ਸੁਸ਼ੀਲ ਕੁਮਾਰ ਰਿੰਕੂ ਦੀ ਮਿਹਨਤ ਰੰਗ ਲਿਆ ਰਹੀ ਹੈ ਹਰ ਵਰਗ ਦੇ ਲੋਕ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਰਹੇ ਹੈ! ਸੁਸ਼ੀਲ ਰਿੰਕੂ ਦਾ ਪ੍ਰਚਾਰ ਦੇਖ ਵਿਰੋਧੀ ਪਾਰਟੀਆਂ ਵੀ ਕਮਜ਼ੋਰ ਪੈ ਗਈਆਂ ਹਨ. ਅੱਜ ਵੱਖ-ਵੱਖ ਪਾਰਟੀਆਂ ਨੇ ਸੁਸ਼ੀਲ ਕੁਮਾਰ ਰਿੰਕੂ ਦੀ ਮਜੂਦਗੀ ਵਿਚ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ! ਲੋਕ ਸਭਾ ਹਲਕਾ ਜਲੰਧਰ ਦੇ ਅਧੀਨ ਆਉਦੇ ਸੁੱਖ ਮਹਿਲ ਹੋਟਲ ਵਿਖੇ ਸ੍ਰੀ ਅਰਵਿੰਦ ਕੇਜਰੀਵਾਲ ਜੀ ਦੀ ਨੀਤੀਆਂ ਅਤੇ ਮਾਨ ਸਰਕਾਰ ਦੀ ਕਾਰਗੁਜ਼ਾਰੀ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਪਾਰਟੀ ਨੂੰ ਛੱਡ ਕੇ ਮੌਜੂਦਾ ਕੌਂਸਲਰ ਵਿਕਾਸ ਗਿੱਲ ਵਾਸੂ, ਸਾਬਕਾ ਕਾਂਗਰਸੀ ਨੌਜਵਾਨ ਆਗੂ ਵਿਸ਼ਾਲ ਗਿੱਲ, ਧਰਮਿੰਦਰ ਕੁਮਾਰ, ਵਿੱਕੀ ਪਾਲ ਪਦਮ, ਜਗਦੀਸ਼ ਪ੍ਰਧਾਨ, ਰਿਸ਼ਬ ਪ੍ਰਭਾਕਰ, ਸੰਨੀ ਪ੍ਰਭਾਕਰ, ਅਮਿਤ ਗਿੱਲ, ਕਾਲਾ ਧਾਨਕ, ਰਿੱਕੀ ਖੰਨਾ, ਇੰਦਰਜੀਤ ਸਿੰਘ, ਰਜਤ ਤੇਜੀ, ਅਭੀ ਪਦਮ, ਵਿੱਕੀ ਧਾਮੀ, ਸਾਹਿਲ ਸੈਣੀ ਅਤੇ ਉਨ੍ਹਾਂ ਨਾਲ ਤਮਾਮ ਸਾਥੀਆਂ ਨੇ ਝਾੜੂ ਦਾ ਪੱਲਾ ਫੜਿਆ ਅਤੇ ਉਹਨਾਂ ਨੇ ਭਰੋਸਾ ਦਵਾਇਆ ਕਿ ਲੋਕ ਸਭਾ ਹਲਕਾ ਜਲੰਧਰ ਜ਼ਿਮਨੀ ਚੋਣਾਂ ਵਿੱਚ ਉਹ ਸਾਡੇ ਨਾਲ ਹਨ।
ਸੁਸ਼ੀਲ ਕੁਮਾਰ ਰਿੰਕੂ ਦੀ ਮਿਹਨਤ ਰੰਗ ਲਿਆ ਰਹੀ ਹੈ
