ਬਟਾਲਾ ਸ਼ਹਿਰ ਵਿਚ ਰੱਖੜੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ
ਬਟਾਲਾ 19 ਅਗਸਤ ( ਸੁਭਾਸ ਸਹਿਗਲ ) ਰੱਖੜੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਜਿਸ ਤਹਿਤ ਰੱਖੜੀ ਦਾ ਤਿਉਹਾਰ ਅਸੀਂ ਸਾਰੇ ਭੈਣ-ਭਰਾ ਹਰ ਸਾਲ ਬਹੁਤ ਹੀ ਪਿਆਰ ਅਤੇ ਪ੍ਰੇਮ ਨਾਲ ਮਨਾਉਂਦੇ ਹਾਂ। ਭੈਣਾਂ ਥਾਲੀ ਸਜਾਉਂਦੀਆਂ ਹਨ ਅਤੇ ਆਪਣੇ ਭਰਾ ਦੀ ਆਰਤੀ ਕਰਦੀਆਂ ਹਨ ਅਤੇ ਉਸ ਦੀ ਚੰਗੀ ਸਿਹਤ ਅਤੇ ਲੰਬੀ ਉਮਰ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਦੀਆਂ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਰਕਸ਼ਾਬੰਧਨ ਮਨਾਉਣ ਦੀ ਸ਼ੁਰੂਆਤ ਕਲਯੁਗ ਤੋਂ ਨਹੀਂ ਸਗੋਂ ਪੌਰਾਣਿਕ ਕਾਲ ਤੋਂ ਹੀ ਹੋਈ ਸੀ। ਮੰਨਿਆ ਜਾਂਦਾ ਹੈ ਕਿ ਇਹ ਤਿਉਹਾਰ ਸਭ ਤੋਂ ਪਹਿਲਾਂ ਸਤਯੁਗ ਤੋਂ ਸ਼ੁਰੂ ਹੋਇਆ ਸੀ ਅਤੇ ਮਾਂ ਲਕਸ਼ਮੀ ਨੇ ਰਾਜਾ ਬਲੀ ਨੂੰ ਰੱਖਸਾਂ ਸੂਤਰ ਬੰਨ੍ਹ ਕੇ ਇਸ ਪਰੰਪਰਾ ਦੀ ਸ਼ੁਰੂਆਤ ਕੀਤੀ ਸੀ। ਬਟਾਲਾ ਸ਼ਹਿਰ ‘ਚ ਅੱਜ ਰੱਖੜੀ ਦੇ ਤਿਉਹਾਰ ‘ਤੇ ਭੈਣਾਂ ਨੇ ਰੱਖੜੀ ਬੰਨ੍ਹ ਕੇ ਆਪਣੇ ਭਰਾਵਾਂ ਦੀ ਲੰਬੀ ਉਮਰ ਦੀ ਅਰਦਾਸ ਕੀਤੀ । ਬਜ਼ਾਰਾਂ ਵਿੱਚ ਹਲਵਾਈਆਂ, ਡਰਾਈ ਫਰੂਟ, ਬੇਕਰੀ ਦੀਆਂ ਦੁਕਾਨਾਂ ‘ਤੇ ਖਰੀਦੋ ਫਰੋਖਤ ਕਰਨ ਵਾਲਿਆਂ ਦੀ ਭੀੜ ਵੇਖਣ ਨੂੰ ਮਿਲੀ ।