ਕਲਾਨੌਰ ਦੀ ਸਾਰੀ ਲੀਡਰਸ਼ਿਪ ਕੁੰਬ ਕਰਨੀ ਨੀਂਦ ਸੁੱਤੀ ਪਈ ਹੈ , ਕੋਈ ਵੀ ਪੋਲਿਟੀਕਲ ਨੇਤਾ ਧਰਨਾ ਕਾਰੀਆਂ ਦੀ ਸਾਰ ਲੈਣ ਵਾਸਤੇ ਨਹੀਂ ਪਹੁੰਚਿਆ :-ਗੁਰਦੀਪ ਕਾਮਲਪੁਰ
ਬਟਾਲਾ , ਕਲਾਨੌਰ (ਸੁਭਾਸ ਸਹਿਗਲ)
ਸੰਯੁਕਤ ਕਿਸਾਨ ਮੋਰਚੇ ਵੱਲੋਂ ਸਰਕਾਰੀ ਹਸਪਤਾਲ ਵਿਚ ਡਾਕਟਰਾਂ ਦੀ ਘਾਟ ਅਤੇ ਹੋਰ ਅਦਾਰਿਆਂ ਵਿਚ ਸਟਾਫ਼ ਪੂਰਾ ਕਰਨ ਦੀ ਮੰਗ ਨੂੰ ਲੈਕੇ ਸਿਵਲ ਹਸਪਤਾਲ ਕਲਾਨੌਰ ਵਿਖੇ ਸ਼ੁਰੂ ਕੀਤਾ ਗਿਆ ਧਰਨਾ ਛੇਵੇਂ ਦਿਨ ਵੀ ਜਾਰੀ ਰਿਹਾ । ਅੱਜ ਦੇ ਧਰਨੇ ਦੀ ਅਗਵਾਈ ਦਲਜੀਤ ਸਿੰਘ ਤਲਵੰਡੀ ਕਿਰਤੀ ਕਿਸਾਨ ਯੂਨੀਅਨ ਵੱਲੋਂ ਕੀਤੀ ਗਈ। ਮੁੱਖ ਬੁਲਾਰੇ ਸ਼ਿੰਦਰਪਾਲ ਬਿਸ਼ਨ ਕੋਟ, ਦਲਜੀਤ ਸਿੰਘ ਤਲਵੰਡੀ, ਸਲਵਿੰਦਰ ਸਿੰਘ ਆਜ਼ਾਦ, ਗੁਰਦੀਪ ਸਿੰਘ ਕਾਮਲ ਪੁਰ ਆਦਿ ਨੇ ਧਰਨਾ ਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿਵਲ ਸਰਜਨ ਗੁਰਦਾਸਪੁਰ ਵੱਲੋਂ ਜੋ ਵਾਅਦਾ ਸਯੁੰਕਤ ਮੋਰਚੇ ਨਾਲ ਕੀਤਾ ਗਿਆ ਸੀ ਕਿ ਹਸਪਤਾਲ ਕਲਾਨੌਰ ਵਿੱਚ ਕੁਝ ਡਾਕਟਰਾਂ ਦੀ ਡਿਊਟੀ ਲਗਾ ਦਿੱਤੀ ਗਈ ਹੈ ਪਰ ਅੱਜ ਜਥੇਬੰਦੀਆਂ ਵੱਲੋਂ ਪੜਤਾਲ ਕਰਨ ਉਪਰੰਤ ਸਿਰਫ਼ ਦੋ
ਡਾ ਹਾਜ਼ਰ ਸਨ ।
ਉਹਨਾਂ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਹੈ ਕਿ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਸਾਨੂੰ ਝੂਠੇ ਲਾਰਿਆਂ ਵਿਚ ਨਾ ਰੱਖੇ ਅਤੇ ਕਲਾਨੌਰ ਹਸਪਤਾਲ ਵਿਚ ਡਾਂ ਦੀਆਂ ਡਿਊਟੀਆਂ ਪੱਕੇ ਤੌਰ ਤੇ ਲਾਈਆਂ ਜਾਣ। ਕਿਉਂਕਿ ਕਲਾਨੌਰ ਦਾ ਏਰੀਆ ਇੱਕ ਤਾਂ ਬਾਰਡਰ ਦੇ ਕੰਡੇ ਤੇ ਹੈ ਅਤੇ ਦੂਸਰਾ ਇਸ ਕਸਬੇ ਨੂੰ ਘੱਟੋ ਘੱਟ 50 ਪਿੰਡ ਪੈਂਦੇ ਹਨ। ਉਹਨਾਂ ਨੇ ਇਹ ਵੀ ਕਿਹਾ ਕਿ ਇੰਜ ਲਗਦਾ ਹੈ ਕਿ ਕਲਾਨੌਰ ਦੀ ਸਾਰੀ ਲੀਡਰਸ਼ਿਪ ਕੁੰਬ ਕਰਨੀ ਨੀਂਦ ਸੁੱਤੀ ਪਈ ਹੈ ਕਿਉਂਕਿ ਕਲਾਨੌਰ ਬਲਾਕ ਵਿਚੋਂ ਕੋਈ ਵੀ ਨੇਤਾ ਧਰਨਾ ਕਾਰੀਆਂ ਦੀ ਸਾਰ ਲੈਣ ਵਾਸਤੇ ਨਹੀਂ ਪਹੁੰਚਿਆ ਅਤੇ ਡੇਰਾ ਬਾਬਾ ਨਾਨਕ ਹਲਕੇ ਦੀਆਂ ਵੋਟਾਂ ਆ ਰਹੀਆਂ ਹਨ। ਇਹ ਸਿਆਸੀ ਪਾਰਟੀਆਂ ਕਿਹੜੇ ਮੂੰਹ ਨਾਲ ਲੋਕਾਂ ਤੋਂ ਵੋਟਾਂ ਦੀ ਮੰਗ ਕਰਨਗੀਆਂ । ਉਹਨਾਂ ਸਪੱਸ਼ਟ ਕੀਤਾ ਕਿ ਜਿਨ੍ਹਾਂ ਚਿਰ ਹਸਪਤਾਲ ਅਤੇ ਹੋਰ ਸਰਕਾਰੀ ਅਦਾਰਿਆਂ ਵਿੱਚ ਸਟਾਫ਼ ਪੂਰਾ ਨਹੀਂ ਕੀਤਾ ਜਾਂਦਾ ਅਸੀਂ ਧਰਨਾ ਜਾਰੀ ਰੱਖਾਂਗੇ।
ਇਸ ਮੌਕੇ ਤੇ ਗੁਰਦੀਪ ਸਿੰਘ ਕਾਮਲ ਪੁਰ, ਪਰਸ ਰਾਮ, ਜਰਨੈਲ ਸਿੰਘ, ਮੁਖਵਿੰਦਰ ਸਿੰਘ ਦਬੁਰਜੀ, ਜਰਨੈਲ ਸਿੰਘ ਸਪਰਾਵਾਂ, ਸੁੱਚਾ ਸਿੰਘ ਡੇਹਰੀਵਾਲ, ਕਿਰਤੀ ਕਿਸਾਨ ਯੂਨੀਅਨ ਵੱਲੋਂ ਪਲਵਿੰਦਰ ਸਿੰਘ ਕਿਲ੍ਹਾ ਨੱਥੂ ਸਿੰਘ, ਦਲਜੀਤ ਸਿੰਘ ਤਲਵੰਡੀ, ਸਲਵਿੰਦਰ ਸਿੰਘ ਆਜ਼ਾਦ, ਗੁਰਿੰਦਰ ਪਾਲ ਸਿੰਘ, ਸ਼ਿੰਦਰਪਾਲ ਬਿਸ਼ਨ ਕੋਟ, ਸੁਖਚਰਨ ਸਿੰਘ, ਬਲਕਾਰ ਸਿੰਘ ਨੜਾਵਾਲੀ, ਕੁਲਦੀਪ ਸਿੰਘ, ਦਿਲਬਾਗ ਸਿੰਘ , ਸੁੱਖਾ ਮਸੀਹ, ਲੱਖਾ ਸਿੰਘ, ਵੀਰ ਸਿੰਘ ਕਲਾਨੌਰ, ਕਰਤਾਰ ਸਿੰਘ ਕਲਾਨੌਰ, ਰੋਸ਼ਨ ਜੋਸ਼ੀ, ਬੂਟਾ ਰਾਮ, ਬਲਰਾਜ ਸਿੰਘ ਬਿਸ਼ਨ ਕੋਟ, ਜਸਵੰਤ ਸਿੰਘ, ਸੁਨੀਲ ਕੁਮਾਰ, ਮੁਖਵਿੰਦਰ ਸਿੰਘ ਦਬੁਰਜੀ, ਅਤੇ ਸੁੱਚਾ ਸਿੰਘ ਡੇਹਰੀਵਾਲ, ਸੁਖਵਿੰਦਰ ਸਿੰਘ ਕਲਾਨੌਰ, ਆਦਿ ਹਾਜ਼ਰ ਸਨ।