ਸੁਭਾਸ ਸਹਿਗਲ
ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਗਏ ਸੱਦੇ ਦੇ ਸਬੰਧ ਵਿੱਚ ਮਿਤੀ 26,27,28 ਨਵੰਬਰ ਨੂੰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਧਰਨਾ ਲਾਇਆ ਜਾਵੇਗਾ। ਇਸ ਸਬੰਧੀ ਪੰਜਾਬ ਕਿਸਾਨ ਯੂਨੀਅਨ ਬਲਾਕ ਕਲਾਨੌਰ ਵੱਲੋਂ ਅੱਜ ਦਿਨ ਬੁੱਧਵਾਰ ਸ਼ਿਵ ਮੰਦਿਰ ਪਾਰਕ ਕਲਾਨੌਰ ਵਿਖੇ ਇਕ ਮੀਟਿੰਗ ਜਰਨੈਲ ਸਿੰਘ ਸਪਰਾਵਾਂ ਦੀ ਪ੍ਰਧਾਨਗੀ ਹੇਠ ਹੋਈ। ਇਸ ਦੇ ਸਬੰਧ ਵਿੱਚ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪ੍ਰੈਸ ਸਕੱਤਰ ਗੁਰਦੀਪ ਸਿੰਘ ਕਾਮਲ ਪੁਰ ਨੇ ਦੱਸਿਆ ਕਿ ਮੀਟਿੰਗ ਵਿੱਚ ਚੰਡੀਗੜ੍ਹ ਧਰਨੇ ਸਬੰਧੀ ਵਿਚਾਰ ਚਰਚਾ ਕੀਤੀ। ਇਸ ਮੌਕੇ ਸੂਬਾ ਆਗੂ ਗੁਰਮੀਤ ਸਿੰਘ ਬਖਤਪੁਰ, ਅਸ਼ਵਨੀ ਕੁਮਾਰ ਲੱਖਣ ਕਲਾਂ, ਜਰਨੈਲ ਸਿੰਘ ਸਪਰਾਵਾਂ, ਮਾਸਟਰ ਗੁਰਿੰਦਰ ਸਿੰਘ ਖੱਦਰ ਨੇ ਆਪਣੇ ਸੁਝਾਅ ਦਿੰਦਿਆਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰਾਂ ਕਿਸਾਨਾਂ ਨਾਲ ਨਿਆਂ ਨਹੀਂ ਕਰ ਰਹੀਆਂ। ਦਿੱਲੀ ਮੋਰਚੇ ਦੌਰਾਨ ਕੀਤੇ ਵਾਅਦੇ ਤੋਂ ਕੇਂਦਰ ਸਰਕਾਰ ਮੁੱਕਰ ਗਈ ਹੈ। ਫਸਲਾਂ ਦੀ ਐਮ ਐਸ ਪੀ ਲਈ ਕਾਨੂੰਨ ਬਣਾਉਣ ਤੋਂ ਆਨਾ ਕਾਨੀ ਕਰ ਰਹੀ ਹੈ। ਕੁਦਰਤੀ ਆਫ਼ਤਾਂ ਨਾਲ ਫਸਲਾਂ ਦਾ ਨੁਕਸਾਨ, ਲੋਕਾਂ ਦੇ ਘਰਾਂ ਅਤੇ ਪਸ਼ੂ ਧਨ ਦੇ ਨੁਕਸਾਨ ਦਾ ਕੋਈ ਮੁਆਵਜ਼ਾ ਨਹੀਂ ਮਿਲਿਆ। ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀਆਂ ਨੂੰ ਕੋਈ ਸਜ਼ਾ ਨਹੀਂ ਮਿਲੀ ਉਲਟਾ ਕਿਸਾਨਾਂ ਤੇ ਪਰਚੇ ਦਰਜ ਕੀਤੇ ਗਏ ਹਨ। ਕੇਂਦਰ ਵੱਲੋਂ 4 ਲੇਬਰ ਕੋਡ ਰੱਦ ਕਰਵਾਉਣ। ਮਜ਼ਦੂਰਾਂ ਦੀ ਦਿਹਾੜੀ 12 ਘੰਟੇ ਕਰ ਦਿੱਤੀ ਗਈ ਹੈ ਉਸਨੂੰ 8 ਘੰਟੇ ਕਰਵਾਉਣਾ, ਮਨਰੇਗਾ ਦੇ ਬਜ਼ਟ ਵਿਚ ਵਾਧਾ ਕਰਨਾ, ਜਨਤਕ ਅਦਾਰਿਆਂ ਦਾ ਨਿੱਜੀਕਰਨ ਬੰਦ ਕਰਨਾ। ਕਿਸਾਨਾਂ ਅਤੇ ਮਜ਼ਦੂਰਾਂ ਦੀ ਮੁਕੰਮਲ ਕਰਜ਼ਾ ਮੁਆਫ਼ੀ, ਘੱਟੋ ਘੱਟ ਪੈਨਸ਼ਨ 10000 ਕਰਵਾਉਣਾ, ਅਤੇ ਘੱਟੋ ਘੱਟ ਉਜਰਤ 26000 ਰੁਪਏ ਪ੍ਰਤੀ ਮਹੀਨਾ ਕਰਵਾਉਣਾ ।
ਕੁੱਝ ਮੰਗਾ ਪੰਜਾਬ ਸਰਕਾਰ ਨਾਲ ਸਬੰਧਿਤ ਹਨ ਜਿਵੇਂ ਹੜਾਂ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ, ਘਰਾਂ ਅਤੇ ਪਸ਼ੂ ਧਨ ਦਾ ਮੁਆਵਜ਼ਾ, ਗੰਨਾ ਮਿੱਲਾਂ ਨੂੰ ਛੇਤੀ ਤੋਂ ਚਾਲੂ ਕਰਵਾਉਣਾ ਅਤੇ ਪੰਜਾਬ ਸਰਕਾਰ ਕੇਂਦਰ ਅਤੇ ਸੁਪਰੀਮ ਕੋਰਟ ਦੇ ਦਬਾਅ ਥੱਲੇ ਪਰਾਲੀ ਦੇ ਸਬੰਧ ਵਿੱਚ ਕਿਸਾਨਾਂ ਤੇ ਧੜਾ ਧੜ ਪਰਚੇ ਦਰਜ ਕਰ ਰਹੀ ਹੈ , ਇਸ ਦਾ ਸਮੂਹ ਕਿਸਾਨ ਜਥੇਬੰਦੀਆਂ ਵਿਰੋਧ ਕਰਦਿਆਂ ਹਨ।
ਇਹਨਾਂ ਸਾਰੇ ਮਸਲਿਆਂ ਦੇ ਹਲ ਲਈ ਸਮਾਜਿਕ ਆਰਥਿਕ ਅਤੇ ਧਾਰਮਿਕ ਜਥੇਬੰਦੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਦੱਸੀ ਗਈ ਤਰੀਕ ਤੇ ਚੰਡੀਗੜ੍ਹ ਵੱਲ ਚਾਲੇ ਪਾਉਣ ਤਾਂ ਕਿ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਅਤੇ ਬੇਰੁਜ਼ਗਾਰਾਂ ਦੇ ਮਸਲੇ ਕਰਵਾਏ ਜਾਣ। ਅੱਜ ਦੀ ਮੀਟਿੰਗ ਵਿੱਚ ਗੁਰਮੀਤ ਸਿੰਘ ਬਖਤਪੁਰ, ਗੁਲਜ਼ਾਰ ਸਿੰਘ, ਅਸ਼ਵਨੀ ਕੁਮਾਰ , ਗੋਪਾਲ ਦਾਸ ਲੱਖਣ ਕਲਾਂ, ਗੁਰਦੀਪ ਸਿੰਘ ਕਾਮਲ ਪੁਰ, ਜਰਨੈਲ ਸਿੰਘ, ਬਲਵਿੰਦਰ ਸਿੰਘ ਅਤੇ ਦਿਲਬਾਗ ਸਿੰਘ ਸਪਰਾਵਾਂ,ਮੰਗਲ ਸਿੰਘ ਭੰਗਵਾਂ, ਸੁਖਦੇਵ ਸਿੰਘ ਦਬੁਰਜੀ, ਮੰਗਲ ਸਿੰਘ ਅਟਾਰੀ, ਸੁੱਚਾ ਸਿੰਘ ਸੇਖਕਬੀਰ, ਲਖਵਿੰਦਰ ਸਿੰਘ ਕਾਜੀ ਪੁਰ, ਮਾਸਟਰ ਗੁਰਿੰਦਰ ਸਿੰਘ ਖੱਦਰ, ਦਲਜੀਤ ਸਿੰਘ ਮੌੜ ਅਤੇ ਲੱਖਾ ਸਿੰਘ ਅਤੇ ਸਤਨਾਮ ਸਿੰਘ ਬਖਤਪੁਰ, ਸੁੱਚਾ ਸਿੰਘ ਪਿੰਡ ਡੇਹਰੀਵਾਲ ਆਦਿ ਹਾਜ਼ਰ ਸਨ।।।।।।
ਸਯੁੰਕਤ ਕਿਸਾਨ ਮੋਰਚੇ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀਆਂ ਹੱਕੀ ਮੰਗਾਂ ਨਾ ਮੰਨਣ ਦੇ ਵਿਰੋਧ ਵਿਚ 26 ਨਵੰਬਰ ਤੋਂ 29 ਨਵੰਬਰ ਤੱਕ ਰਾਜਧਾਨੀ ਚੰਡੀਗੜ੍ਹ ਵਿਖੇ ਲਗਾਏ ਜਾ ਰਹੇ ਧਰਨੇ ਸਬੰਧੀ ਕੀਤਾ ਵਿਚਾਰ ਵਟਾਂਦਰਾ