ਬਿਨਾਂ ਕਿਸੇ ਡਰ ਤੋਂ ਜੇਕਰ ਕਿਸੇ ਸਰਕਾਰੀ ਡਾਕਟਰ ਖਿਲਾਫ ਜਾਂ ਕਿਸੇ ਸਰਕਾਰੀ ਹਸਪਤਾਲ ਨਾਲ ਕੋਈ ਸ਼ਿਕਾਇਤ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਹੈ ,ਭਾਰਤ ਭੂਸ਼ਣ
ਬਟਾਲਾ ਸੁਭਾਸ਼ ਸਹਿਗਲ
ਸਵਰਨ ਮੁੱਢ ਸਾਬਕਾ ਪ੍ਰਧਾਨ ਸਿਟੀ ਕਾਂਗਰਸ ਕਮੇਟੀ ਬਟਾਲਾ ਅਤੇ ਆਪਣੀ ਸਮੁੱਚੀ ਕਾਂਗਰਸ ਕਮੇਟੀ ਦੇ ਜੁਝਾਰੂ ਵਰਕਰਾਂ ਨਾਲ ਉਚੇਚੇ ਤੌਰ ਤੇ ਆਪਣੀ ਟੀਮ ਦੇ ਨਾਲ ਚੀਫ ਮੈਡੀਕਲ ਅਫਸਰ ਭਾਰਤ ਭੂਸ਼ਣ ਨੂੰ ਸਨਮਾਨਿਤ ਕਰਨ ਲਈ ਗੁਰਦਾਸਪੁਰ ਪਹੁੰਚੇ ਤੇ ਆਪਣੀ ਸਮੁੱਚੀ ਟੀਮ ਨਾਲ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ ਇਸ ਮੌਕੇ ਤੇ ਸਵਰਨ ਮੁੱਢ ਨੇ ਕਿਹਾ ਕਿ ਕਿ ਭਾਰਤ ਭੂਸ਼ਣ ਦੇ ਗੁਰਦਾਸਪੁਰ ਦੇ ਸੀਐਮ ਓ ਲੱਗਣ ਤੇ ਡਾਕਟਰਾਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ ਕਿਉਂਕਿ ਉਹ ਇੱਕ ਇਮਾਨਦਾਰ ਅਫਸਰ ਵਜੋਂ ਜਾਣੇ ਜਾਂਦੇ ਹਨ ਅਤੇ ਜਿਲਾ ਗੁਰਦਾਸਪੁਰ ਇਮਾਨਦਾਰ ਅਫਸਰਾਂ ਦੀ ਹਮੇਸ਼ਾ ਕਦਰ ਕਰਦਾ ਆ ਰਿਹਾ ਅਤੇ ਕਰਦਾ ਰਹੇਗਾ ਇਸ ਦੇ ਨਾਲ ਹੀ ਸਵਰਨ ਮੁੱਢ ਨੇ ਕਿਹਾ ਕਿ ਸਰਕਾਰੀ ਹਸਪਤਾਲ ਗੁਰਦਾਸਪੁਰ ਦੇ ਨਾਲ ਨਾਲ ਲੱਗਦੇ ਇਲਾਕਿਆਂ ਵਿੱਚ ਸਰਕਾਰੀ ਹਸਪਤਾਲਾਂ ਵਿੱਚ ਵੀ ਸਾਨੂੰ ਆਸ ਹੈ ਕਿ ਇਹਨਾਂ ਵੱਲੋਂ ਜਲਦੀ ਤੋਂ ਜਲਦੀ ਰਹਿੰਦੀਆਂ ਕਮੀਆਂ ਪੂਰੀਆਂ ਕੀਤੀਆਂ ਜਾਣਗੀਆਂ ਅਤੇ ਇਹ ਆਪਣੇ ਫਰਜ ਦੌਰਾਨ ਕਿਸੇ ਵੀ ਤਰ੍ਹਾਂ ਮਰੀਜ਼ਾਂ ਨੂੰ ਕੋਈ ਕਮੀ ਨਹੀਂ ਆਉਣ ਦੇਣਗੇ ਇਸ ਮੌਕੇ ਤੇ ਨਵੇਂ ਆਏ ਸੀਐਮਓ ਭਾਰਤ ਭੂਸ਼ਣ ਨੇ ਸਮੂਹ ਕਾਂਗਰਸੀ ਸਾਥੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹਨਾਂ ਵੱਲੋਂ ਜਿਲੇ ਵਿੱਚ ਬਿਨਾਂ ਕਿਸੇ ਭੇਦ ਭਾਵ ਤੋਂ ਕੰਮ ਕੀਤੇ ਜਾਣਗੇ ਅਤੇ ਕਿਸੇ ਨੂੰ ਵੀ ਆਪਣੇ ਦਫਤਰ ਵਿੱਚੋਂ ਨਿਰਾਸ਼ ਨਹੀਂ ਮੋੜਿਆ ਜਾਵੇਗਾ ਜੇਕਰ ਕਿਸੇ ਨੂੰ ਕਿਸੇ ਸਰਕਾਰੀ ਡਾਕਟਰ ਜਾਂ ਕਿਸੇ ਸਰਕਾਰੀ ਹੋਸਪੀਟਲ ਖਿਲਾਫ ਕੋਈ ਵੀ ਸ਼ਿਕਾਇਤ ਹੋਵੇ ਤਾਂ ਬਿਨਾਂ ਕਿਸੇ ਡਰ ਭੈ ਤੋਂ ਮੇਰੇ ਨਾਲ ਸੰਪਰਕ ਕਰ ਸਕਦਾ ਹੈ ਉਸ ਨਾਲ ਪੂਰਾ ਇਨਸਾਫ ਕੀਤਾ ਜਾਵੇਗਾ ਇਸ ਮੌਕੇ ਤੇ ਸਵਰਨ ਮੁੱਢ ਨਾਲ ਜਨਕਰਾਜ ਇੰਸਪੈਕਟਰ, ਪ੍ਰਭਜਿੰਦਰ ਪਾਲ ਸਿੰਘ ਬਾਜਵਾ ,ਗੁਲਜਾਰੀ ਲਾਲ ਭੱਲਾ, ਰਜਿੰਦਰ ਸਿੰਘ ਨਿੰਦਾ, ਡਾ, ਸਵਿੰਦਰ ਸਿੰਘ, ਰੋਹਿਤ ਕਸ਼ਯਪ ,ਤਰਸੇਮ ਸਰੀਨ, ਪ੍ਰੇਮ ਚੰਦ, ਸੀਤਲ ਸਿੰਘ ਸਰਪੰਚ ,ਰਕੇਸ਼ ਸੋਨੀ ,ਆਦੀ ਹਾਜਰ ਸਨ