ਗੁਰਦਾਸਪੁਰ ਲੋਕ ਸਭਾ ਸੀਟ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਦੇ ਕੇ ਨਿਵਾਜਿਆ ਜਾਵੇ ,,, ਸੁਖਦੀਪ ਸਿੰਘ ਤੇਜਾ, ਚੰਦਰਮੋਹਨ ਵਿੱਜ
ਜਿਲਾ ਇਨਚਾਰਜ ਸੁਭਾਸ ਸਹਿਗਲ ਬਟਾਲਾ
ਭਾਜਪਾ ਦੇ ਬਾਹਰੀ ਐਮਪੀ ਰਹੇ ਸਨੀ ਦਿਓਲ ਵੱਲੋਂ ਜਿੱਤ ਕੇ ਗੁਰਦਾਸਪੁਰ ਵਾਸੀਆਂ ਨਾਲ ਕੀਤਾ ਗਿਆ ਮਤਰਈ ਮਾਂ ਵਾਲਾ ਰੋਲ,,, ਚੰਦਰ ਮੋਹਨ
ਬਟਾਲਾ ਅੱਜ ਸੁਖਦੀਪ ਸਿੰਘ ਤੇਜਾ ਮੇਅਰ ਅਤੇ ਚੰਦਰ ਮੋਹਨ ਵਿਜ ਐਮ ਸੀ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਕਾਂਗਰਸ ਹਾਈ ਕਮਾਂਡ ਨੂੰ ਬੇਨਤੀ ਕਰਦੇ ਹਾਂ ਕਿ ਹਲਕਾ ਗੁਰਦਾਸਪੁਰ ਲੋਕ ਸਭਾ ਦੀ ਸੀਟ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਦੇ ਕੇ ਨਿਵਾਜਿਆ ਜਾਵੇ। ਅਸੀਂ ਦਾਵਾ ਕਰਦੇ ਹਾਂ ਇਹ ਸੀਟ ਤ੍ਰਿਪਤ ਰਜਿੰਦਰ ਸਿੰਘ ਦੀ ਅਗਵਾਈ ਹੇਠ ਜਿੱਤ ਕੇ ਹਰ ਹਾਲਤ ਵਿੱਚ ਕਾਂਗਰਸ ਦੀ ਝੋਲੀ ਵਿਚ ਪਾਈ ਜਾਵੇਗੀ ।
ਨਗਰ ਨਿਗਮ ਦੇ ਮੇਅਰ ਸੁਖਦੀਪ ਸਿੰਘ ਅਤੇ ਚੰਦਰ ਮੋਹਨ ਵਿਜ ਨੇ ਕਿਹਾ ਕਿ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਸੁਲਝੇ ਹੋਏ ਆਗੂ ਹਨ ਹਲਕਾ
ਗੁਰਦਾਸਪੁਰ ਵਿੱਚ ਹੀ ਨਹੀਂ ਪੂਰੇ ਪੰਜਾਬ ਅੰਦਰ ਆਪਣਾ ਅਸਰ ਰਸੂਖ ਰੱਖਦੇ ਹਨ । ਪਿਛਲੀ ਕਾਂਗਰਸ ਸਰਕਾਰ ਸਮੇਂ ਕੈਬਨਟ ਮੰਤਰੀ ਹੁੰਦਿਆਂ ਆਪਣੇ ਹਲਕੇ ਦੇ ਨਾਲ ਨਾਲ ਲੱਗਦੇ ਗੁਰਦਾਸਪੁਰ ਜਿਲ੍ਹਾ ਦੇ ਹਲਕਿਆ ਅੰਦਰ ਵੀ ਵਿਕਾਸ ਦੀਆਂ ਹਨੇਰੀਆਂ ਲਿਆ ਦਿੱਤੀਆਂ ਸੀ ਜੋ ਕਿ ਅੱਜ ਵੀ ਮੂੰਹ ਬੋਲਦੀਆਂ ਤਸਵੀਰਾਂ ਹਨ । ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹਲਕਾ ਗੁਰਦਾਸਪੁਰ ਵਿੱਚ ਵਿਕਾਸ ਪੁਰਸ਼ ਦੇ ਨਾਮ ਤੇ ਜਾਣੇ ਜਾਂਦੇ ਹਨ। ਤ੍ਰਿਪਤ ਰਜਿੰਦਰ ਸਿੰਘ ਬਾਜਵਾ ਲੋਕ ਸਭਾ ਹਲਕਾ ਗੁਰਦਾਸਪੁਰ ਵਿੱਚ ਆਪਣੀ ਪੂਰੀ ਪੇਠ ਰੱਖਦੇ ਹਨ ਅਤੇ ਸੀਨੀਅਰ ਕਾਂਗਰਸੀ ਨੇਤਾ ਹੋਣ ਦੇ ਨਾਤੇ ਹਲਕਾ ਗੁਰਦਾਸਪੁਰ ਦੇ ਸਾਰੇ ਵਰਕਰ ਅਤੇ ਨੇਤਾ ਇਨ੍ਹਾਂ ਦਾ ਬਹੁਤ ਮਾਣ ਸਤਿਕਾਰ ਕਰਦੇ ਹਨ । । ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸਭ ਤੋਂ ਮਜਬੂਤ ਅਤੇ ਜੇਤੂ ਉਮੀਦਵਾਰ ਹੋਣਗੇ। ਉਹਨਾਂ ਇਹ ਵੀ ਕਿਹਾ ਕਿ ਐਮ ਪੀ ਸਨੀ ਦਿਓਲ ਨੇ ਪਿਛਲੇ ਪੰਜ ਸਾਲਾਂ ਦੌਰਾਨ ਜ਼ੋ ਗੁਰਦਾਸਪੁਰ ਲੋਕ ਸਭਾ ਹਲਕੇ ਵਿਚ ਕੰਮ ਕੀਤੇ ਹਨ ਦੱਸਣ ਦੀ ਲੋੜ ਨਹੀਂ ਕਿਉਂਕਿ ਉਹ ਪੰਜ ਸਾਲਾਂ ਦੌਰਾਨ ਸ਼ਾਇਦ ਹਲਕੇ ਵਿੱਚ 5 ਵਾਰ ਵੀ ਆਕੇ ਹਲਕੇ ਵਾਸੀਆਂ ਦਾ ਹਾਲ ਚਾਲ ਵੀ ਨਹੀਂ ਪੁੱਛਿਆ ਅਤੇ ਇਕ ਮਤਰੇਈ ਮਾਂ ਵਾਲਾ ਰੋਲ ਅਦਾ ਕੀਤਾ ਹੈ