ਗੁਰਅੰਸ਼ਪ੍ਰੀਤ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਇਹ ਮੀਲ ਪੱਥਰ ਹਾਸਿਲ ਕੀਤਾ ਹੈ ਅਤੇ ਸਾਨੂੰ ਉਸ ‘ਤੇ ਮਾਣ ਹੈ ਇਸ ਪ੍ਰਾਪਤੀ ਨਾਲ ਨਾ ਸਿਰਫ ਉਸਦੇ ਸਕੂਲ ਬਲਕਿ ਪੂਰੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ
ਬਟਾਲਾ 2 ਸਤੰਬਰ ( ਸੁਭਾਸ ਸਹਿਗਲ)
ਸ਼੍ਰੀਨਗਰ ਵਿੱਚ 21 ਅਗਸਤ ਤੋਂ 23 ਅਗਸਤ 2024 ਤੱਕ ਹੋਈਆਂ 12ਵੀਆਂ ਡਾਇਓਸੀਅਨ ਖੇਡਾਂ ਵਿੱਚ ਉੱਤਰੀ ਜ਼ੋਨ ਦੇ ਵੱਖ-ਵੱਖ ਸਕੂਲਾਂ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੁਕਾਬਲੇ ਵਿੱਚ ਐਕਸਲਜ਼ੀਅਰ ਸਪੋਰਟਸ ਅਕੈਡਮੀ ਦੇ ਖਿਡਾਰੀ ਗੁਰਅੰਸ਼ਪ੍ਰੀਤ ਸਿੰਘ ਨੇ ਵਿਸ਼ੇਸ਼ ਕਰਕੇ ਬੈਡਮਿੰਟਨ ਦੀ ਖੇਡ ਵਿੱਚ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਦਿਆਂ ਸੋਨ ਤਗਮਾ ਜਿੱਤਿਆ।ਆਪਣੇ ਸਕੂਲ ਦੀ ਤਰਫੋਂ ਖੇਡਦੇ ਹੋਏ ਗੁਰਅੰਸ਼ਪ੍ਰੀਤ ਸਿੰਘ ਨੇ ਬੈਡਮਿੰਟਨ ਦੇ ਫਾਈਨਲ ਮੈਚ ਵਿੱਚ ਆਕਲੈਂਡ ਹਾਊਸ ਸ਼ਿਮਲਾ ਦੇ ਖਿਡਾਰੀ ਨੂੰ 21-8, 21-11 ਦੇ ਫਰਕ ਨਾਲ ਹਰਾਇਆ। ਉਸ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਸਕੂਲ ਅਤੇ ਅਕੈਡਮੀ ਦਾ ਨਾਂ ਰੌਸ਼ਨ ਕੀਤਾ ਅਤੇ ਉਸ ਨੂੰ ਸਰਵੋਤਮ ਖਿਡਾਰੀ ਐਲਾਨਿਆ ਗਿਆ। ਜਦੋਂ ਗੁਰਅੰਸ਼ਪ੍ਰੀਤ ਨੂੰ ਉਸਦੀ ਕਾਮਯਾਬੀ ਬਾਰੇ ਪੁੱਛਿਆ ਗਿਆ ਤਾਂ ਉਸਨੇ ਕਿਹਾ, “ਮੇਰਾ ਸੁਪਨਾ ਹੈ ਕਿ ਮੈਂ ਆਪਣੇ ਸੂਬੇ ਅਤੇ ਦੇਸ਼ ਦੀ ਨੁਮਾਇੰਦਗੀ ਕਰਕੇ ਅੰਤਰਰਾਸ਼ਟਰੀ ਪੱਧਰ ‘ਤੇ ਦੇਸ਼ ਦਾ ਨਾਮ ਰੌਸ਼ਨ ਕਰਾਂ। ਮੈਂ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਮਿਹਨਤ ਕਰਦਾ ਰਹਾਂਗਾ।”ਇਸ ਮੌਕੇ ਐਕਸਲਸੀਅਰ ਸਪੋਰਟਸ ਅਕੈਡਮੀ ਦੇ ਇੰਚਾਰਜ ਵਿਜੇ ਸ਼ਰਮਾ ਨੇ ਗੁਰਅੰਸ਼ਪ੍ਰੀਤ ਨੂੰ ਉਸ ਦੀ ਸਫਲਤਾ ਲਈ ਵਧਾਈ ਦਿੱਤੀ ਅਤੇ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਵਿਜੇ ਸ਼ਰਮਾ ਨੇ ਕਿਹਾ, “ਗੁਰਅੰਸ਼ਪ੍ਰੀਤ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਇਹ ਮੀਲ ਪੱਥਰ ਹਾਸਿਲ ਕੀਤਾ ਹੈ ਅਤੇ ਸਾਨੂੰ ਉਸ ‘ਤੇ ਮਾਣ ਹੈ। ਗੁਰਅੰਸ਼ਪ੍ਰੀਤ ਦੀ ਇਸ ਪ੍ਰਾਪਤੀ ਨਾਲ ਨਾ ਸਿਰਫ ਉਸਦੇ ਸਕੂਲ ਬਲਕਿ ਪੂਰੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਉਸਦੇ ਅਧਿਆਪਕਾਂ, ਸਹਿਪਾਠੀਆਂ ਅਤੇ ਪਰਿਵਾਰ ਦੇ ਸਾਰੇ ਜੀਅ ਉਸ ਦੀ ਸਫਲਤਾ ‘ਤੇ ਬਹੁਤ ਮਾਣ ਮਹਿਸੂਸ ਕਰਦੇ ਹਨ।