ਕਾਰਪੋਰੇਸ਼ਨ ਬਟਾਲਾ ਦੇ ਸ਼ਹਿਰ ਵਾਸੀਆਂ ਦੀਆਂ ਮੁਸਕਲਾਂ ਨੂੰ ਮੁੱਖ ਰੱਖਦੇ ਹੋਏ ਵਿਧਾਇਕ ਸ਼ੈਰੀ ਕਲਸੀ ਵੱਲੋਂ ਆਪ ਦੀ ਪੰਜ ਮੈਂਬਰੀ ਕਮੇਟੀ ਦਾ ਕੀਤਾ ਗਠਨ
ਸ਼ਹਿਰ ਦੇ ਵਿਕਾਸ ਲਈ ਗਠਿਤ ਕੀਤੀ ਪੰਜ ਮੈਂਬਰੀ ਕਮੇਟੀ ਦਾ ਆਪ ਦੇ ਧਾਕੜ ਆਗੂ ਵਿਜੇ ਪ੍ਰਭਾਕਰ ਨੇ ਕੀਤਾ ਸਵਾਗਤ
ਬਟਾਲਾ 20 ਅਗਸਤ ( ਜ਼ਿਲ੍ਹਾ ਇੰਚਾਰਜ ਸੁਭਾਸ਼ ਸਹਿਗਲ,ਜਤਿਨ ਸਹਿਗਲ,ਰਾਘਵ ਸਹਿਗਲ,ਲਕੇਸ ਮਿਤਲ )
ਭਾਵੇਂ ਬਟਾਲਾ ਸ਼ਹਿਰ ’ਤੇ ਨਿਗਮ ’ਤੇ ਕਾਂਗਰਸ ਦਾ ਕਬਜ਼ਾ ਹੈ ਪਰ ਹੁਣ ਬਟਾਲਾ ਦੇ ਵਿਧਾਇਕ ਅਤੇ ਸੂਬਾ ਮੀਤ ਪ੍ਰਧਾਨ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਬਟਾਲਾ ਨਿਗਮ ਦੇ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ‘ਆਪ’ ਦੀ 5 ਮੈਂਬਰੀ ਕਮੇਟੀ ਬਣਾਈ ਹੈ। ਇਸ ਦੇ ਨਾਲ ਹੀ ਵਿਧਾਇਕ ਕਲਸੀ ਨੇ ਨਿਗਮ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਆਮ ਆਦਮੀ ਪਾਰਟੀ ਵੱਲੋਂ ਗਠਿਤ 5 ਮੈਂਬਰੀ ਕਮੇਟੀ ਨੂੰ ਸਹਿਯੋਗ ਦੇਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਇਸ ਦੇ ਨਾਲ ਹੀ ਵਿਧਾਇਕ ਦੇ ਇਸ ਫੈਸਲੇ ਦਾ ਬਟਾਲਾ ਦੇ ਸੀਨੀਅਰ ‘ਆਪ’ ਆਗੂ ਵਿਜੇ ਪ੍ਰਭਾਕਰ ਨੇ ਪਾਰਟੀ ਵਰਕਰਾਂ ਸਮੇਤ ਉਮਰਪੁਰਾ ਸਥਿਤ ਆਪਣੇ ਦਫਤਰ ਵਿਖੇ ਸਵਾਗਤ ਕੀਤਾ ਹੈ। ਵਿਜੇ ਪ੍ਰਭਾਕਰ ਨੇ ਦੱਸਿਆ ਕਿ ਬੀਤੇ ਦਿਨੀਂ ਬਟਾਲਾ ਦੇ ਵਿਧਾਇਕ ਸ਼ੈਰੀ ਕਲਸੀ ਨੇ ਨਗਰ ਨਿਗਮ ਬਟਾਲਾ ਦੇ ਐਕਸੀਅਨ ਪਰਮਜੀਤ ਸਿੰਘ, ਸਕੱਤਰ ਦਲਜੀਤ ਸਿੰਘ, ਐਸ.ਡੀ.ਓ ਪ੍ਰਭਨੂਰ ਸਿੰਘ, ਸੁਪਰਡੈਂਟ ਵਰਿੰਦਰ ਮੋਹਨ ਨਾਲ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਬਟਾਲਾ ਨੂੰ ਸਾਫ਼-ਸੁਥਰਾ ਸ਼ਹਿਰ ਬਣਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਸਨ। ਵਿਜੇ ਪ੍ਰਭਾਕਰ ਨੇ ਕਿਹਾ ਕਿ ਬਟਾਲਾ ਦੇ ਵਿਧਾਇਕ ਦੇ ਇਸ ਫੈਸਲੇ ਨਾਲ ਬਟਾਲਾ ਵਾਸੀਆਂ ਨੂੰ ਕਈ ਸਮੱਸਿਆਵਾਂ ਤੋਂ ਰਾਹਤ ਮਿਲੇਗੀ। ਨਿਯੁਕਤ ਕੀਤੇ ਗਏ ਮੈਂਬਰ ਮਿੰਟਾ, ਭੁਪਿੰਦਰ ਸਿੰਘ, ਮਨਜੀਤ ਸਿੰਘ, ਰਾਜਵਿੰਦਰ ਸਿੰਘ, ਹਰਿੰਦਰ ਕਲਸੀ ਹਨ। ਮਿੱਠੂ ਬਾਜਵਾ, ਲਵਲ ਮਹਾਜਨ, ਹਰਪਾਲ ਸਿੰਘ, ਇੰਦਰਜੀਤ ਸਿੰਘ, ਗੋਪੀ, ਸੋਨੂੰ, ਹੀਰਾ, ਲਾਲ ਦੀਪਕ ਕੁਮਾਰ ਅੰਕਿਤ ਪ੍ਰਭਾਕਰ ਆਦਿ ਹਾਜ਼ਰ ਸਨ |