ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਬਿਲਗਾ ਅਤੇ ਐਕਸਾਇਜ ਵਿਭਾਗ ਵੱਲੋਂ ਸਾਂਝੇ ਅਪਰੇਸ਼ਨ ਦੌਰਾਨ 02 ਡਰੰਮ ਲੋਹਾ ਲਾਹਣ 400 ਕਿਲੋ ਅਤੇ ਇੱਕ ਟਿਊਬ ਰਬੜ ਵਿੱਚੋ ਸ਼ਰਾਬ ਨਜਾਇਜ ਵਜਨੀ 18,750 ਮਿ.ਲੀ. ਬ੍ਰਾਮਦ ਕਰਨ ਸਫਲਤਾ ਹਾਸਲ ਕੀਤੀ।

ਜਲੰਧਰ ਦਿਹਾਤੀ ਬਿਲਗਾ (ਪਰਮਜੀਤ ਪੰਮਾ/ਲਵਜੀਤ) ਸ੍ਰੀ ਮੁਖਵਿੰਦਰ ਸਿੰਘ ਭੁੱਲਰ, ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਮਨਪ੍ਰੀਤ ਸਿੰਘ ਢਿੱਲੋਂ, ਪੀ.ਪੀ.ਐਸ ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਜਗਦੀਸ਼ ਰਾਜ, ਪੀ.ਪੀ.ਐਸ, ਉਪ-ਪੁਲਿਸ ਕਪਤਾਨ, ਸਬ-ਡਵੀਜ਼ਨ ਫਿਲੌਰ ਦੀ ਅਗਵਾਹੀ ਹੇਠ ਇਸਪੈਕਟਰ ਬਿਕਰਮਜੀਤ ਸਿੰਘ, ਮੁੱਖ ਅਫਸਰ ਥਾਣਾ ਬਿਲਗਾ ਦੀ ਪੁਲਿਸ ਪਾਰਟੀ ਅਤੇ ਐਕਸਾਇਜ ਇੰਸਪੈਕਟਰ ਰਵਿੰਦਰ ਕੁਮਾਰ ਵੱਲੋਂ ਸਾਂਝੇ ਅਪਰੇਸ਼ਨ ਦੌਰਾਨ 02 ਡਰੰਮ ਲੋਹਾ ਲਾਹਣ 400 ਕਿਲੋ ਅਤੇ ਇੱਕ ਟਿਊਬ ਰਬੜ ਵਿੱਚ ਸ਼ਰਾਬ ਨਜਾਇਜ਼ ਵਜ਼ਨੀ 18,750 ਮਿ.ਲੀ. ਬ੍ਰਾਮਦ ਕਰਨ ਸਫਲਤਾ ਹਾਸਲ ਕੀਤੀ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਜਗਦੀਸ਼ ਰਾਜ, ਪੀ.ਪੀ.ਐਸ, ਉਪ-ਪੁਲਿਸ ਕਪਤਾਨ, ਸਬ-ਡਵੀਜ਼ਨ ਫਿਲੌਰ ਜੀ ਨੇ ਦਸਿਆ ਕਿ ਮਿਤੀ 20-04-2023 ਨੂੰ ASI ਅਨਵਰ ਮਸੀਹ ਸਮੇਤ ਪੁਲਿਸ ਪਾਰਟੀ ਗਸ਼ਤ ਥਾ ਤਲਾਸ਼ ਭੇਤੇ ਪੁਰਸ਼ਾਂ ਸਬੰਧ ਵਿੱਚ ਥਾਣਾ ਬਿਲਗਾ ਤੇ ਬਾ ਸਵਾਰੀ ਪ੍ਰਾਈਵੇਟ ਗੱਡੀ ਦੇ ਇਲਾਕਾ ਗਸਤ ਤੇ ਰੋਕਥਾਮ ਸ਼ਰਾਬ ਨਜਾਇਜ ਸਬੰਧੀ ਥਾਣਾ ਬਿਲਗਾ ਤੇ ਤਲਵਣ ਤੇ ਪਿੰਡ ਠੰਡ ਆਦਿ ਨੂੰ ਜਾ ਰਹੇ ਸੀ ਜਦ ਪੁਲਿਸ ਪਾਰਟੀ ਬੱਸ ਅੱਡਾ ਤਲਵਣ ਪੁੱਜੀ ਤਾਂ ਐਕਸਾਇਜ ਇੰਸਪੈਕਟਰ ਰਵਿੰਦਰ ਕੁਮਾਰ ਸਮੇਤ ਪਾਰਟੀ ਝਾ ਸਵਾਰੀ ਪ੍ਰਾਈਵੇਟ ਗੱਡੀ ਮਲਾਕੀ ਹੋਏ ਜਿੰਨਾ ਨੂੰ ਹਮਰਾਹ ਲੈ ਕੇ ਮੁਖਬਰ ਦੀ ਦਸੀ ਜਗ੍ਹਾ ਪਰ ਬੰਨ ਦਰਿਆ ਸਤਲੁਜ ਪਿੰਡ ਤੋਡੇ ਸਰਕਢਿਆ ਵਿੱਚ (2 ਡਰੰਮ ਲੋਹਾ ਲਾਹਣ 400 ਕਿਲੋ ਅਤੇ ਇਕ ਟਿਊਬ ਰਬੜ ਵਿਚੋਂ ਸ਼ਰਾਬ ਨਜਾਇਜ ਵਜ਼ਨੀ 8,750 ਮਿ.ਲੀ. ਬਾਅਦ ਹੋਈ।ਜਿਸ ਪਰ ਨਾ ਮਲੂਮ ਵਿਅਕਤੀਆਂ ਦੇ ਖਿਲਾਫ ਮੁਕਦਮਾ ਨੰਬਰ 43 ਮਿਤੀ 20-04-2029 ਅਧ 61-1-14 ਆਬਕਾਰੀ ਐਕਟ ਥਾਣਾ ਬਿਲਗਾ ਜ਼ਿਲ੍ਹਾ ਜਲੰਧਰ ਦਰਜ ਰਜਿਸਟਰ ਕਰਕੇ ਤਫਤੀਸ ਅਮਲ ਵਿੱਚ ਲਿਆਦੀ ਗਈ।ਦੋਸ਼ੀਆ ਦੀ ਭਾਲ ਜਾਰੀ

ਬ੍ਰਾਮਦਗੀ:- 02. ਡਰੰਮ ਲੋਹਾ ਲਾਹੁਣ 400 ਕਿਲੋ ਅਤੇ ਇੱਕ ਟਿਊਬ ਰਬੜ ਵਿੱਚ ਸ਼ਰਾਬ ਨਜਾਇਜ ਵਜਨੀ 18,750 ਮਿ.ਲੀ.

Leave a Reply

Your email address will not be published. Required fields are marked *