ਤੁਲੀ ਭੈਣ-ਭਰਾਵਾਂ ਦੇ ਮੇਲ-ਜੋਲ ਨੂੰ ਲੈ ਕੇ ਭਾਈਚਾਰੇ ਨੂੰ ਜਗਾਉਣ ਲਈ ਚੁੱਕਿਆ ਗਿਆ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ :-ਸਿਵਮ , ਰਾਘਵ
ਬਟਾਲਾ ( ਸੁਭਾਸ ਸਹਿਗਲ)
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 17 ਨਵੰਬਰ ਨੂੰ ਬਟਾਲਾ ਨੇੜਲੇ ਪਿੰਡ ਤੁਲੀ ਪਗਥਾਣਾ (ਕਲਾਨੌਰ )ਵਿਖੇ ਆਪਣੇ ਪੁਰਖਿਆਂ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਪੁਰਖਿਆਂ ਦਾ ਆਸ਼ੀਰਵਾਦ ਲੈਣ ਦੀ ਅਪੀਲ ਕੀਤੀ ਗਈ ਹੈ ਟਰੱਸਟ ਦੇ ਅਧਿਕਾਰੀ ਵਰੁਣ ਤੁਲੀ ਨੇ ਦੱਸਿਆ ਕਿ 17 ਨਵੰਬਰ ਦਿਨ ਐਤਵਾਰ ਨੂੰ ਮੇਲ ਹੋ ਰਹੀ ਹੈ ਜਿਸ ਵਿੱਚ ਦੇਸ਼-ਵਿਦੇਸ਼ ਵਿੱਚ ਵਸਦੇ ਤੁਲੀ ਭਾਈਚਾਰੇ ਦੇ ਲੋਕ ਜਿਥੇ ਵੀ ਆਪਣਾਂ ਜੀਵਨ ਬਤੀਤ ਕਰ ਰਹੇ ਹਨ ਪ੍ਰਮਾਤਮਾ ਦੀ ਮਿਹਰ ਅਤੇ ਆਪਣੇ ਪੁਰਖਿਆਂ ਦੇ ਆਸ਼ੀਰਵਾਦ ਨਾਲ ਉਹ ਜਿੱਥੇ ਵੀ ਹਨ, ਉਹ ਖੁਸ਼ਹਾਲ ਜੀਵਨ ਬਤੀਤ ਕਰਦੇ ਰਹੇ ਅਤੇ 17 ਨਵੰਬਰ ਨੂੰ ਤੁਲੀ ਜਠੇਰਿਆਂ ਦੀ ਮੇਲ ਤੇ ਪਹੁੰਚ ਕੇ ਅਸ਼ੀਰਵਾਦ ਲੈਣ ।
ਵਰੁਣ ਨੇ ਦੱਸਿਆ ਕਿ ਮੇਲ ਦੇ ਬਾਰੇ ਇੱਕ ਮਹੀਨਾ ਪਹਿਲਾਂ ਜਾਣਕਾਰੀ ਦੇਣ ਦਾ ਮਕਸਦ ਇਹ ਹੈ ਕਿ ਤੁਲੀ ਭਾਈਚਾਰੇ ਦਾ ਪਰਿਵਾਰ ਸੂਬੇ ਤੋਂ ਬਾਹਰ ਹੈ ਤਾਂ ਜੋ ਉਹ ਮੇਲ ਤੱਕ ਪਹੁੰਚਣ ਲਈ ਆਪਣੀ ਯਾਤਰਾ ਦਾ ਪ੍ਰਬੰਧ ਖੁਦ ਕਰ ਸਕਣ ਅਤੇ ਰੇਲਵੇ ਟਿਕਟਾਂ ਦਾ ਪ੍ਰਬੰਧ ਕਰ ਸਕਣ ਤਾਂ ਜੋ ਉਹ ਸਮੇਂ ਸਿਰ ਮੇਲ ਵਿਚ ਪਹੁੰਚ ਕੇ ਪੁਨ ਦੇ ਭਾਗੀ ਬਣ ਸਕਣ । ਇਸ ਮੌਕੇ ਤੇ
ਆਦਰਸ਼ ਤੁਲੀ, ਰਾਕੇਸ਼ ਤੁਲੀ, ਜੇ ਡੀ ਤੁਲੀ, ਸ਼ਿਵਮ ਤੁਲੀ, ਰਾਘਵ ਤੁਲੀ, ਕੇਬੀ ਤੁਲੀ ਨੇ ਕਿਹਾ ਕਿ ਵਰੁਣ ਤੁਲੀ ਵੱਲੋਂ ਤੁਲੀ ਭੈਣ-ਭਰਾਵਾਂ ਦੇ ਮੇਲ-ਜੋਲ ਨੂੰ ਲੈ ਕੇ ਭਾਈਚਾਰੇ ਨੂੰ ਜਗਾਉਣ ਲਈ ਚੁੱਕਿਆ ਗਿਆ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ।