨਾਂ ਘਰਾਂ ਵਿੱਚੋਂ ਲਾਰਵਾ ਮਿਲ ਰਿਹਾ ਹੈ ਮੌਕੇ ਤੇ ਨਸ਼ਟ ਕਰ ਰਹੀਆਂ ਹਨ। ਕੇਸਾਂ ਦੀ ਲਗਾਤਾਰਤਾ ਨੂੰ ਵੇਖਦੇ ਹੋਏ  ਅੱਜ ਸੀ ਐਚ ਸੀ ਘਰੋਟਾ ਦੇ ਸਮੂਹ ਮਲਟੀਪਰਪਜ ਹੈਲਥ ਵਰਕਰ ਮੇਲ ਦੀਆਂ 11 ਟੀਮਾਂ ਬਣਾ ਕੇ ਪੂਰੇ ਪਿੰਡ ਵਿੱਚ ਸਰਵੇ ਲਈ ਲਗਾਈਆਂ ਗਈਆਂ ਸਪਰੇਅ ਟੀਮ ਸੀ ਐਚ ਸੀ ਘਰੋਟਾ ਦੇ ਨਾਲ  ਪਠਾਨਕੋਟ ਤੋਂ  ਵੀ ਦੋ ਸਪਰੇਅ ਟੀਮਾਂ  ਪਿੰਡ ਵਿੱਚ ਸਪਰੇਅ ਕਰਨ ਲਈ ਲਗਾਈਆਂ ਗਈਆਂ ਹਨ। ਇਸ ਤੋਂ ਇਲਾਵਾ ਸਿਵਲ ਸਰਜਨ ਪਠਾਨਕੋਟ ਦੀਆਂ ਹਦਾਇਤਾਂ ਅਨੁਸਾਰ ਜਿਲਾ ਪਠਾਨਕੋਟ ਤੋਂ ਜਿਲਾ ਐਪੀਡੀਮੋਲੋਜਿਸਟ ਡਾਕਟਰ ਸਾਕਸ਼ੀ ਦੀ ਅਗਵਾਈ ਵਿੱਚ ਵੀ ਇਕ ਹੋਰ ਟੀਮ ਪਿੰਡ ਕੋਠੀ ਪੰਡਿਤਾਂ ਪੁੱਜੀ ਜਿਹਨਾਂ ਨੇ ਬਹੁਤ ਬਰੀਕੀ ਨਾਲ ਇਸ ਸਾਰੇ ਸਰਵੇ ਦੀ ਸੁਪਰਵਿਜਨ ਕੀਤੀ ਅਤੇ ਇਸ ਸਾਰੇ ਦਾ ਕਾਰਨ ਲੋਕਾਂ ਵੱਲੋਂ ਪਾਣੀ ਨੂੰ ਇੱਕਠਾ ਕਰਕੇ ਰੱਖਣਾ,ਗਮਲੇ ਅਤੇ ਕੱਟੀਆਂ ਹੋਈਆਂ ਬੋਤਲਾਂ ਵਿੱਚ ਲਗਾਏ ਗਏ ਪੌਦੇ ਅਤੇ ਘਰਾਂ ਦੀਆਂ ਛੱਤਾਂ ਤੇ ਫਾਲਤੂ ਦਾ ਪਿਆ ਸਮਾਨ ਦੱਸਿਆ।ਉਹਨਾਂ ਨੇ ਕਿਹਾ ਕਿ ਮਹਿਕਮਾ ਸਿਹਤ ਸਿਵਲ ਸਰਜਨ ਪਠਾਨਕੋਟ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਲਦੀ ਹੀ ਇਸ ਤੇ ਕਾਬੂ ਪਾ ਲਵੇਗਾ ਪਰੰਤੂ ਇਸ ਲਈ ਲੋਕਾਂ ਨੂੰ ਸਿਹਤ ਵਿਭਾਗ ਦਾ ਸਾਥ ਦੇਣਾ ਚਾਹੀਦਾ ਹੈ ਅਤੇ ਆਪਣੇ ਘਰਾਂ ਅਤੇ ਆਲੇ ਦੁਆਲੇ ਪਾਣੀ ਖੜ੍ਹਾ ਨਹੀਂ ਹੋਣ ਦੇਣਾ ਚਾਹੀਦਾ।ਪੂਰੀਆਂ ਬਾਹਾਂ ਦੇ ਕੱਪੜੇ ਪਹਿਨਣੇ ਚਾਹੀਦੇ ਹਨ ਅਤੇ ਬੁਖਾਰ ਹੋਣ ਦੀ ਸੂਰਤ ਵਿੱਚ ਸਿਵਲ ਹਸਪਤਾਲ ਪਠਾਨਕੋਟ ਵਿਖੇ ਜਾਂਚ ਕਰਵਾਉਣੀ ਚਾਹੀਦੀ ਹੈ।ਇਸ ਮੌਕੇ ਹੈਲਥ ਇੰਸਪੈਕਟਰ ਰਜਿੰਦਰ ਕੁਮਾਰ,ਅਨੋਖ ਲਾਲ,ਭੁਪਿੰਦਰ ਸਿੰਘ, ਅਮਰਬੀਰ ਸਿੰਘ,ਗੁਰਮੁੱਖ ਸਿੰਘ, ਦਿਲਬਾਗ ਸਿੰਘ,ਲਖਵਿੰਦਰ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *