ਭਾਜਪਾ SC ਮੋਰਚੇ ਦੇ ਪੰਜਾਬ ਦੇ ਜਰਨਲ ਸਕੱਤਰ ਤੇ ਜਾਨਲੇਵਾ ਹਮਲਾ ਨਿੰਦਨਯੋਗ….

 

 

ਸੰਗਰੂਰ (ਰਿਪੋਰਟ: ਕਰਨ ਸੇਠੀ)
SC ਮੋਰਚਾ ਸੰਗਰੂਰ-1 ਦੇ ਪ੍ਰਧਾਨ ਪਰਗਟ ਸਿੰਘ ਗਮੀ ਕਲਿਆਣ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਭਾਜਪਾ SC ਮੋਰਚੇ ਦੇ ਪੰਜਾਬ ਦੇ ਜਰਨਲ ਸਕੱਤਰ ਬਲਵਿੰਦਰ ਗਿੱਲ ਤੇ ਜਾਨਲੇਵਾ ਹਮਲਾ ਕੀਤਾ ਗਿਆ ਜਿਸ ਘਟਨਾ ਵਿੱਚ ਉਹਨਾ ਉਪਰ ਗੋਲੀ ਚਲਾਈ ਗਈ ਜਿਸ ਉਪਰੰਤ ਉਹ ਗੰਭੀਰ ਜਖਮੀ ਹੋਏ, ਇਸ ਘਟਨਾ ਦੀ ਨਿੰਦਾ ਕਰਦੇ ਹੋਏ ਗਮੀ ਕਲਿਆਣ ਜੀ ਨੇ ਪੰਜਾਬ ਸਰਕਾਰ ਨੂੰ ਹਰ ਫਰੰਟ ਤੇ ਫੇਲ ਦੱਸਿਆ ਅਤੇ ਕਿਹਾ ਕਿ ਪੰਜਾਪ ਸਰਕਾਰ ਤੋ ਕਨੂੰਨੀ ਵਿਵਸਥਾ ਸਹੀ ਨਹੀ ਰੱਖੀ ਜਾ ਰਹੀ ਨਾਲ ਹੀ ਕਿਹਾ ਕਿ ਪੰਜਾਬ ਸਰਕਾਰ ਤੋ ਦਿਨੋ-ਦਿਨ ਵੱਧ ਰਿਹਾ ਲੋਕਾਂ ਦੁਆਰਾ ਭਾਜਪਾ ਦਾ ਸਮਰਥਨ ਹਜਮ ਨਹੀਂ ਹੋ ਰਿਹਾ, ਪੰਜਾਬ ਚ” ਭਾਜਪਾ ਵਰਕਰਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ, ਉਹਨਾ ਨੇ ਮੰਗ ਕੀਤੀ ਕਿ ਇਸ ਘਟਨਾ ਦੇ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਸ ਮੋਕੇ ਧਰਮਵੀਰ ਲੋਹਟਆ , ਸੁਖਪਾਲ ਸਿੰਘ ਸੈਂਟੀ ਤੇ ਪਾਰਟੀ ਵਰਕਰ ਹਾਜਰ ਸਨ।

Leave a Reply

Your email address will not be published. Required fields are marked *