ਲੁਧਿਆਣਾ ਦੀ ਸਕਿਓਰਿਟੀ ਏਜੰਸੀ ‘ਚ ਵੱਡੀ ਲੁੱਟ, ਗੰਨ ਪੁਆਇੰਟ ‘ਤੇ ਲੁੱਟਿਆ 10 ਕਰੋੜ ਕੈਸ਼।

ਲੁਧਿਆਣਾ: ਬਿਊਰੋ

ਲੁਧਿਆਣਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਬੈਂਕਾਂ ਤੋਂ ਕੈਸ਼ ਇਕੱਠਾ ਕਰਨ ਵਾਲੀ ਸਕਿਓਰਿਟੀ ਏਜੰਸੀ ‘ਚ ਵੱਡੀ ਲੁੱਟ ਦੀ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ 2.30 ਵਜੇ ਦੇ ਕਰੀਬ ਹਥਿਆਰਬੰਦ ਲੁਟੇਰੇ ਏਜੰਸੀ ‘ਚ ਆਏ ਅਤੇ ਗੰਨ ਪੁਆਇੰਟ ‘ਤੇ ਨਕਦੀ ਲੁੱਟ ਕੇ ਲੈ ਗਏ, ਜੋ ਕਿ ਕਰੋੜਾਂ ਰੁਪਏ ਦੀ ਦੱਸੀ ਜਾ ਰਹੀ ਹੈ।

ਇਹ ਏਜੰਸੀ ਵੱਖ-ਵੱਖ ਬੈਂਕਾਂ ਤੋਂ ਕੈਸ਼ ਇਕੱਠਾ ਕਰਕੇ ਏ. ਟੀ. ਐੱਮ. ‘ਚ ਜਮ੍ਹਾਂ ਕਰਵਾਉਂਦੀ ਹੈ। ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *