ਸੰਯੁਕਤ ਕਿਸਾਨ ਮੋਰਚੇ ਵੱਲੋਂ ਹਸਪਤਾਲ ਬਚਾਓ ਅਤੇ ਸਰਕਾਰੀ ਅਦਾਰਿਆਂ ਵਿੱਚ ਸਟਾਫ਼ ਪੂਰਾ ਦੇ ਨਾਹਰੇ ਹੇਠ ਕਲਾਨੌਰ ਹਸਪਤਾਲ ਵਿਚ ਲਗਾਤਾਰ ਲਾਇਆ ਗਿਆ ਧਰਨਾ 24 ਵੇ ਦਿਨ ਵੀ ਜਾਰੀ ਰਿਹਾ

ਸਰਕਾਰਾਂ ਦਿਨ ਪ੍ਰਤੀ ਦਿਨ ਪ੍ਰਾਈਵੇਟ ਅਦਾਰਿਆਂ ਦੀ ਪੁਸ਼ਤਪਨਾਹੀ ਕਰ ਰਹੀਆਂ ਹਨ ਅਤੇ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਅਨੁਸਾਰ ਕੰਮ ਕਰ ਰਹੀਆਂ ਹਨ ਇਹਨਾਂ ਨੂੰ ਲੋਕ ਹਿਤਾਂ ਦੀ ਕੋਈ ਪਰਵਾਹ ਨਹੀਂ :– ਸੁਖਦੇਵ ਸਿੰਘ

