ਡੇਂਗੂ ਮਲੇਰੀਆ ਦੇ ਬਚਾਅ ਵਾਸਤੇ ਸਿਹਤ ਵਿਭਾਗ ਵੱਲੋਂ ਦਿੱਤੇ ਆਦੇਸ਼ ਦੀ ਪਾਲਣਾ ਕਰਨੀ ਜ਼ਰੂਰੀ;-ਗੁਰਪ੍ਰੀਤ ਵਾਹਲਾ ਐਮ ਸੀ
ਬਟਾਲਾ 21 ਅਕਤੂਬਰ ( ਸੁਭਾਸ ਸਹਿਗਲ)
ਅੱਜ ਸੀਨੀਅਰ ਮੈਡੀਕਲ ਅਫ਼ਸਰ ਡਾ ਮਨਿੰਦਰ ਜੀਤ ਸਿੰਘ ਦੇ ਹੁਕਮਾਂ ਤੇ ਸਿਹਤ ਵਿਭਾਗ ਦੇ ਇੰਸਪੈਕਟਰ ਦੇਵਾ ਨੰਦ ਦੀ ਅਗਵਾਈ ਹੇਠ ਸ਼ਹਿਰ ਦੇ ਵੱਖ ਵੱਖ ਮੁਹੱਲੇ ਜਿਵੇਂ ਦਾਰਾ ਸਲਾਮ ਪ੍ਰੇਮ ਨਗਰ, ਕਾਜ਼ੀ ਮੋਹਰੀ ਅਤੇ ਧਰਮਪੁਰਾ ਕਲੋਨੀ ਵਿਚ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਘਰ ਘਰ ਜਾ ਕੇ ਲੋਕਾਂ ਨੂੰ ਡੇਂਗੂ, ਮਲੇਰੀਆ ਦੇ ਬਚਾਅ ਵਾਸਤੇ ਜਾਗਰੂਕ ਕੀਤਾ ਅਤੇ ਸਪਰੇਅ ਵਰਕਰਾਂ ਵੱਲੋਂ ਮੱਛਰ ਮਾਰਨ ਵਾਲੀ ਦਵਾਈ ਦਾ ਛਿੜਕਾਅ ਵੀ ਕੀਤਾ ।
ਪ੍ਰੇਮ ਨਗਰ ਦਾਰਾ ਸਲਾਮ ਦੇ ਮਿਊਸਪਲ ਕੌਸਲਰ ਗੁਰਪ੍ਰੀਤ ਵਾਹਲਾ ਨੇ ਖੁਦ ਸਿਹਤ ਵਿਭਾਗ ਦੀ ਟੀਮ ਨਾਲ ਵਿਜਟ ਕੀਤਾ ਅਤੇ ਲੋਕਾਂ ਨੂੰ ਡੇਂਗੂ ਮਲੇਰੀਆ ਦੇ ਬਚਾਅ ਵਾਸਤੇ ਸਿਹਤ ਵਿਭਾਗ ਵੱਲੋਂ ਦਿੱਤੇ ਆਦੇਸ਼ ਦੀ ਪਾਲਣਾ ਕਰਨ ਲਈ ਕਿਹਾ ਗਿਆ।ਹੈਲਥ ਇੰਸਪੈਕਟਰ ਦੇਵਾ ਨੰਦ ਨੇ ਦੱਸਿਆ ਕਿ ਡੇਂਗੂ ਦੇ ਬਚਾਅ ਵਾਸਤੇ ਆਪਣੇ ਆਲੇ ਦੁਆਲੇ ਜਾਂ ਘਰਾਂ ਵਿੱਚ ਕਿਤੇ ਵੀ ਪਾਣੀ ਖੜ੍ਹਾ ਨਾ ਹੋਣ ਦਿਓ ਅਤੇ ਘਰਾਂ ਵਿਚ ਜਿਵੇਂ ਕੂਲਰ , ਪਾਣੀ ਵਾਲੇ ਡਰੰਮ , ਪੰਛੀਆਂ ਦੇ ਪਾਣੀ ਵਾਲੇ ਪਿਆਲੇ ਅਤੇ ਫਰਿਜ ਦੇ ਪਿਛਲੇ ਪਾਸੇ ਵਾਲੀ ਟ੍ਰੇਆਂ ਆਦਿ ਹਫਤੇ ਵਿਚ ਇਕ ਦਿਨ ਸੁਕਾ ਕੇ ਦੁਬਾਰਾ ਭਰਿਆ ਜਾਵੇ ਇਹ ਵੀ ਦੱਸਿਆ ਗਿਆ ਕਿ ਡੇਂਗੂ ਦਾ ਮੱਛਰ ਹਮੇਸ਼ਾਂ ਦਿਨ ਵੇਲੇ ਕੱਟਦਾ ਹੈ ਅਤੇ ਇਸ ਦੀ ਪਹਿਚਾਣ ਚੀਤੇ ਵਰਗੀਆਂ ਧਾਰੀਆਂ ਤੋਂ ਹੁੰਦੀ ਹੈ । ਇਸ ਕਰਕੇ ਕੱਪੜੇ ਅਜਿਹੇ ਪਹਿਨੋ ਕਿ ਸਰੀਰ ਪੂਰੀ ਤਰ੍ਹਾਂ ਢਕਿਆ ਰਹੇ । ਜੇ ਕਿਸੇ ਨੂੰ ਤੇਜ਼ ਬੁਖਾਰ, ਮਾਸਪੇਸ਼ੀਆਂ ਵਿੱਚ ਦਰਦ, ਚਮੜੀ ਤੇ ਲਾਲ ਰੰਗ ਦੇ ਦਾਣੇ, ਅੱਖਾਂ ਦਾ ਪਿਛਲੇ ਪਾਸੇ ਨੂੰ ਧਸ ਜਾਣਾ ਇਸ ਦੀਆਂ ਮੁੱਖ ਨਿਸ਼ਾਨੀਆਂ ਹਨ । ਜੇ ਕਿਸੇ ਨੂੰ ਇਨ੍ਹਾਂ ਵਿੱਚੋਂ ਕੋਈ ਨਿਸ਼ਾਨੀ ਹੈ ਤਾਂ ਤੁਰੰਤ ਸਰਕਾਰੀ ਹਸਪਤਾਲ ਵਿਚ ਇਸ ਦਾ ਟੈਸਟ ਅਤੇ ਇਲਾਜ ਕਰਵਾਉਣਾ ਚਾਹੀਦਾ ਹੈ ਜੋਕਿ ਬਿਲਕੁਲ ਮੁਫਤ ਹੁੰਦਾ ਹੈ । ਇਸ ਮੌਕੇ ਤੇ ਹੈਲਥ ਇੰਸਪੈਕਟਰ ਦੇਵਾ ਨੰਦ, ਸੁਰਿੰਦਰ ਪਾਲ ਸਿਹਤ ਇੰਸਪੈਕਟਰ,ਕੇਵਲ ਕ੍ਰਿਸ਼ਨ , ਦਲਜੀਤ ਸਿੰਘ, ਬਲਜੀਤ ਸਿੰਘ, ਮਨਪ੍ਰੀਤ ਸਿੰਘ ਸਿਹਤ ਕਾਮੇ ਅਤੇ ਜੀਵਨ ਲਾਲ , ਨਿਰਮਲ ਸਿੰਘ , ਅਮਨਦੀਪ ਸਿੰਘ, ਗੁਰਮੇਜ ਸਿੰਘ, ਬਲਜੀਤ ਸਿੰਘ, ਅਮਨਦੀਪ ਸਿੰਘ, ਬਚਿੱਤਰ ਸਿੰਘ , ਦਲਜੀਤ ਸਿੰਘ ਬ੍ਰੀਡਿੰਗ ਚੈਕਰ ਸ਼ਾਮਲ ਸਨ।