ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਵੱਲੋਂ ਕੀਤੇ ਗਏ ਹਿੰਦੂ ਸਿੱਖ ਏਕਤਾ ਦੇ ਪ੍ਰਤੀਕ ਅਤੇ ਹਰੇਕ ਧਰਮ ਅਸਥਾਨਾਂ ਦੇ ਦਰਸ਼ਨ ਲਈ ਕੀਤੇ ਇਸ ਉਪਰਾਲੇ ਦੀ ਸਾਰੇ ਪਾਸੇ ਸ਼ਲਾਘਾ ਕੀਤੀ ਜਾ ਰਹੀ ਹੈ :-ਢੋਲਾ,ਗੈਂਦ,ਕਮਲ
ਬਟਾਲਾ 1ਸਤੰਬਰ (ਸੁਭਾਸ ਸਹਿਗਲ)
ਪੰਜਾਬ ਚੰਡੀਗੜ੍ਹ ਜਰਨਲਿਸਟ ਐਸੋਸੀਏਸ਼ਨ ਵੱਲੋਂ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਇੱਕ ਬੱਸ ਸੇਵਾ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਨਈਅਰ ਅਤੇ ਸੁਭਾਸ਼ ਸਹਿਗਲ ਦੀ ਅਗਵਾਈ ਹੇਠ ਅੱਠਵੀਂ ਬਸ ਯਾਤਰਾ ਸ਼ੁਰੂ ਕੀਤੀ ਗਈ। ਬੱਸ ਨੂੰ ਰਵਾਨਾ ਕਰਨ ਤੋਂ ਪਹਿਲਾਂ ਸਰਹੱਦੀ ਲੋਕ ਸੇਵਾ ਸਮਿਤੀ ਨਗਰ ਪ੍ਰਧਾਨ ਨੀਰਜ਼ ਕੁਮਾਰ ਢੋਲਾ,ਉਪ ਪ੍ਰਧਾਨ ਜਗਤਾਰ ਗੈਂਦ, ਜ਼ਿਲ੍ਹਾ ਮਹਾਂ ਮੰਤਰੀ ਕਮਲ ਕਿਸ਼ੋਰ ਨੇ ਰੀਬਨ ਕੱਟ ਕੇ ਅਤੇ ਨਾਰੀਅਲ ਤੋੜ ਕੇ ਮਾਤਾ ਦੇ ਜੈਕਾਰਿਆਂ ਨਾਲ ਨਿਹਾਲ ਕਰਕੇ ਅੱਠਵੀਂ ਬੱਸ ਯਾਤਰਾ ਮਾਤਾ ਚਿੰਤਪੁਰਨੀ ਜੀ ਦੇ ਦਰਬਾਰ ਨੇ ਗੁਰੂ ਮਹਾਰਾਜ ਦਾ ਓਟ ਆਸਰਾ ਲੈਂਦੇ ਹੋਏ ਬੱਸ ਨੂੰ ਰਵਾਨਾ ਕੀਤਾ ਗਿਆ । ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਨਈਅਰ ਅਤੇ ਸੁਭਾਸ਼ ਸਹਿਗਲ ਨੇ ਸਾਂਝੇ ਤੌਰ ਤੇ ਕਿਹਾ ਕਿ ਯਾਤਰੂਆਂ ਦੀ ਸਹੂਲਤ ਲਈ ਬਹੁਤ ਘੱਟ ਪੈਸੇ ਤੇ ਹਰ ਸੁਵਿਧਾ ਨਾਲ ਲੈਸ ਬੱਸ ਬਟਾਲਾ ਤੋਂ ਹਰ ਮਹੀਨੇ ਵੱਖਰੇ, ਵੱਖਰੇ ਧਾਰਮਿਕ ਸਥਾਨਾਂ ਦੇ ਦਰਸ਼ਨਾ ਲਈ ਚਲਦੀ ਹੈ , ਜਿਵੇਂ ਕਿ ਗੁਰਦੁਆਰਾ ਮਨੀਕਰਨ ਸਾਹਿਬ, ਅਨੰਦਪੁਰ ਸਾਹਿਬ , ਮਾਤਾ ਬੰਗਲਾ ਮੁੱਖੀ, ਬਾਬਾ ਵਿਡਭਾਗ ਸਿੰਘ ਅਤੇ ਚਿੰਤਪੁਰਨੀ ਮਾਤਾ ਆਦਿ ਦੇ ਦਰਸ਼ਨ ਹੋ ਚੁੱਕੇ ਹਨ । ਨੀਰਜ਼ ਕੁਮਾਰ ਢੋਲਾ, ਜਗਤਾਰ ਗੈਂਦ ਅਤੇ ਕਮਲ ਕਿਸ਼ੋਰ ਨੇ ਕਿਹਾ ਕਿ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਵੱਲੋਂ ਕੀਤੇ ਗਏ ਹਿੰਦੂ ਸਿੱਖ ਏਕਤਾ ਦੇ ਪ੍ਰਤੀਕ ਅਤੇ ਹਰੇਕ ਧਰਮ ਅਸਥਾਨਾਂ ਦੇ ਦਰਸ਼ਨ ਲਈ ਕੀਤੇ ਇਸ ਉਪਰਾਲੇ ਦੀ ਸਾਰੇ ਪਾਸੇ ਬਹੁਤ ਸ਼ਲਾਘਾ ਕੀਤੀ ਜਾ ਰਹੀ ਹੈ ।ਇਸ ਮੌਕੇ ਤੇ ਜ਼ਿਲਾ ਪ੍ਰਧਾਨ ਸੰਜੀਵ ਨਈਅਰ , ਸੁਭਾਸ਼ ਸਹਿਗਲ ,ਭੁਪਿੰਦਰ ਸਿੰਘ ਸੋਢੀ,ਰਮੇਸ਼ ਭਾਟੀਆ, ਬਲਦੇਵ ਖਾਲਸਾ , ਅਸ਼ੋਕ ਜਰੇਵਾਲ , ਸੁਨੀਲ ਕੁਮਾਰ ਬਟਾਲਵੀ , ਡਾ,,ਹਰਪਾਲ ਬਟਾਲਵੀ, ਹਰਭਜਨ ਸਿੰਘ ਨੱਤ ,ਰਾਗਵ ਸਹਿਗਲ,ਮਾਸਟਰ ਜਤਿੰਦਰ ਸਿੰਘ, ਅਵਿਨਾਸ਼ ਸ਼ਰਮਾ, ਰਾਜੂ ਲਹੌਰੀਆਂ,ਆਦਿ ਮੌਜੂਦ ਸਨ ।