ਬਟਾਲਾ , ਕਲਾਨੌਰ 20 ਸਿਤੰਬਰ ( ਸੁਭਾਸ ਸਹਿਗਲ)
ਸੰਯੁਕਤ ਕਿਸਾਨ ਮੋਰਚੇ ਵੱਲੋਂ ਹਸਪਤਾਲ ਬਚਾਓ ਅਤੇ ਸਰਕਾਰੀ ਅਦਾਰਿਆਂ ਵਿੱਚ ਸਟਾਫ਼ ਪੂਰਾ ਦੇ ਨਾਹਰੇ ਹੇਠ ਕਲਾਨੌਰ ਹਸਪਤਾਲ ਵਿਚ ਲਗਾਤਾਰ ਲਾਇਆ ਗਿਆ ਧਰਨਾ 24 ਵੇ ਦਿਨ ਵੀ ਜਾਰੀ ਰਿਹਾ । ਅੱਜ ਦੇ ਧਰਨੇ ਦੀ ਅਗਵਾਈ ਪੰਜਾਬ ਕਿਸਾਨ ਯੂਨੀਅਨ ਦੇ ਨੇਤਾ ਬਸ਼ੀਰ ਗਿੱਲ, ਰਜਨੀ , ਪਿਆਰੀ ਅਤੇ ਬਬਲੀ ਦੀ ਵੱਲੋਂ ਕੀਤੀ ਗਈ। ਜੋਗਿੰਦਰ ਸਿੰਘ ਲੇਹਲ, ਮਾਸਟਰ ਸਰਦੂਲ ਸਿੰਘ, ਮਾਸਟਰ ਲਖਵਿੰਦਰ ਸਿੰਘ, ਬੇਅੰਤ ਪਾਲ ਸਿੰਘ ਡੇਹਰੀਵਾਲ, ਓਮ ਪ੍ਰਕਾਸ਼ ਸਾਬਕਾ ਸਰਪੰਚ ਕਲਾਨੌਰ, ਹਰਜੀਤ ਸਿੰਘ ਕਾਹਲੋ, ਅਸ਼ਵਨੀ ਕੁਮਾਰ ਲੱਖਣ ਕਲਾਂ, ਅਤੇ ਗੁਰਦੀਪ ਸਿੰਘ ਕਾਮਲ ਪੁਰ, ਆਦਿ ਨੇ ਧਰਨਾ ਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਰਕਾਰੀ ਹਸਪਤਾਲ ਵਿੱਚ ਮੁਲਾਜ਼ਮ ਪੂਰੇ ਭਰਤੀ ਕੀਤੇ ਜਾਣ, ਬਿਜਲੀ ਬੋਰਡ, ਤਹਿਸੀਲ, ਸੀਨੀਅਰ ਸੈਕੰਡਰੀ ਸਕੂਲ, ਸਮਾਜਿਕ ਸੁਰੱਖਿਆ ਵਿਭਾਗ, ਅਤੇ ਹੋਰ ਸਰਕਾਰੀ ਅਦਾਰਿਆਂ ਵਿੱਚ ਸਟਾਫ਼ ਪੂਰਾ ਕੀਤਾ ਜਾਵੇ। ਸੀਨੀਅਰ ਆਗੂ ਸੁਖਦੇਵ ਸਿੰਘ ਭਾਗੋਕਾਵਾਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਕੰਮਾਂ ਤੇ ਬਾਖੂਬੀ ਚਾਨਣਾ ਪਾਇਆ ਅਤੇ ਕਿਹਾ ਕਿ ਇਹ ਸਰਕਾਰਾਂ ਦਿਨ ਪ੍ਰਤੀ ਦਿਨ ਪ੍ਰਾਈਵੇਟ ਅਦਾਰਿਆਂ ਦੀ ਪੁਸ਼ਤਪਨਾਹੀ ਕਰ ਰਹੀਆਂ ਹਨ ਅਤੇ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਅਨੁਸਾਰ ਕੰਮ ਕਰ ਰਹੀਆਂ ਹਨ ਇਹਨਾਂ ਨੂੰ ਲੋਕ ਹਿਤਾਂ ਦੀ ਕੋਈ ਪਰਵਾਹ ਨਹੀਂ ਹੈ। ਗੁਰਦੀਪ ਸਿੰਘ ਕਾਮਲਪੁਰਾ ਨੇ ਮਲਵਿੰਦਰ ਸਿੰਘ ਮਾਲੀ ਅਤੇ ਡਾ ਹਰਸ਼ਿੰਦਰ ਕੌਰ ਪਟਿਆਲਾ ਤੇ ਪੰਜਾਬ ਸਰਕਾਰ ਵੱਲੋਂ ਕੀਤੇ ਪਰਚੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ।
ਅੱਜ ਦੇ ਧਰਨੇ ਵਿੱਚ ਮਹਿੰਦਰ ਸਿੰਘ ਬਲਵੰਤ ਸਿੰਘ ਸਤਨਾਮ ਸਿੰਘ ਲੱਖਣ ਖੁਰਦ, ਲੱਖਾ ਸਿੰਘ ਬੱਖਤ ਪੁਰ, ਜਰਨੈਲ ਸਿੰਘ ਲੱਖਣ ਕਲਾਂ, ਬਸ਼ੀਰ ਗਿੱਲ ਮਸਤ ਕੋਟ, ਜਰਨੈਲ ਸਿੰਘ, ਬਲਵਿੰਦਰ ਸਿੰਘ ਸਪਰਾਵਾਂ, ਲਖਵਿੰਦਰ ਸਿੰਘ , ਭਿੱਤੀ ਮਸੀਹ, ਜਾਰਜ ਮਸੀਹ, ਜਾਂਨ ਮਸੀਹ ਲੱਖਣ ਕਲਾਂ, ਸੁਖਦੇਵ ਸਿੰਘ ਦਬੁਰਜੀ, ਚਰਨਜੀਤ ਸਿੰਘ , ਕਪੂਰ ਸਿੰਘ, ਦਲਜੀਤ ਸਿੰਘ ਸੰਗਤਪੁਰਾ, ਜੋਗਿੰਦਰ ਸਿੰਘ ਲੇਹਲ, ਹਰਭਜਨ ਸਿੰਘ ਤਲਵੰਡੀ, ਬਲਜੀਤ ਸਿੰਘ ਮਸਰਾਲਾ,ਮੰਗਲ ਸਿੰਘ ਅਟਾਰੀ, ਸਟੀਫਨ ਵਿਕਟਰ ਲੱਖਣ ਕਲਾਂ, ਸੁਰਜੀਤ ਸਿੰਘ ਕਸ਼ਮੀਰ ਸਿੰਘ ਵਡਾਲਾ ਬਾਂਗਰ, ਰਿੰਕੂ ਗੁਲਾਬ ਸਿੰਘ ਬਿਸ਼ਨ ਕੋਟ, ਲੱਖਵਿੰਦਰ ਸਿੰਘ ਲੱਖਣ ਕਲਾਂ, ਚੰਨਣ ਸਿੰਘ ਕਲਾਨੌਰ, ਲਖਵਿੰਦਰ ਸਿੰਘ ਡੇਢ ਗਵਾਰ, ਸੇਵਾ ਸਿੰਘ, ਬਲਜੀਤ ਸਿੰਘ ਮੌੜ, ਬਲਵੰਤ ਸਿੰਘ ਲੱਖਣ ਖੁਰਦ, ਲਖਬੀਰ ਸਿੰਘ ਬੱਖਤ ਪੁਰ, ਵੀਰ ਸਿੰਘ, ਸੁੱਚਾ ਸਿੰਘ ਸੇਖਕਬੀਰ, ਸੁੱਚਾ ਸਿੰਘ ਡੇਹਰੀਵਾਲ, ਸਤਨਾਮ ਸਿੰਘ ਲੱਖਣ ਖੁਰਦ, ਬਲਬੀਰ ਸਿੰਘ ਗੁਰਦਾਸਪੁਰ, ਲਖਵਿੰਦਰ ਸਿੰਘ ਕਾਜੀਪੁਰ, ਪਤਰਸ ,ਅਮੋਸ, ਅਰਜਨ ਲੱਖਣ ਕਲਾਂ,
ਅੱਜ ਦੀ ਵਿਸ਼ੇਸ਼ਤਾ ਇਹ ਰਹੀ ਕਿ ਕਿ ਅੱਜ ਦੇ ਧਰਨੇ ਵਿੱਚ ਔਰਤਾਂ ਦੀ ਸ਼ਮੂਲੀਅਤ ਵੀ ਰਹੀ ਜਿੰਨਾ ਵਿੱਚ ਡਿੰਪਲ , ਬਬਲੀ, ਮਾਰਥਾਂ, ਪੰਮੀ ਲੱਖਣ ਕਲਾਂ, ਰਜਨੀ ਬਾਲਾ, ਚੰਪਾ, ਸੁਨੀਤਾ ਅਤੇ ਪਿਆਰੀ ਆਦਿ ਸ਼ਾਮਲ ਸਨ।

Leave a Reply

Your email address will not be published. Required fields are marked *