ਸੰਯੁਕਤ ਕਿਸਾਨ ਮੋਰਚੇ ਵੱਲੋਂ ਕਲਾਨੌਰ ਸਿਵਲ ਹਸਪਤਾਲ ਵਿਖੇ ਲਾਏ ਗਏ ਧਰਨੇ ਦਾ ਅੱਜ 17ਵਾਂ ਦਿਨ ਹੈ

  1. । ਬਟਾਲਾ ਸੁਭਾਸ ਸਹਿਗਲ
    ਅੱਜ ਦਾ ਧਰਨਾ ਕਿਰਤੀ ਕਿਸਾਨ ਯੂਨੀਅਨ ਵੱਲੋਂ ਪਲਵਿੰਦਰ ਸਿੰਘ ਕਿਲ੍ਹਾ ਨੱਥੂ ਸਿੰਘ ਦੀ ਪ੍ਰਧਾਨਗੀ ਹੇਠ ਲਾਇਆ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਜਿਨ੍ਹਾਂ ਵਿਚ ਹਰਜੀਤ ਸਿੰਘ ਕਾਹਲੋ, ਗੁਰਦੀਪ ਸਿੰਘ ਕਾਮਲ ਪੁਰ, ਓਮ ਪ੍ਰਕਾਸ਼ ਸਾਬਕਾ ਸਰਪੰਚ ਕਲਾਨੌਰ, ਸਲਵਿੰਦਰ ਸਿੰਘ ਆਜ਼ਾਦ, ਸ਼ਿੰਦਰਪਾਲ ਬਿਸ਼ਨ ਕੋਟ, ਆਦਿ ਕਿਹਾ ਕਿ ਸਰਕਾਰ ਦੇ ਕੰਨਾਂ ਤੇ ਅਜ਼ੇ ਤੱਕ ਜੂੰ ਨਹੀਂ ਸਰਕੀ। ਸਰਕਾਰੀ ਹਸਪਤਾਲ ਦੇ ਸਮੂਹ ਡਾਕਟਰ ਅੱਜ ਹੜਤਾਲ ਤੇ ਬੈਠੇ ਹਨ । ਅਸੀਂ ਡਾਕਟਰਾਂ ਦੀ ਅਤੇ ਬਿਜਲੀ ਬੋਰਡ ਕਰਮਚਾਰੀਆਂ ਦੀ ਹੜਤਾਲ ਦਾ ਸਮਰਥਨ ਕਰਦੇ ਹਾਂ। ਸੰਯੁਕਤ ਕਿਸਾਨ ਯੂਨੀਅਨ ਮੋਰਚਾ ਮੰਗ ਕਰਦਾ ਹੈ ਕਿ ਹਰ ਮਹਿਕਮੇ ਵਿਚ ਮੁਲਾਜ਼ਮ ਭਰਤੀ ਕੀਤੇ ਜਾਣ, ਤਾਂ ਕਿ ਲੋਕਾਂ ਨੂੰ ਖੱਜਲ ਖੁਆਰ ਨਾਂ ਕੀਤਾ ਜਾਵੇ। ਪੰਜਾਬ ਦਾ ਮੁੱਖ ਮੰਤਰੀ ਜੁਗਨੂੰ ਬਣ ਕੇ ਸਰਕਾਰੀ ਮਹਿਕਮਿਆਂ ਦਾ ਤਵਾ ਲਾਉਂਦਾ ਰਿਹਾ
    ਪਰ ਹੁਣ ਹਾਲਾਤ ਇਹ ਹਨ ਸਮੁੱਚੇ ਪੰਜਾਬ ਦੇ ਕਰਮਚਾਰੀ ਹੜਤਾਲ ਤੇ ਹਨ। ਅਸੀਂ ਜੁਗਨੂੰ ਸਾਹਿਬ ਨੂੰ ਕਹਿਣਾ ਚਾਹੁੰਦੇ ਹਾਂ ਕਿ ਆ ਲੋਕਾਂ ਵਿਚ ਤੋਂ ਸਰਕਾਰੀ ਅਦਾਰਿਆਂ ਦਾ ਤਵਾ ਲਾ। ਇਹ ਨਹੀਂ ਕਿ ਅਕਾਲੀਆਂ ਕਾਂਗਰਸੀਆਂ ਨੂੰ ਭੰਡੀ ਜਾਓ , ਆਪਣੀ ਪੀੜ੍ਹੀ ਥੱਲੇ ਵੀ ਸੋਟਾ ਨਾਂ ਫੋਰੋ।
    ਅੱਜ ਦੇ ਧਰਨੇ ਵਿੱਚ, ਪਲਵਿੰਦਰ ਸਿੰਘ ਕਿਲ੍ਹਾ ਨੱਥੂ ਸਿੰਘ, ਸਲਵਿੰਦਰ ਸਿੰਘ ਆਜ਼ਾਦ, ਸਤਪਾਲ ਸਿੰਘ, ਸੁਖਵਿੰਦਰ ਸਿੰਘ, ਮਹਿੰਦਰ ਸਿੰਘ, ਲਖਬੀਰ ਚੰਦ, ਪੱਪੂ ਮਸੀਹ, ਕਿਲ੍ਹਾ ਨੱਥੂ ਸਿੰਘ। ਗੁਰਮੀਤ ਸਿੰਘ ਨਿਹੰਗ, ਲੱਖਾ ਸਿੰਘ ਸਪਰਾਵਾਂ, ਜਸਵਿੰਦਰ ਸਿੰਘ, ਦਰਸ਼ਨ ਸਿੰਘ,ਗੁਰਜੰਟ ਸਿੰਘ, ਸਤਨਾਮ ਸਿੰਘ, ਗੋਇਲ,, ਚੰਨ ਸਿੰਘ ਰੁਪਿੰਦਰ ਸਿੰਘ ਜਗਤਾਰ ਆਦਿ ਨਿਹੰਗ, ਰੌਸ਼ਨ ਲਾਲ ਜੋਸ਼ੀ, ਬਲਦੇਵ ਸਿੰਘ , ਵੀਰ ਸਿੰਘ, ਪਰਸ ਰਾਮ, ਸੁਰਜੀਤ ਸਿੰਘ, ਸੁਖਦੇਵ ਸਿੰਘ ਦਬੁਰਜੀ, ਬਲਦੇਵ ਸਿੰਘ ਅਗਵਾਨ, ਦਲਜੀਤ ਸਿੰਘ ਹਰਪ੍ਰੀਤ ਸਿੰਘ, ਕਰਨਦੀਪ ਸਿੰਘ, ਕਰਤਾਰ ਸਿੰਘ , ਪ੍ਰਤਾਪ ਸਿੰਘ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।
    ਵੱਲੋਂ ਗੁਰਦੀਪ ਸਿੰਘ ਕਾਮਲ ਪੁਰ।।

Leave a Reply

Your email address will not be published. Required fields are marked *