ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਮੁੱਖ ਰੱਖਦਿਆਂ ਵਿਭਾਗ ਵੱਲੋਂ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ

ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਮੁੱਖ ਰੱਖਦਿਆਂ ਵਿਭਾਗ ਵੱਲੋਂ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ ਕਿ ਪੂਰੇ ਸ਼ਹਿਰ ਵਿੱਚ ਸੀਵਰੇਜ਼ ਹੋਦੀ ਦਾ ਕੋਈ ਵੀ ਢੱਕਣ ਖੁੱਲ੍ਹਾ ਜਾਂ ਟੁੱਟਾ ਨਹੀਂ ਹੋਣਾ ਚਾਹੀਦਾ

ਬਟਾਲਾ ( ਸ਼ਾਬਾਸ਼ ਸਹਿਗਲ) ਸਥਾਨਕ ਸ਼ਹਿਰ ਵਿਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੂਰਬ ਮਿਤੀ 10 ਸਤੰਬਰ ਨੂੰ ਬੜੀ ਧੂਮ-ਧਾਮ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧ ਵਿੱਚ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਬਟਾਲਾ ਵੱਲੋਂ ਸਭ ਸ਼ਹਿਰ ਵਾਸੀਆਂ ਨੂੰ ਜਾਣਕਾਰੀ ਦਿੱਤੀ ਜਾਂਦੀ
ਗਈ ਹੈ ਕਿ ਵਿਭਾਗ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਮੁੱਖ ਰੱਖਦਿਆਂ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ ਕਿ ਪੂਰੇ ਸ਼ਹਿਰ ਵਿੱਚ ਸੀਵਰੇਜ਼ ਹੋਦੀ ਦਾ ਕੋਈ ਵੀ ਢੱਕਣ ਖੁੱਲ੍ਹਾ ਜਾਂ ਟੁੱਟਾ ਨਹੀਂ ਹੋਣਾ ਚਾਹੀਦਾ। ਇਸ ਲਈ ਇਸ ਵਿਭਾਗ ਵੱਲੋਂ ਪੂਰੇ ਸ਼ਹਿਰ ਵਿੱਚ ਆਪਣੇ ਪੂਰੇ ਸਟਾਫ ਦੀਆਂ ਟੀਮਾਂ ਬਣਾ ਕੇ ਮੇਨ ਹੌਲਾਂ ਦੇ ਢੱਕਣਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਮੌਕੇ ਤੇ ਜਰੂਰਤ ਅਨੁਸਾਰ ਢੱਕਣਾਂ ਨੂੰ ਬਦਲਿਆ/ਰਿਪੇਅਰ ਕਰਵਾਇਆ ਜਾ ਰਿਹਾ ਹੈ। ਪਰੰਤੂ ਫਿਰ ਵੀ ਕਿਸੇ ਗਲੀ ਮੁਹੱਲੇ ਵਿੱਚ ਸੀਵਰੇਜ ਹੋਦੀ/ਸਲੈਬ ਦਾ ਕੋਈ ਢਕਣ ਖੁੱਲ੍ਹਾ ਜਾਂ ਟੁੱਟਾ ਪਾਇਆ ਜਾਂਦਾ ਹੈ ਤਾਂ ਤੁਰੰਤ ਇਸ ਦੀ ਜਾਣਕਾਰੀ ਸ਼ਿਕਾਇਤ ਨਿਵਾਰਨ ਕੇਂਦਰ ਦੇ ਸੰਪਰਕ ਨੰਬਰ 84275-66323 ਤੇ ਨੋਟ ਕਰਵਾਈ ਜਾਵੇ ਜਾਂ ਵੱਟਸਐਪ ਰਾਂਹੀ ਸੂਚਿਤ ਕੀਤਾ ਜਾਵੇ ਤਾਂ ਜ਼ੋ ਤੁਰੰਤ ਉਸ ਨੂੰ ਠੀਕ ਕੀਤਾ ਜਾ ਸਕੇ।

Leave a Reply

Your email address will not be published. Required fields are marked *