ਸ਼ਿਵ ਕੁਮਾਰ ਬਟਾਲਵੀ ਜੀ 50ਵੀਂ ਬਰਸੀ ਨੂੰ ਸਮਰਪਿਤ ਕਵਿਤਾ ਤੇ ਗੀਤ ਉਚਾਰਨ ਮੁਕਾਬਲੇ ਕਵਿਤਾ ਉਚਾਰਨ ਮੁਕਾਬਲੇ ਵਿੱਚ ਸਰਬਜੀਤ ਸਿੰਘ, ਗੀਤ ਉਚਾਰਨ ਵਿੱਚ ਮਾਨਵ (ਜੂਨੀਅਰ ਵਰਗ) ਤੇ ਸ੍ਰੀਮਤੀ ਪਰਮਜੀਤ ਕੋਰ (ਸੀਨੀਅਰ ਵਰਗ) ਨੇ ਪਹਿਲਾ ਸਥਾਨ ਹਾਸਲ ਕੀਤਾ

ਸ਼ਿਵ ਕੁਮਾਰ ਬਟਾਲਵੀ ਜੀ 50ਵੀਂ ਬਰਸੀ ਨੂੰ ਸਮਰਪਿਤ ਕਵਿਤਾ ਤੇ ਗੀਤ ਉਚਾਰਨ ਮੁਕਾਬਲੇ

ਕਵਿਤਾ ਉਚਾਰਨ ਮੁਕਾਬਲੇ ਵਿੱਚ ਸਰਬਜੀਤ ਸਿੰਘ, ਗੀਤ ਉਚਾਰਨ ਵਿੱਚ ਮਾਨਵ (ਜੂਨੀਅਰ ਵਰਗ) ਤੇ ਸ੍ਰੀਮਤੀ ਪਰਮਜੀਤ ਕੋਰ (ਸੀਨੀਅਰ ਵਰਗ) ਨੇ ਪਹਿਲਾ ਸਥਾਨ ਹਾਸਲ ਕੀਤਾ

ਬਟਾਲਾ, 7 ਮਈ ਜ਼ਿਲਾ ਇੰਚਾਰਜ ਸੁਭਾਸ਼ ਸਹਿਗਲ, ਅਵਿਨਾਸ਼ ਸ਼ਰਮਾ ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦੀ 50ਵੀਂ ਬਰਸੀ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਸਮਾਗਮ ਦੇ ਪਹਿਲੇ ਸ਼ੈਸਨ ਦੌਰਾਨ ਸਵੇਰੇ 10 ਵਜੇ ਕਵਿਤਾ ਤੇ ਗੀਤ ਉਚਾਰਨ ਮੁਕਾਬਲੇ ਕਰਵਾਏ ਗਏ।

ਸਥਾਨਕ ਸ਼ਿਵ ਬਟਾਲਵੀ ਸੱਭਿਆਚਾਰਕ ਕੇਂਦਰ ਬਟਾਲਾ ਵਿਖੇ ਕਰਵਾਏ ਸਮਾਗਮ ਦੋਰਾਨ ਨਰੇਸ਼ ਗੋਇਲ, ਚੇਅਰਮੈਨ ਇੰਪਰੂਵਮੈਂਟ ਟਰੱਸਟ ਬਟਾਲਾ ਤੇ ਰਾਕੇਸ਼ ਤੁਲੀ ਸਿਟੀ ਪ੍ਰਧਾਨ ਆਪ ਪਾਰਟੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਪ੍ਰੋਗਰਾਮ ਵਿੱਚ ਹਿੱਸਾ ਲੈ ਰਹੇ ਭਾਗੀਦਾਰਾਂ ਨੂੰ ਮੁਬਾਰਕਬਾਦ ਦਿੱਤੀ।

ਇਸ ਮੌਕੇ ਕਰਵਾਏ ਕਵਿਤਾ ਉਚਾਰਨ ਮੁਕਾਬਲੇ ਵਿੱਚ 6 ਭਾਗੀਦਾਰਾਂ ਨੇ ਹਿੱਸਾ ਲਿਆ। ਜਿਸ ਵਿੱਚੋਂ ਪਹਿਲਾ ਸਥਾਨ ਸਰਬਜੀਤ ਸਿੰਘ, ਮਿਊਜਿਕ ਅਧਿਆਪਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੇਖਵਾਂ, ਦੂਜੇ ਸਥਾਨ ਤੇ ਜੰਨਤਪ੍ਰੀਤ ਕੋਰ ਤੇ ਸੰਤਾ ਸਿੰਘ ਵੁੱਡ ਸਟਾਕ ਸਕੂਲ ਬਟਾਲਾ ਤੇ ਤੀਜੇ ਸਥਾਨ ਤੇ ਸਿਮਰਨਪ੍ਰੀਤ ਕੋਰ ਐਸ.ਬੀ.ਏ.ਐਸ ਭੁਲੇਰ ਸਕੂਲ ਬਟਾਲਾ ਤੇ ਕਸ਼ਿਸ ਸਕੰਸਸ ਸਕੂਲ ਧਰਮਪੁਰਾ ਕਾਲੋਨੀ ਬਟਾਲਾ ਰਹੇ।

ਇਸੇ ਤਰਾਂ ਗੀਤ ਉਚਾਰਨ ਮੁਕਾਬਲੇ ਵਿੱਚ 14 ਭਾਗੀਦਾਰਾਂ ਨੇ ਹਿੱਸਾ ਲਿਆ। ਜਿਸ ਵਿੱਚ ਪਹਿਲੇ ਸਥਾਨ ਤੇ (ਜੂਨੀਅਰ ਵਰਗ) ਮਾਨਵ, ਸਰਕਾਰੀ ਕਾਲਜ ਗੁਰਦਾਸਪੁਰ, ਦੂਜਾ ਸਥਾਨ ਹਰਪਿੰਦਰ ਸਨਿਆਲ, ਸ਼ਾਂਤੀ ਦੇਵੀ ਮਹਿਲਾ ਆਰੀਆਂ ਕਾਲਜ ਦੀਨਾਨਗਰ ਤੇ ਸੁਨਿਧੀ, ਵੁੱਡ ਸਟਾਕ ਪਬਲਿਕ ਸਕੂਲ ਬਟਾਲਾ ਤੇ ਤੀਜੇ ਸਥਾਨ ਤੇ ਸ਼ਬਨਮ, ਸਕੰਸਸਸਕੂਲ ਬਟਾਲਾ ਤੇ ਗੁਨਤਾਜਪ੍ਰੀਤ ਸਿੰਘ, ਵੁੱਡ ਸਟਾਕ ਪਬਲਿਕ ਸਕੂਲ ਬਟਾਲਾ ਰਹੇ।

ਗੀਤ ਉਚਾਰਨ ਦੇ ਸੀਨੀਅਰ ਵਰਗ ਵਿੱਚ ਸ੍ਰੀਮਤੀ ਪਰਮਜੀਤ ਕੋਰ, ਈ.ਟੀ.ਟੀ ਅਧਿਆਪਕਾ ਸਪਸਕੂਲ ਪੁਰੀਆਂ ਰਹੇ।

ਇਨਾਂ ਸਾਰੇ ਭਾਗੀਦਾਰਾਂ ਨੂੰ ਸ਼ਾਮ ਨੂੰ 5 ਵਜੋ ਤੋਂ ਕਰਵਾਏ ਸਮਾਗਮ ਦੋਰਾਨ ਸਨਮਾਨਤ ਕੀਤਾ ਗਿਆ। ਪਹਿਲੇ ਸਥਾਨ ਤੇ ਰਹੇੀ ਜੇਤੂਆਂ ਨੂੰ 5100-5100 ਰੁਪਏ ਦਾ ਨਗਦ ਇਨਾਮ ਤੇ ਸਾਰੇ ਭਾਗੀਦਾਰਾਂ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਡਾ. ਰਵਿੰਦਰ ਸਿੰਘ, ਪ੍ਰਧਾਨ ਸ਼ਿਵ ਬਟਾਲਵੀ ਕਲਾ ਤੇ ਸੱਭਿਅਚਾਰਕ ਸੁਸਾਇਟੀ ਬਟਾਲਾ, ਆਪ ਪਾਰਟੀ ਦੇ ਆਗੂ ਐਡਵੋਕੈਟ ਭਰਥ ਅਗਰਵਾਲ, ਟੋਨੀ ਗਿੱਲ, ਅਤਰ ਸਿੰਘ, ਦਿਨੇਸ਼ ਖੋਸਲਾ, ਡਾ. ਪਰਮਜੀਤ ਸਿੰਘ ਕਲਸੀ, ਜ਼ਿਾਲ੍ਹ ਭਾਸ਼ਾ ਅਫਸਰ, ਹਰਮਪ੍ਰੀਤ ਸਿੰਘ ਜਿਲਾ ਹੈਰੀਟੇਜ ਸੁਸਾਇਟੀ, ਹਰਜਿੰਦਰ ਸਿੰਘ ਕਲਸੀ ਜ਼ਿਲਾ ਲੋਕ ਸੰਪਰਕ ਅਫਸਰ, ਗਿਆਨੀ ਜੋਗਿੰਦਰ ਸਿੰਘ ਅੱਚਲੀ ਗੇਟ, ਐਮ.ਸੀ ਕਾਕੇ ਸ਼ਾਹ, ਅਜੇ ਕੁਮਾਰ, ਬਾਬੂ, ਸੋਨੂੰ ਪ੍ਰਧਾਨ, ਬਾਊ ਸੰਜੀਤ ਦੈਤਯਾ ਤੇ ਮਾਣਿਕ ਮਹਿਤਾ ਆਦਿ ਹਾਜਰ ਸਨ।

————-ਕੈਪਸ਼ਨ—–

ਸ਼ਿਵ ਬਟਾਲਵੀ ਕਲਾ ਤੇ ਸੱਭਿਆਚਾਰਕ ਕੇਂਦਰ ਬਟਾਲਾ ਵਿਖੇ ਭਾਗੀਦਾਰ ਆਪਣੇ ਪੇਸ਼ਕਾਰੀ ਦਿੰਦੇ ਹੋਏ।

Leave a Reply

Your email address will not be published. Required fields are marked *